ਜੈਜ਼ੀ ਬੀ ਦੇ ਗੀਤਾਂ 'ਤੇ ਮੁਟਿਆਰਾਂ ਨੇ ਨੱਚ ਨੱਚ ਪਾਈ ਧਮਾਲ ,ਵੇਖੋ ਵੀਡਿਓ

By  Shaminder December 3rd 2018 05:25 PM

ਜੈਜ਼ੀ ਬੀ ਭੰਗੜੇ ਅਤੇ ਬੀਟ ਸੌਂਗ ਨੂੰ ਲੈ ਕੇ ਲੋਕਾਂ 'ਚ ਪ੍ਰਸਿੱਧ ਨੇ । ਉਨ੍ਹਾਂ ਦੇ ਜ਼ਿਆਦਾਤਰ ਗੀਤ ਪਾਰਟੀ ਗੀਤ ਹੀ ਹਨ । ਉਨ੍ਹਾਂ ਦੇ ਗੀਤ ਅਤੇ ਉਨ੍ਹਾਂ ਦੀ ਸੁਰ ਤਾਲ ਅਜਿਹੇ ਹੁੰਦੇ ਹਨ ਕਿ ਹਰ ਕੋਈ ਨੱਚਣ ਲਈ ਮਜਬੂਰ ਹੋ ਜਾਂਦਾ ਹੈ । ਇੱਕ ਸ਼ੋਅ ਦੌਰਾਨ ਕੁੜੀਆਂ ਨੇ ਜੈਜ਼ੀ ਬੀ ਦੇ ਗੀਤਾਂ 'ਤੇ ਖੂਬ ਡਾਂਸ ਕੀਤਾ । ਡਾਂਸ ਦਾ ਇਹ ਵੀਡਿਓ ਜੈਜ਼ੀ ਬੀ ਨੇ ਆਪਣੇ ਇੰਸਟਾਗ੍ਰਾਮ 'ਤੇ ਇੱਕ ਵੀਡਿਓ ਸਾਂਝਾ ਕੀਤਾ ਹੈ ।

ਹੋਰ ਵੇਖੋ : ਜੱਟ ਦੇ ਫਲੈਗ ਲੈ ਕੇ ਹਾਜ਼ਰ ਨੇ ਜੈਜ਼ੀ ਬੀ ਅਤੇ ਕੌਰ ਬੀ, ਵੇਖੋ ਐਕਸਕਲਿਊੁਸਿਵ ਵੀਡਿਓ ਪੀਟੀਸੀ ਪੰਜਾਬੀ ‘ਤੇ

https://www.instagram.com/p/Bq6v0B_ltIA/

ਇਸ ਵੀਡਿਓ 'ਚ ਤੁਸੀਂ ਵੇਖ ਸਕਦੇ ਹੋ ਕਿਵੇਂ ਮੁਟਿਆਰਾਂ ਉਨ੍ਹਾਂ ਦੇ ਨਾਲ ਡਾਂਸ ਕਰਦੀਆਂ ਨਜ਼ਰ ਆ ਰਹੀਆਂ ਨੇ । ਇਸ ਵੀਡਿਓ 'ਚ ਤੁਸੀਂ ਵੇਖ ਸਕਦੇ ਹੋ ਕਿ ਜੈਜ਼ੀ ਬੀ ਦੇ ਗੀਤਾਂ ਦਾ ਲੋਕ ਕਿਸ ਤਰ੍ਹਾਂ ਅਨੰਦ ਮਾਣ ਰਹੇ ਨੇ । ਜੈਜ਼ੀ ਬੀ ਵੱਲੋਂ ਸ਼ੇਅਰ ਕੀਤੇ ਗਏ ਇਸ ਵੀਡਿਓ ਨੂੰ ਹੁਣ ਤੱਕ ਕਈ ਲੋਕ ਵੇਖ ਚੁੱਕੇ ਨੇ ਅਤੇ ਕਈ ਲੋਕਾਂ ਨੇ ਇਸ ਨੂੰ ਪਸੰਦ ਵੀ ਕੀਤਾ ਹੈ ।ਹਾਲਾਂਕਿ ਇਹ ਵੀਡਿਓ ਕਿੱਥੋਂ ਦਾ ਇਹ ਸਾਫ ਨਹੀਂ ਹੋ ਸਕਿਆ ।

ਹੋਰ ਵੇਖੋ : ਜੈਜ਼ੀ ਬੀ ਪਹੁੰਚੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ,ਕਰਤਾਰਪੁਰ ਕੋਰੀਡੋਰ ਖੋਲਣ ਨੂੰ ਮਨਜ਼ੂਰੀ ਦੇਣ ਦਾ ਫੈਸਲੇ ਦਾ ਕੀਤਾ ਸਵਾਗਤ ,ਵੇਖੋ ਵੀਡਿਓ

jazzy b jazzy b

ਜੈਜ਼ੀ ਬੀ ਦੇ ਨਾਂਅ ਨਾਲ ਜਾਣੇ ਜਾਂਦੇ ਇਸ ਗਾਇਕ ਦਾ ਅਸਲੀ ਨਾਂਅ ਜਸਵਿੰਦਰ ਸਿੰਘ ਬੈਂਸ ਹੈ । ਦੁਆਬੇ ਦਾ ਇਹ ਮਸ਼ਹੂਰ ਗਾਇਕ ਪੰਜਾਬੀ ਗਾਇਕੀ ਦੇ ਪਿੜ੍ਹ ‘ਚ ਲੰਬੇ ਸਮੇਂ ਤੋਂ ਆਪਣੀ ਧਾਕ ਜਮਾਈ ਬੈਠਾ ਹੈ । ਪੰਜਾਬੀ ਮਿਊਜ਼ਿਕ ਇੰਡਸਟਰੀ ‘ਚ ਹਿੱਪ ਹਾਪ ਦੀ ਪਿਰਤ ਜੈਜ਼ੀ ਬੀ ਨੇ ਹੀ ਪਾਈ ਸੀ ।

jazzy b jazzy b

Related Post