ਨੇਹਾ ਕੱਕੜ ਨੇ ਆਪਣੇ ਪਤੀ ਰੋਹਨਪ੍ਰੀਤ ਨਾਲ ਕੀਤਾ ਪੂਲ ਡਾਂਸ, ਹੋਲੀ ਨੂੰ ਲੈ ਕੇ ਕੀਤੀ ਖੂਬ ਮਸਤੀ

Written by  Rupinder Kaler   |  March 26th 2021 01:38 PM  |  Updated: March 26th 2021 01:38 PM

ਨੇਹਾ ਕੱਕੜ ਨੇ ਆਪਣੇ ਪਤੀ ਰੋਹਨਪ੍ਰੀਤ ਨਾਲ ਕੀਤਾ ਪੂਲ ਡਾਂਸ, ਹੋਲੀ ਨੂੰ ਲੈ ਕੇ ਕੀਤੀ ਖੂਬ ਮਸਤੀ

ਨੇਹਾ ਕੱਕੜ ਵਿਆਹ ਤੋਂ ਬਾਅਦ ਪਹਿਲੀ ਵਾਰ ਆਪਣੇ ਪਤੀ ਰੋਹਨਪ੍ਰੀਤ ਨਾਲ ਹੋਲੀ ਮਨਾਉਣ ਵਾਲੀ ਹੈ । ਵਿਆਹ ਤੋਂ ਬਾਅਦ ਨੇਹਾ ਪਹਿਲੀ ਹੋਲੀ ਆਪਣੇ ਪੇਕੇ ਹੀ ਮਨਾਏਗੀ । ਨੇਹਾ ਦੀ ਪਹਿਲੀ ਹੋਲੀ ਨੂੰ ਖ਼ਾਸ ਬਨਾਉਣ ਲਈ ਪਰਿਵਾਰ ਰਿਸ਼ੀਕੇਸ਼ ਪਹੁੰਚ ਗਿਆ ਹੈ ।

image from nehakakkar's instagram

ਹੋਰ ਪੜ੍ਹ :

ਕੌਰ ਬੀ ਦਾ ਨਵਾਂ ਗੀਤ ‘ਆਹ ਗੱਲ’ ਰਿਲੀਜ਼, ਪ੍ਰਸ਼ੰਸਕਾਂ ਨੂੰ ਪਸੰਦ ਆ ਰਿਹਾ ਗੀਤ

neha kakkar image with hubby image from nehakakkar's instagram

ਹੋਲੀ ਨੂੰ ਭਾਵੇਂ ਕੁਝ ਦਿਨ ਬਾਕੀ ਹਨ ਪਰ ਨੇਹਾ ਇਸ ਨੂੰ ਲੈ ਕੇ ਹੁਣ ਤੋਂ ਹੀ ਕਾਫੀ ਉਤਸ਼ਾਹਿਤ ਨਜ਼ਰ ਆ ਰਹੀ ਹੈ । ਹਾਲ ਹੀ ਵਿੱਚ ਨੇਹਾ ਨੇ ਇੱਕ ਵੀਡੀਓ ਸ਼ੇਅਰ ਕੀਤਾ ਹੈ । ਜਿਸ ਵਿੱਚ ਉਹ ਪੂਲ ਵਿੱਚ ਰੋਹਨਪ੍ਰੀਤ ਨਾਲ ਜਮ ਕੇ ਮਸਤੀ ਕਰਦੀ ਨਜ਼ਰ ਆ ਰਹੀ ਹੈ ।

neha kakkar and rohanpreet image from nehakakkar's instagram

ਇਸ ਵੀਡੀਓ ਵਿੱਚ ਨੇਹਾ ਤੇ ਰੋਹਨਪ੍ਰੀਤ ਦੇ ਨਾਲ ੳਸ ਦਾ ਭਰਾ ਟੋਨੀ ਕੱਕੜ ਤੇ ਕੁਝ ਹੋਰ ਰਿਸ਼ਤੇਦਾਰ ਟੋਨੀ ਦੇ ਨਵੇਂ ਗਾਣੇ ਤੇ ਪੂਲ ਡਾਂਸ ਕਰਦੇ ਨਜ਼ਰ ਆ ਰਹੇ ਹਨ । ਵੀਡੀਓ ਨੂੰ ਸ਼ੇਅਰ ਕਰਦੇ ਹੋਏ ਨੇਹਾ ਨੇ ਲਿਖਿਆ ਹੈ ‘ਮਾਰੇ ਪਿਚਕਾਰੀ ਹੋ ਕੇ ਲੈਫਟ, ਹੋ ਕੇ ਰਾਈਟ !! ਪਰਿਵਾਰ ਦੇ ਨਾਲ ਘਰ ਵਿੱਚ ਹੋਲੀ ਤੋਂ ਪਹਿਲਾਂ ਦੀ ਮਸਤੀ’।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network