ਲੱਖਾ ਸਿਡਾਨਾ ਤੇ ਦੀਪ ਸਿੱਧੂ ਨੂੰ ਲੈ ਕੇ ਜੈਜ਼ੀ-ਬੀ ਨੇ ਕਹੀ ਵੱਡੀ ਗੱਲ

By  Rupinder Kaler March 26th 2021 03:55 PM -- Updated: March 26th 2021 04:15 PM

ਕਿਸਾਨਾਂ ਦੇ ਸੱਦੇ ਤੇ ਭਾਰਤ ਬੰਦ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ । ਹਰ ਬੰਦਾ ਇਸ ਬੰਦ ਨੂੰ ਆਪਣਾ ਸਮਰਥਨ ਦੇ ਰਿਹਾ ਹੈ । ਇਸ ਸਭ ਦੇ ਚਲਦੇ ਜੈਜ਼ੀ ਬੀ ਨੇ ਸੋਸ਼ਲ ਮੀਡੀਆ 'ਤੇ ਲਾਈਵ ਹੋ ਕੇ ਕਿਹਾ ਕਿ ਪੂਰੀ ਦੁਨੀਆਂ ਤੋਂ ਕਿਸਾਨਾਂ ਨੂੰ ਸਮਰਥਨ ਮਿਲ ਰਿਹਾ ਹੈ। ਇਸ ਲਈ ਸਾਨੂੰ ਆਪਸੀ ਰੰਜਿਸ਼ ਰੱਖਣ ਦੀ ਬਜਾਏ ਪਿਆਰ ਤੇ ਏਕੇ ਨਾਲ ਰਹਿਣਾ ਹੈ।

farmer dhrana

ਹੋਰ ਪੜ੍ਹ :

ਅਮਿਤਾਬ ਬੱਚਨ ਸਮੇਤ ਕਈ ਫ਼ਿਲਮੀ ਸਿਤਾਰਿਆਂ ਨਾਲ ਕੰਮ ਕਰ ਚੁੱਕੀ ਹੈ ਇਹ ਕੁੜੀ, ਪਰ ਅੱਜ ਦਰ-ਦਰ ਦੀਆਂ ਠੋਕਰਾਂ ਖਾਣ ਲਈ ਹੋਈ ਮਜ਼ਬੂਰ

indain farmer

ਜੈਜ਼ੀ ਬੀ ਨੇ ਕਿਹਾ ਕਿ ਕਿਸਾਨ ਅੰਦੋਲਨ ਨੂੰ ਤੋੜਨ ਲਈ ਬਹੁਤ ਕੋਸ਼ਿਸ਼ਾਂ ਚੱਲ ਰਹੀਆਂ ਹਨ, ਪਰ ਸਾਨੂੰ ਇਨ੍ਹਾਂ ਕੋਸ਼ਿਸ਼ਾਂ ਨੂੰ ਨਾਕਾਮ ਕਰਨਾ ਹੈ। ਲਾਈਵ ਦੌਰਾਨ ਜੈਜ਼ੀ ਬੀ ਨੇ ਕਿਸਾਨ ਜਥੇਬੰਦੀਆਂ ਨੂੰ ਵੀ ਬੇਨਤੀ ਕੀਤੀ ਤੇ ਕਿਹਾ, 'ਮੇਰੀ ਕਿਸਾਨ ਜਥੇਬੰਦੀਆਂ ਨੂੰ ਬੇਨਤੀ ਹੈ ਕਿ ਤੁਸੀਂ ਬਹੁਤ ਸਿਆਣੇ ਹੋ, ਕ੍ਰਿਪਾ ਕਰਕੇ ਏਕਾ ਜ਼ਰੂਰ ਰੱਖੋ।

ਜਿਸ ਕਿਸੇ ਨੇ ਵੀ ਕਿਸਾਨ ਅੰਦੋਲਨ 'ਚ ਯੋਗਦਾਨ ਪਾਇਆ ਹੈ, ਉਸ ਨੂੰ ਗਲਤ ਨਹੀਂ ਬੋਲਣਾ, ਫਿਰ ਭਾਵੇਂ ਉਹ ਦੀਪ ਸਿੱਧੂ ਹੋਵੇ ਜਾਂ ਲੱਖਾ । ਕ੍ਰਿਪਾ ਕਰਕੇ ਤੁਸੀਂ ਜੇਲ੍ਹਾਂ 'ਚ ਬੰਦ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਨੂੰ ਛੁਡਾਉਣ ਲਈ ਵੀ ਕੋਸ਼ਿਸ਼ ਕਰੋ।'

 

View this post on Instagram

 

A post shared by Jazzy B (@jazzyb)

Related Post