ਮਾਂ ਕਰੀਨਾ ਕਪੂਰ ਦੇ ਨਾਲ ਨਜ਼ਰ ਆਇਆ ਨਿੱਕਾ ਜੇਹ ਅਲੀ ਖ਼ਾਨ, ਵਾਇਰਲ ਹੋਈਆਂ ਕਿਊਟ ਤਸਵੀਰਾਂ

By  Pushp Raj September 18th 2022 04:27 PM -- Updated: September 18th 2022 04:49 PM

Jeh Ali Khan with mom Kareena Kapoor: ਬਾਲੀਵੁੱਡ ਅਦਾਕਾਰਾ ਕਰੀਨਾ ਕਪੂਰ ਨੂੰ ਉਨ੍ਹਾਂ ਦੇ ਮੁੰਬਈ ਵਿਖੇ ਸਥਿਤ ਘਰ ਵਿੱਚ ਸਪਾਟ ਕੀਤਾ ਗਿਆ। ਇਸ ਦੌਰਾਨ ਮਾਂ ਕਰੀਨਾ ਕਪੂਰ ਦੇ ਨਾਲ ਨਿੱਕੇ ਨਵਾਬ ਯਾਨੀ ਕਿ ਜਹਾਂਗੀਰ ਅਲੀ ਖ਼ਾਨ ਨੂੰ ਸਪਾਟ ਕੀਤਾ ਗਿਆ ਹੈ। ਹੁਣ ਸੋਸ਼ਲ ਮੀਡੀਆ 'ਤੇ ਜੇਹ ਅਲੀ ਖ਼ਾਨ ਦੀਆਂ ਕਿਊਟ ਤਸਵੀਰਾਂ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ।

Image Source: Instagram

ਦੱਸ ਦਈਏ ਕਿ ਕਰੀਨਾ ਕਪੂਰ ਅਤੇ ਸੈਫ ਅਲੀ ਖ਼ਾਨ ਦੇ ਦੋ ਬੱਚੇ ਤੈਮੂਰ ਅਤੇ ਜਹਾਂਗੀਰ (ਜੇਹ) ਸੋਸ਼ਲ ਮੀਡੀਆ 'ਤੇ ਹਮੇਸ਼ਾ ਹਿੱਟ ਰਹਿੰਦੇ ਹਨ। ਪਹਿਲਾਂ ਜਿਸ ਤਰ੍ਹਾਂ ਤੈਮੂਰ ਦੀਆਂ ਤਸਵੀਰਾਂ ਵਾਇਰਲ ਹੁੰਦੀਆਂ ਹਨ। ਉਸੇ ਤਰ੍ਹਾਂ ਹੁਣ ਨਿੱਕੇ ਜੇਹ ਦੀਆਂ ਤਸਵੀਰਾਂ ਵੀ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ।

ਹਾਲ ਹੀ 'ਚ ਸੈਫ ਅਲੀ ਖ਼ਾਨ ਤੇ ਕਰੀਨਾ ਕਪੂਰ ਦੇ ਬੇਟੇ ਜੇਹ ਦੀਆਂ ਤਸਵੀਰਾਂ ਤੇ ਇੱਕ ਵੀਡੀਓ ਤੇਜ਼ੀ ਨਾਲ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। ਵਾਇਰਲ ਹੋ ਰਹੀ ਇਸ ਵੀਡੀਓ ਦੇ ਵਿੱਚ ਤੁਸੀਂ ਜੇਹ ਨੂੰ ਪੈਪਰਾਜ਼ੀਸ ਲਈ ਪੋਜ਼ ਦਿੰਦੇ ਹੋਏ ਵੇਖ ਸਕਦੇ ਹੋ।

Image Source: Instagram

ਵੀਡੀਓ ਦੇ ਵਿੱਚ ਤੁਸੀਂ ਵੇਖ ਸਕਦੇ ਹੋਏ ਕਿ ਸੈਫ ਅਤੇ ਕਰੀਨਾ ਦਾ ਬੇਟਾ ਤੈਮੂਰ ਹੁਣ ਆਪਣੀਆਂ ਫੋਟੋਆਂ ਨੂੰ ਲੈ ਕੇ ਇੰਨਾ ਉਤਸ਼ਾਹਿਤ ਨਹੀਂ ਲੱਗ ਰਹੇ, ਪਰ ਕੈਮਰੇ ਵੇਖ ਕੇ ਜੇਹ ਬੇਹੱਦ ਉਤਸ਼ਾਹਿਤ ਨਜ਼ਰ ਆਇਆ। ਜੇਹ ਬਾਂਦਰਾ ਸਥਿਤ ਆਪਣੇ ਘਰ ਦੇ ਅੰਦਰ ਜਾ ਰਿਹਾ ਸੀ। ਉੱਥੇ ਫੋਟੋਆਂ ਲਈ ਪੈਪਰਾਜ਼ੀ ਪਹਿਲਾਂ ਹੀ ਮੌਜੂਦ ਸਨ।

ਅਜਿਹੇ 'ਚ ਜੇਹ ਉਨ੍ਹਾਂ ਨੂੰ ਦੇਖ ਕੇ ਉਤਸ਼ਾਹਿਤ ਹੋ ਗਿਆ ਤੇ ਵਾਪਿਸ ਪੈਪਰਾਜ਼ੀਸ ਨੇੜੇ ਪਹੁੰਚ ਗਿਆ। ਉਸ ਵੇਲੇ ਨੈਨੀ ਜੇਹ ਦਾ ਹੱਥ ਫੜ ਕੇ ਉਸ ਨੂੰ ਘਰ ਦੇ ਅੰਦਰ ਲਿਜਾਂਦੀ ਹੈ, ਪਰ ਜੇਹ ਉਸ ਨਾਲ ਜਾਣ ਲਈ ਤਿਆਰ ਨਹੀਂ ਸੀ। ਇਸ ਦੌਰਾਨ ਜਦੋਂ ਨੈਨੀ ਨੇ ਜੇਹ ਦਾ ਹੱਥ ਫੜਿਆ ਤਾਂ ਉਹ ਹੱਥ ਛੁੱਡਾ ਕੇ ਜ਼ਮੀਨ 'ਤੇ ਬੈਠ ਗਿਆ।

Image Source: Instagram

ਹੋਰ ਪੜ੍ਹੋ: Chandigarh MMS Sacndal ਦੇ ਮਾਮਲੇ 'ਤੇ ਸਾਰਾ ਗੁਰਪਾਲ ਨੇ ਸਾਂਝੀ ਕੀਤੀ ਪੋਸਟ, ਕਿਹਾ "ਕੁੜੀਆਂ ਨਾਲ ਵੀ ਸੁਰੱਖਿਅਤ ਨਹੀਂ ਨੇ ਕੁੜੀਆਂ "

ਵੀਡੀਓ 'ਚ ਜੇਹ ਚਿੱਟੇ ਰੰਗ ਦੀ ਟੀ-ਸ਼ਰਟ ਅਤੇ ਪਿੰਕ ਸ਼ਾਰਟਸ 'ਚ ਨਜ਼ਰ ਆਇਆ। ਦੂਜੇ ਪਾਸੇ ਤੈਮੂਰ ਹੁਣ ਕੈਮਰਾ ਦੇਖ ਕੇ ਭੱਜ ਜਾਂਦਾ ਹੈ ਅਤੇ ਜ਼ਿਆਦਾ ਫੋਟੋਆਂ ਖਿੱਚਵਾਉਣਾ ਪਸੰਦ ਨਹੀਂ ਕਰਦਾ। ਕਰੀਨਾ ਕਪੂਰ ਕੋਸ਼ਿਸ਼ ਕਰਦੀ ਹੈ ਕਿ ਤੈਮੂਰ ਅਤੇ ਜੇਹ ਦੋਵੇਂ ਜ਼ਿਆਦਾ ਲਾਈਮਲਾਈਟ 'ਚ ਨਾਂ ਰਹਿਣ। ਫੈਨਜ਼ ਇਸ ਵੀਡੀਓ ਨੂੰ ਬਹੁਤ ਪਸੰਦ ਕਰ ਰਹੇ ਹਨ।

 

View this post on Instagram

 

A post shared by Viral Bhayani (@viralbhayani)

Related Post