ਜੈਜ਼ੀ ਬੀ ਨੇ ਇਸ ਕੈਸੇਟ ਨਾਲ ਗਾਇਕੀ ਦਾ ਸਫ਼ਰ ਕੀਤਾ ਸੀ ਸ਼ੁਰੂ, ਜਨਮ ਦਿਨ ਤੇ ਜਾਣੋਂ ਪੂਰੀ ਕਹਾਣੀ 

Written by  Rupinder Kaler   |  March 30th 2019 04:21 PM  |  Updated: March 30th 2019 04:21 PM

ਜੈਜ਼ੀ ਬੀ ਨੇ ਇਸ ਕੈਸੇਟ ਨਾਲ ਗਾਇਕੀ ਦਾ ਸਫ਼ਰ ਕੀਤਾ ਸੀ ਸ਼ੁਰੂ, ਜਨਮ ਦਿਨ ਤੇ ਜਾਣੋਂ ਪੂਰੀ ਕਹਾਣੀ 

ਮਿੱਤਰਾਂ ਦੇ ਬੂਟ, ਮਹਾਰਾਜੇ, ਪਾਰਟੀ ਗੈਟਿੰਗ ਹੋਟ , ਅਤੇ ਹੋਰ ਬਹੁਤ ਸਾਰੇ ਹਿੱਟ ਗਾਣੇ ਗਾਉਣ ਵਾਲੇ ਜੈਜ਼ੀ-ਬੀ ਦਾ ਅੱਜ ਜਨਮ ਦਿਨ ਹੈ । ਭਾਵੇਂ ਜੈਜ਼ੀ ਬੀ ਪੰਜ ਸਾਲ ਦੀ ਉਮਰ ਵਿੱਚ ਹੀ ਆਪਣੇ ਪਰਿਵਾਰ ਨਾਲ ਵੈਨਕੂਵਰ, ਕੈਨੇਡਾ ਚਲੇ ਗਏ ਸੀ ਪਰ ਪੰਜਾਬੀ, ਪੰਜਾਬ ਤੇ ਪੰਜਾਬੀਅਤ ਉਹਨਾਂ ਦੀ ਰੂਹ ਵਿੱਚ ਵਸਦੀ ਹੈ । ਜੈਜ਼ੀ ਬੀ ਉਰਫ ਜਸਵਿੰਦਰ ਸਿੰਘ ਬੈਂਸ ਦਾ ਜਨਮ1 ਅਪ੍ਰੈਲ 1975 ਨੂੰ ਪਿੰਡ ਦੁਰਗਾਪੁਰ ਨਵਾਂ ਸ਼ਹਿਰ ਵਿੱਚ ਹੋਇਆ ।

jazzy b jazzy b

ਉਹਨਾਂ ਦੀ ਨਿੱਜੀ ਜ਼ਿੰਦਗੀ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਦਾ ਵਿਆਹ ਹਰਦੀਪ ਕੌਰ ਨਾਲ ਹੋਇਆ । ਉਹਨਾਂ ਦਾ ਇੱਕ ਬੇਟਾ ਤੇ ਇੱਕ ਬੇਟੀ ਹੈ।

jazzy b and his family jazzy b and his family

ਜੈਜ਼ੀ ਬੀ ਦੀਆਂ ਦੋ ਭੈਣਾਂ ਹਨ ਇੱਕ ਦਾ ਨਾਂ ਕਮਲੇਸ਼ ਕੌਰ ਤੇ ਦੂਜੇ ਦਾ ਨਾਂ ਰਛਪਾਲ ਕੌਰ । ਇਸ ਤੋਂ ਇਲਾਵਾ ਉਹਨਾਂ ਦੇ ਇੱਕ ਭਰਾ ਗੁਰਦੇਵ ਬੈਂਸ ਹਨ ਜਿਹੜੇ ਕਿ ਕਬੱਡੀ ਦੇ ਨਾਮਵਰ ਖਿਡਾਰੀ ਸਨ । ਜੈਜ਼ੀ ਬੀ ਅੱਜ ਕੱਲ੍ਹ ਇੰਗਲੈਂਡ ਵਿੱਚ ਰਹਿੰਦੇ ਹਨ ।

jazzy b and his family jazzy b and his family

ਉਹਨਾਂ ਦੇ ਮਿਊਜ਼ਿਕ ਕਰੀਅਰ ਦੀ ਗੱਲ ਕੀਤੀ ਜਾਵੇ ਤਾਂ ਜੈਜ਼ੀ ਬੀ ਨੇ 1993  ਵਿੱਚ ਪਹਿਲੀ ਕੈਸੇਟ ਕੱਢੀ ਸੀ ਘੁੱਗੀਆਂ ਦਾ ਜੋੜਾ । ਇਸ ਕੈਸੇਟ ਨੂੰ ਲੋਕਾਂ ਦਾ ਚੰਗਾ ਪਿਆਰ ਮਿਲਿਆ ਸੀ । ਇਸ ਕੈਸੇਟ ਤੋਂ ਬਾਅਦ ਉਹਨਾਂ ਨੇ ਇੱਕ ਤੋਂ ਬਾਅਦ ਇੱਕ ਹਿੱਟ ਕੈਸੇਟ ਕੱਢੀਆਂ ਜਿਹੜੀਆਂ ਕਿ ਸੁਪਰ ਹਿੱਟ ਰਹੀਆਂ । ਉਹਨਾਂ ਨੇ ਧਾਰਮਿਕ ਕੈਸੇਟਾਂ ਵੀ ਕੱਢੀਆ ਹਨ ਜਿਨ੍ਹਾਂ ਨੂੰ ਲੋਕਾਂ ਦਾ ਚੰਗਾ ਹੁੰਗਾਰਾ ਮਿਲਿਆ ਹੈ ।

jazzy b jazzy b

ਇਸ ਤੋਂ ਇਲਾਵਾ ਉਹਨਾਂ ਨੇ ਕਈ ਸਿੰਗਲ ਟ੍ਰੈਕ ਵੀ ਕੱਢੇ ਹਨ ਜਿਹੜੇ ਕਿ ਸੁਪਰ ਹਿੱਟ ਰਹੇ ਹਨ । ਜੈਜ਼ੀ ਬੀ ਦੇ ਫ਼ਿਲਮੀ ਕਰੀਅਰ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਨੇ ਪਹਿਲੀ ਵਾਰ ਸਾਲ 2੦੦੦ ਵਿੱਚ ਸ਼ਹੀਦ ਉਧਮ ਸਿੰਘ ਫ਼ਿਲਮ ਵਿੱਚ ਕੰਮ ਕੀਤਾ ਸੀ । ਇਸ ਤੋਂ ਬਾਅਦ 2੦13 ਜੈਜ਼ੀ ਬੀ ਦੀ ਫ਼ਿਲਮ ਬੈਸਟ ਆਫ ਲੱਕ ਆਈ ਸੀ ਜਿਹੜੀ ਕਿ ਸੁਪਰ ਹਿੱਟ ਰਹੀ । ਇਸ ਤੋਂ ਬਾਅਦ ਉਹਨਾਂ ਦੀ ਫ਼ਿਲਮ ਰੋਮੀਓ ਰਾਂਝਾ ਇਸ ਫ਼ਿਲਮ ਨੂੰ ਵੀ ਮਿਲਿਆ-ਜੁਲਿਆ ਹੁੰਗਾਰਾ ਮਿਲਿਆ ।

Jazzy B Jazzy B

ਗਾਉਣ ਤੇ ਅਦਾਕਾਰੀ ਤੋਂ ਬਿਨ੍ਹਾਂ ਜੈਜ਼ੀ ਬੀ ਨੂੰ ਖੇਡਾਂ ਦਾ ਵੀ ਬਹੁਤ ਸ਼ੌਂਕ ਹੈ । ਉਹਨਾਂ ਨੂੰ ਫੁੱਟਬਾਲ, ਕ੍ਰਿਕੇਟ ਗੁੱਲੀ ਡੰਡੇ ਦੀ ਖੇਡ ਬਹੁਤ ਪਸੰਦ ਹੈ । ਜੈਜ਼ੀ ਬੀ ਨੂੰ ਉਹਨਾਂ ਦੀ ਅਦਾਕਾਰੀ ਤੇ ਗਾਇਕੀ ਕਰਕੇ ਕਈ ਅਵਾਰਡ ਵੀ ਮਿਲ ਚੁੱਕੇ ਹਨ ।

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network