ਜਦੋਂ ਡਿਸਕੋ ਦਾ ਖ਼ਿਆਲ ਛੱਡ ਕੇ ਵਿਦੇਸ਼ੀ ਵੀ ਝੂਮਣ ਲੱਗੇ ਪੰਜਾਬੀ ਗੀਤਾਂ 'ਤੇ

By  Shaminder May 23rd 2019 11:43 AM

ਵਿਦੇਸ਼ਾਂ 'ਚ ਵੱਸੇ ਪੰਜਾਬੀਆਂ ਨੂੰ ਆਪਣੇ ਗੀਤਾਂ 'ਤੇ ਨਚਾਉਣ ਵਾਲੇ ਜੈਜ਼ੀ ਬੀ ਨੇ ਵਿਦੇਸ਼ 'ਚ ਆਪਣੀ ਪਰਫਾਰਮੈਂਸ ਦਿੱਤੀ । ਇਸ ਰੰਗਾਰੰਗ ਪ੍ਰੋਗਰਾਮ 'ਚ ਹਰ ਕੋਈ ਝੂਮਦਾ ਨਜ਼ਰ ਆਇਆ । ਪਰ ਪੰਜਾਬੀਆਂ ਦੇ ਇਸ ਪ੍ਰੋਗਰਾਮ 'ਚ ਵਿਦੇਸ਼ੀ ਵੀ ਝੂਮਦੇ ਆਏ । ਇਸ ਦਾ ਇੱਕ ਵੀਡੀਓ ਸਾਹਮਣੇ ਆਇਆ ਹੈ । ਜਿਸ ਨੂੰ ਕਿ ਜੈਜ਼ੀ ਬੀ ਨੇ ਆਪਣੇ ਇੰਸਟਾਗ੍ਰਾਮ 'ਤੇ ਸਾਂਝਾ ਕੀਤਾ ਹੈ ।

ਹੋਰ ਵੇਖੋ:ਜੈਜ਼ੀ ਬੀ ਨੇ ਇਸ ਕੈਸੇਟ ਨਾਲ ਗਾਇਕੀ ਦਾ ਸਫ਼ਰ ਕੀਤਾ ਸੀ ਸ਼ੁਰੂ, ਜਨਮ ਦਿਨ ਤੇ ਜਾਣੋਂ ਪੂਰੀ ਕਹਾਣੀ

https://www.instagram.com/p/BxxiI-PFqmE/

ਦਰਅਸਲ ਇਹ ਵਿਦੇਸ਼ੀ ਜੈਜ਼ੀ ਬੀ ਦੇ ਗੀਤਾਂ 'ਤੇ ਥਿਰਕਦਾ ਨਜ਼ਰ ਆਇਆ । ਇਸ ਵੀਡੀਓ ਨੂੰ ਲੋਕਾਂ ਵੱਲੋਂ ਪਸੰਦ ਕੀਤਾ ਜਾ ਰਿਹਾ ਹੈ ਅਤੇ ਲੋਕ ਕਈ ਤਰ੍ਹਾਂ ਦੇ ਕਮੈਂਟ ਕਰ ਰਹੇ ਹਨ ਅਤੇ ਜੈਜ਼ੀ ਬੀ ਦੇ ਇਸ ਵੀਡੀਓ ਨੂੰ ਸ਼ੇਅਰ ਕਰ ਰਹੇ ਹਨ । ਜੈਜ਼ੀ ਬੀ ਇੱਕ ਅਜਿਹੇ ਕਲਾਕਾਰ ਹਨ ਜਿਨ੍ਹਾਂ ਨੇ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ ਹਨ ਅਤੇ ਭੰਗੜਾ ਕਿੰਗ ਦੇ ਨਾਂਅ ਨਾਲ ਉਨ੍ਹਾਂ ਨੂੰ ਜਾਣਿਆ ਜਾਂਦਾ ਹੈ ।

Related Post