ਜਿੰਮੀ ਸ਼ੇਰਗਿੱਲ ਨੇ ਖਰੀਦੀ ਦੁਨੀਆ ਦੀ ਸੱਭ ਤੋਂ ਦਮਦਾਰ ਗੱਡੀ, ਖੂਬੀਆਂ ਵੇਖ ਉੱਡ ਜਾਣਗੇ ਹੋਸ਼

By  Gourav Kochhar April 23rd 2018 07:41 AM

ਮਸ਼ਹੂਰ ਪਾਲੀਵੁੱਡ ਐਕਟਰ ਜਿੰਮੀ ਸ਼ੇਰਗਿੱਲ ਇੰਡਸਟਰੀ 'ਚ ਆਪਣੀ ਸ਼ਾਨਦਾਰ ਐਕਟਿੰਗ ਲਈ ਜਾਣੇ ਜਾਂਦੇ ਹਨ, ਜਿੰਮੀ ਨੂੰ ਐਕਟਿੰਗ ਦੇ ਨਾਲ-ਨਾਲ ਗੱਡੀਆਂ ਨਾਲ ਵੀ ਖਾਸ ਲਗਾਅ ਹੈ। ਖਾਸ ਤੌਰ 'ਤੇ ਐੱਸ. ਯੂ. ਵੀ. ਉਨ੍ਹਾਂ ਨੂੰ ਵਧੇਰੇ ਪਸੰਦ ਹੈ। ਬੀਤੇ ਦਿਨ ਹੀ ਜਿੰਮੀ ਸ਼ੇਰਗਿੱਲ Jimmy Sheirgill ਨੇ ਨਵੀਂ ਮਰਸਡੀਜ਼ G63 AMG ਖਰੀਦੀ। ਇਸ ਗੱਡੀ ਦੀ ਐਕਸ ਸ਼ੋਅਰੂਮ ਕੀਮਤ 2.19 ਕਰੋੜ ਰੁਪਏ ਹੈ। ਇਹ ਦੁਨੀਆ ਦੀ ਸਭ ਤੋਂ ਦਮਦਾਰ ਐੱਸ. ਯੂ. ਵੀਜ਼. 'ਚੋਂ ਇਕ ਹੈ।

jimmy sheirgill

ਮਰਸਡੀਜ਼ AMG G 63 'ਚ 5.5 ਲੀਟਰ V8 ਪੈਟਰੋਲ ਇੰਜਨ ਲੱਗਾ ਹੈ। 0 ਤੋਂ 100km ਦੀ ਰਫਤਾਰ ਫੜ੍ਹਣ 'ਚ ਇਸ ਨੂੰ 5.4 ਸੈਕਿੰਡ ਦਾ ਸਮਾਂ ਲੱਗਦਾ ਹੈ। ਇਸ ਦੀ ਟਾਪ ਸਪੀਡ 210km/h ਹੈ। ਗੱਡੀ 'ਚ ਲੱਗਾ ਇੰਜਨ ਕਾਫੀ ਦਮਦਾਰ ਹੈ।

jimmy sheirgill

ਤੁਹਾਨੂੰ ਦੱਸ ਦੇਈਏ ਕਿ ਮਰਸਡੀਜ਼ G63 AMG ਨੂੰ G-Wagen ਵੀ ਕਿਹਾ ਜਾਂਦਾ ਹੈ। ਇਹ ਗੱਡੀ ਹਰ ਤਰ੍ਹਾਂ ਦੇ ਰਸਤਿਆਂ ਦੇ ਹਿਸਾਬ ਨਾਲ ਬਣਾਈ ਗਈ ਹੈ ਅਤੇ ਇਸ 'ਚ ਕਈ ਚੰਗੇ ਫੀਚਰਜ਼ ਨੂੰ ਸ਼ਾਮਲ ਕੀਤਾ ਗਿਆ ਹੈ।

jimmy sheirgill

ਇਸ ਦਾ ਲੁੱਕ ਵੀ ਕਾਫੀ ਆਕਰਸ਼ਿਤ ਹੈ, ਇਸ ਦੇ ਰਾਊਂਡ ਸ਼ੇਪ ਵਾਲੇ ਹੈੱਡਲੈਂਪਸ ਇਸ ਨੂੰ ਹੋਰ ਵੀ ਕਲਾਸੀਕ ਲੁੱਕ ਦਿੰਦੇ ਹੈ। ਜ਼ਿਕਰਯੋਗ ਹੈ ਕਿ Jimmy Sheirgill 'ਤੇਰਾ ਮੇਰਾ ਕੀ ਰਿਸ਼ਤਾ', 'ਜਿੰਦੂਆ', 'ਹੀਰੋ ਨਾਮ ਯਾਦ ਰੱਖੀ', 'ਵਿਸਾਖੀ ਲਿਸਟ', 'ਮੁੰਡੇ ਯੂ. ਕੇ. ਦੇ', 'ਯਾਰਾਂ ਨਾਲ ਬਹਾਰਾਂ', 'ਮੇਲ ਕਰਾਦੇ ਰੱਬਾ', 'ਸ਼ਰੀਕ' ਵਰਗੀਆਂ ਸੁਪਰਹਿੱਟ ਫਿਲਮਾਂ ਤੋਂ ਇਲਾਵਾ ਕਈ ਬਾਲੀਵੁੱਡ ਫਿਲਮਾਂ 'ਚ ਵੀ ਆਪਣੀ ਐਕਟਿੰਗ ਦਾ ਲੋਹਾ ਮੰਨਵਾ ਚੁੱਕੇ ਹਨ।

jimmy sheirgill

jimmy sheirgill

ਪਿਛਲੇ ਬਹੁਤ ਸਮੇਂ ਤੋਂ ਜਿਸ ਫ਼ਿਲਮ ਦੀ ਉਡੀਕ ਹੋ ਰਹੀ ਸੀ, ਉਸਦਾ ਟਰੇਲਰ ਰਿਲੀਜ਼ ਹੋ ਗਿਆ ਹੈ। ਫ਼ਿਲਮ ਦਾ ਨਾਮ ਹੈ ਜੀ ਦਾਣਾ ਪਾਣੀ । ਇਸ ਫ਼ਿਲਮ ਵਿਚ ਜਿੰਮੀ ਸ਼ੇਰਗਿੱਲ Jimmy Sheirgill ਮੁੱਖ ਭੂਮਿਕਾ ਵਿਚ ਹਨ। ਟਰੇਲਰ ਰਿਲੀਜ਼ ਹੁੰਦਿਆਂ ਹੀ ਟਰੈਂਡਿੰਗ ਚ ਆ ਗਿਆ ਹੈ। ਫ਼ਿਲਮ ਦੇ ਟਰੇਲਰ ਤੋਂ ਹੀ ਪਤਾ ਚੱਲ ਜਾਂਦਾ ਹੈ ਕਿ ਫ਼ਿਲਮ ਬਹੁਤ ਜ਼ਿਆਦਾ ਸਸਪੈਂਸ ਤੇ ਟਵਿਸਟ ਨਾਲ ਭਰੀ ਹੋਵੇਗੀ।

Related Post