ਅਮਿਤਾਬ ਬੱਚਨ ਸਮੇਤ ਕਈ ਫ਼ਿਲਮੀ ਸਿਤਾਰਿਆਂ ਨਾਲ ਕੰਮ ਕਰ ਚੁੱਕੀ ਹੈ ਇਹ ਕੁੜੀ, ਪਰ ਅੱਜ ਦਰ-ਦਰ ਦੀਆਂ ਠੋਕਰਾਂ ਖਾਣ ਲਈ ਹੋਈ ਮਜ਼ਬੂਰ

Written by  Rupinder Kaler   |  March 26th 2021 02:38 PM  |  Updated: March 26th 2021 02:38 PM

ਅਮਿਤਾਬ ਬੱਚਨ ਸਮੇਤ ਕਈ ਫ਼ਿਲਮੀ ਸਿਤਾਰਿਆਂ ਨਾਲ ਕੰਮ ਕਰ ਚੁੱਕੀ ਹੈ ਇਹ ਕੁੜੀ, ਪਰ ਅੱਜ ਦਰ-ਦਰ ਦੀਆਂ ਠੋਕਰਾਂ ਖਾਣ ਲਈ ਹੋਈ ਮਜ਼ਬੂਰ

ਸਾਲ 2020 ਨੂੰ ਲੋਕ ਸ਼ਾਇਦ ਹੀ ਭੁੱਲ ਸਕਣ ਕਿਉਂਕਿ ਕੋਰੋਨਾ ਵਾਇਰਸ ਨੇ ਨਾ ਸਿਰਫ ਕਈ ਲੋਕਾਂ ਦੀ ਜਾਨ ਲਈ ਹੈ ਬਲਕਿ ਕਈ ਲੋਕਾਂ ਦਾ ਰੁਜ਼ਗਾਰ ਵੀ ਖਤਮ ਕੀਤਾ ਹੈ । ਫ਼ਿਲਮੀ ਦੁਨੀਆ ਤੇ ਵੀ ਇਸ ਦਾ ਅਸਰ ਦੇਖਣ ਨੂੰ ਮਿਲਿਆ ਹੈ ।

ਹੋਰ ਪੜ੍ਹ :

ਨੇਹਾ ਕੱਕੜ ਨੇ ਆਪਣੇ ਪਤੀ ਰੋਹਨਪ੍ਰੀਤ ਨਾਲ ਕੀਤਾ ਪੂਲ ਡਾਂਸ, ਹੋਲੀ ਨੂੰ ਲੈ ਕੇ ਕੀਤੀ ਖੂਬ ਮਸਤੀ

ਇਸੇ ਤਰ੍ਹਾਂ ਦਾ ਅਸਰ ਫੀਮੇਲ ਕੈਮਰਾਪਰਸਨ Suchismita Routray ਦੇ ਕੰਮ ਤੇ ਵੀ ਦੇਖਣ ਨੂੰ ਮਿਲਿਆ ਹੈ । ਇਸ ਕੁੜੀ ਨੇ ਅਮਿਤਾਬ ਬੱਚਨ, ਅਭੀਸ਼ੇਕ ਬੱਚਨ, ਰਣਬੀਰ ਕਪੂਰ, ਆਲੀਆ ਭੱਟ ਤੇ ਵਰੂਣ ਧਵਨ ਨਾਲ ਵੀ ਕੰਮ ਕੀਤਾ ਹੈ ।

ਪਰ ਹੁਣ ਇਹ ਕੈਮਰਾਪਰਸਨ ਕੰਮ ਨਾ ਮਿਲਣ ਕਰਕੇ ਘਰ ਵਾਪਿਸ ਪਰਤ ਆਈ ਹੈ । ਹੁਣ ਇਹ ਕੈਮਰਾਪਰਸਨ ਪਰਿਵਾਰ ਦਾ ਢਿੱਡ ਪਾਲਣ ਲਈ ਮੋਮੋਜ ਵੇਚ ਰਹੀ ਹੈ । ਕੋਰੋਨਾ ਦੀ ਮਾਰ ਇਸ ਕੁੜੀ ਤੇ ਇਸ ਤਰ੍ਹਾਂ ਦੀ ਪਈ ਕਿ ਅੱਜ ਇਹ ਕੈਮਰਾ ਛੱਡ ਕੇ ਕੜਛੀ ਤੇ ਕਹਾੜੀ ਫੜਨੀ ਪੈ ਗਈ ਹੈ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network