ਸਸਪੈਂਸ ਨਾਲ ਭਰਭੂਰ ਹੈ ਜਿੰਮੀ ਸ਼ੇਰਗਿੱਲ ਦੀ ਮੂਵੀ ਦਾਣਾ ਪਾਣੀ, ਟਰੇਲਰ ਚੱਲ ਰਿਹਾ ਹੈ ਟਰੈਂਡਿੰਗ ‘ਤੇ

Written by  Gulshan Kumar   |  April 10th 2018 06:52 AM  |  Updated: April 10th 2018 06:52 AM

ਸਸਪੈਂਸ ਨਾਲ ਭਰਭੂਰ ਹੈ ਜਿੰਮੀ ਸ਼ੇਰਗਿੱਲ ਦੀ ਮੂਵੀ ਦਾਣਾ ਪਾਣੀ, ਟਰੇਲਰ ਚੱਲ ਰਿਹਾ ਹੈ ਟਰੈਂਡਿੰਗ ‘ਤੇ

ਪਿਛਲੇ ਬਹੁਤ ਸਮੇਂ ਤੋਂ ਜਿਸ ਫ਼ਿਲਮ ਦੀ ਉਡੀਕ ਹੋ ਰਹੀ ਸੀ, ਉਸਦਾ ਟਰੇਲਰ ਰਿਲੀਜ਼ ਹੋ ਗਿਆ ਹੈ। ਫ਼ਿਲਮ ਦਾ ਨਾਮ ਹੈ ਜੀ ਦਾਣਾ ਪਾਣੀ । ਇਸ ਫ਼ਿਲਮ ਵਿਚ ਜਿੰਮੀ ਸ਼ੇਰਗਿੱਲ ਮੁੱਖ ਭੂਮਿਕਾ ਵਿਚ ਹਨ। ਟਰੇਲਰ ਰਿਲੀਜ਼ ਹੁੰਦਿਆਂ ਹੀ ਟਰੈਂਡਿੰਗ ਚ ਆ ਗਿਆ ਹੈ। ਫ਼ਿਲਮ ਦੇ ਟਰੇਲਰ ਤੋਂ ਹੀ ਪਤਾ ਚੱਲ ਜਾਂਦਾ ਹੈ ਕਿ ਫ਼ਿਲਮ ਬਹੁਤ ਜ਼ਿਆਦਾ ਸਸਪੈਂਸ ਤੇ ਟਵਿਸਟ ਨਾਲ ਭਰੀ ਹੋਵੇਗੀ।

ਟਰੇਲਰ ਵਿਚ ਜਿੰਮੀ ਸ਼ੇਰਗਿੱਲ ਇਕ ਫ਼ੌਜੀ ਦੇ ਰੂਪ ਵਿਚ ਦਿਖਾਈ ਦਿੰਦੇ ਹਨ। ਜਿਹਦਾ ਵਿਆਹ ਪਿੰਡ ਦੀ ਇਕ ਕੁੜੀ ਨਾਲ ਹੋਣਾ ਤੈਅ ਹੁੰਦਾ ਹੈ। ਤੇ ਉਸ ਕੁੜੀ ਦਾ ਕਿਰਦਾਰ ਨਿਭਾਇਆ ਹੈ ਸਿੰਮੀ ਚਾਹਲ ਨੇ। ਕਹਾਣੀ ਚ ਸਸਪੈਂਸ ਉਦੋਂ ਆਉਂਦਾ ਹੈ ਜਦੋਂ ਉਹਨਾਂ ਦੇ ਵਿਆਹ ਮੌਕੇ ਜਿੰਮੀ ਸ਼ੇਰਗਿੱਲ Jimmy Sheirgill ਦਾ ਪਿਛੋਕੜ ਉਹਨਾਂ ਦੇ ਸਾਹਮਣੇ ਆ ਜਾਂਦਾ ਹੈ। ਹੁਣ ਇਹ ਸਸਪੈਂਸ ਹੈ ਕੀ..? ਇਹੀ ਕਹਾਣੀ ਨੂੰ ਪ੍ਰਭਾਵਸ਼ਾਲੀ ਬਣਾਉਂਦਾ ਹੈ। ਦਾਣਾ ਪਾਣੀ ਮੂਵੀ ਨਾਲ ਜੱਸ ਗਰੇਵਾਲ ਇਕ ਵਾਰੀ ਫ਼ੇਰ ਸੁਰਖੀਆਂ ਚ ਆ ਗਏ ਨੇ। ਉਹਨਾਂ ਦੀ ਹਰ ਫਿਲ਼ਮ ਚ ਸਸਪੈਂਸ ਵਾਲੀ ਖਾਸੀਅਤ ਇਸ ਫ਼ਿਲਮ ਵਿਚ ਵੀ ਦਿਖਾਈ ਦੇ ਰਹੀ ਹੈ।ਟਰੇਲਰ ਤੋਂ ਤਾਂ ਉਹਨਾਂ ਦੀ ਕਲਮ ਦੀ ਤਾਰੀਫ਼ ਹੋ ਰਹੀ, ਬਾਕੀ ਮੂਵੀ ਦੇ ਰੀਲੀਜ਼ ਹੋਣ ਤੇ ਪਤਾ ਚੱਲੇਗਾ। ਵੈਸੇ ਫ਼ਿਲਮ ਦੀ ਲੁਕ ਪੁਰਾਣੇ ਪੰਜਾਬ ਦੀ ਦਿਖਾਈ ਗਈ ਹੈ।

https://www.youtube.com/watch?v=Qq43HTAd3Vc

ਬੰਬੂਕਾਟ ਤੇ ਰੱਬ ਦਾ ਰੇਡੀਉ ਦੇ ਬਾਦ ਸਿੰਮੀ ਚਾਹਲ ਇਕ ਵਾਰੀ ਫ਼ੇਰ ਸੰਜੀਦਾ ਕਿਰਦਾਰ ਨਿਭਾਉਂਦੀ ਨਜ਼ਰ ਆਵੇਗੀ।ਫ਼ਿਲਮ ਵਿੱਚ ਗੁਰਪ੍ਰੀਤ ਘੁੱਗੀ, ਨਿਰਮਲ ਰਿਸ਼ੀ ਤੇ ਕਨਿਕਾ ਮਾਨ ਵੀ ਦੱਮਦਾਰ ਕਿਰਦਾਰਾਂ ਵਿੱਚ ਦਿਖਾਈ ਦੇ ਰਹੇ ਨੇ। ਦਾਣਾ ਪਾਣੀ ਫ਼ਿਲਮ ਨੂੰ ਡਾਈਰੈਕਟ ਕੀਤਾ ਹੈ ਤਰਨਵੀਰ ਸਿੰਘ ਜਗਪਾਲ ਨੇ। ਜਿਹਨਾਂ ਨੇ ਇਸ ਤੋਂ ਪਹਿਲਾਂ ਰੱਬ ਦਾ ਰੇਡੀਉ ਵਰਗੀ ਫ਼ਿਲਮ ਬਣਾਈ ਸੀ। ਜਿਸ ਦੀ ਝੋਲੀ ਪੀਟੀਸੀ ਪੰਜਾਬੀ ਫਿਲਮ ਅਵਾਰਡਸ 2018 ਦੇ ਕਈ ਅਵਾਰਡਸ ਪੈ ਚੁੱਕੇ ਨੇ। ਜਿਸ ਕਰਕੇ ਮੂਵੀ ਲਵਰਸ ਦੀਆਂ ਉਹਨਾਂ ਤੋਂ ਹੋਰ ਵੀ ਉਮੀਦਾਂ ਵੱਧ ਜਾਂਦੀਆਂ ਨੇ। ਫ਼ਿਲਹਾਲ ਜਿਸ ਹਿਸਾਬ ਨਾਲ ਟਰੇਲਰ ਦੇ ਯੂ ਟਿਉਬ ਵਿਉਜ਼ ਵੱਧ ਰਹੇ ਨੇ, ਅਤੇ ਟਰੇਲਰ ਟਰੈਂਡਿੰਗ ਤੇ ਚੱਲ ਰਿਹਾ ਹੈ, ਉਸ ਤੋਂ ਤਾਂ ਇਹੀ ਲੱਗ ਰਿਹਾ ਹੈ ਕਿ ਲੋਕਾਂ ਨੂੰ ਹੁਣ ਫ਼ਿਲਮ ਦਾ ਬੇਸਬਰੀ ਨਾਲ ਇੰਤਜ਼ਾਰ ਹੈ। 4 ਮਈ ਨੂੰ ਇਹ ਫ਼ਿਲਮ ਰਿਲੀਜ਼ ਹੋ ਰਹੀ ਹੈ।

Daana Paani Trailer

Edited By: Gourav Kochhar


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network