ਜਦੋਂ ਕੈਮਰਾਮੈਨ ਨੇ ਘੇਰ ਲਿਆ ਜੈਜ਼ੀ ਬੀ ਨੂੰ ,ਵੇਖੋ ਵੀਡਿਓ 'ਚ ਫਿਰ ਕੀ ਹੋਇਆ 

By  Shaminder December 7th 2018 02:42 PM

ਜੈਜ਼ੀ ਬੀ ਨੇ ਆਪਣੇ ਇੰਸਟਾਗ੍ਰਾਮ 'ਤੇ ਇੱਕ ਵੀਡਿਓ ਸਾਂਝਾ ਕੀਤਾ ਹੈ । ਇਸ ਵੀਡਿਓ 'ਚ ਤੁਸੀਂ ਵੇਖ ਸਕਦੇ ਹੋ ਕਿ ਜੈਜ਼ੀ ਬੀ ਜਦੋਂ ਪੀਟੀਸੀ ਪੰਜਾਬੀ ਮਿਊਜ਼ਿਕ ਅਵਾਰਡ 2018 ਲਈ ਹੋ ਰਹੀ ਪ੍ਰੈੱਸ ਕਾਨਫਰੰਸ 'ਚ ਸ਼ਿਰਕਤ ਕਰਨ ਲਈ ਪਹੁੰਚੇ ਸਨ ਤਾਂ ਮੀਡੀਆ ਕਰਮੀਆਂ ਨੇ ਉਨ੍ਹਾਂ ਨੂੰ ਰੋਕ ਲਿਆ ਅਤੇ ਜੈਜ਼ੀ ਬੀ ਨੇ ਮੀਡੀਆ ਕਰਮੀਆਂ ਨੂੰ ਨਿਰਾਸ਼ ਨਹੀਂ ਕੀਤਾ ਅਤੇ ਕਈ ਪੋਜ਼ ਦਿੱਤੇ ।

ਹੋਰ ਵੇਖੋ : ਜੈਜ਼ੀ ਬੀ ਨੂੰ ਹੈ ਵਾਲਾਂ ਨਾਲ ਪੰਗੇ ਲੈਣ ਦਾ ਸ਼ੌਂਕ ,ਵੇਖੋ ਵੀਡਿਓ ਹੁਣ ਕਿਸ ਤਰ੍ਹਾਂ ਦੇ ਲੁਕ ‘ਚ ਆਉਣਗੇ ਨਜ਼ਰ

https://www.instagram.com/p/BrC5Ff7l-4c/

ਜੈਜ਼ੀ ਬੀ ਦੇ ਆਉਣ ਦੀ ਖਬਰ ਜਿਉ ਹੀ ਲੋਕਾਂ ਨੂੰ ਮਿਲੀ ਤਾਂ ਦੂਰ ਦੁਰੇਡਿਓਂ ਉਨ੍ਹਾਂ ਨੂੰ ਮਿਲਣ ਲਈ ਲੋਕ ਪਹੁੰਚੇ ਸਨ । ਜੈਜ਼ੀ ਬੀ ਨੇ ਇਸ ਵੀਡਿਓ ਨੂੰ ਸਾਂਝਾ ਕਰਦੇ ਹੋਏ ਲਿਖਿਆ ਹੈ ਕਿ "ਜਿਹੜੀ ਕੰਟਰੀ 'ਚ ਜੱਟ ਪੈਰ ਧਰੇ ,ਉੱਥੇ ਜੱਟ ਦਾ ਫਲੈਗ ਤਣ ਜਾਏ" ।

ਹੋਰ ਵੇਖੋ :ਜੈਜ਼ੀ ਬੀ ਦੇ ਗੀਤਾਂ ‘ਤੇ ਮੁਟਿਆਰਾਂ ਨੇ ਨੱਚ ਨੱਚ ਪਾਈ ਧਮਾਲ ,ਵੇਖੋ ਵੀਡਿਓ

jazzy b jazzy b

ਦੱਸ ਦਈਏ ਕਿ ਜੈਜ਼ੀ ਬੀ ਪੀਟੀਸੀ ਪੰਜਾਬੀ ਮਿਊਜ਼ਿਕ ਅਵਾਰਡ ੨੦੧੮ 'ਚ ਸ਼ਿਰਕਤ ਕਰਨ ਜਾ ਰਹੇ ਨੇ ।ਜੈਜ਼ੀ ਬੀ ਦਾ ਨਾਂਅ ਪੰਜਾਬ ਦੇ ਸਿਰਮੌਰ ਗਾਇਕਾਂ 'ਚ ਸ਼ਾਮਿਲ ਹੈ । ਉਨ੍ਹਾਂ ਨੇ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ ਨੇ ।ਪੰਜਾਬ ਦੇ ਯੰਗਸਟਰ ਵੱਲੋਂ ਉਨ੍ਹਾਂ ਦੇ ਗੀਤਾਂ ਨੂੰ ਕਾਫੀ ਪਸੰਦ ਕੀਤਾ ਜਾਂਦਾ ਹੈ ।

Related Post