ਪਰਮੀਸ਼ ਵਰਮਾ ਤੇ ਸੋਨਮ ਬਾਜਵਾ ਦੀ ਰੋਮਾਂਟਿਕ ਕੈਮਿਸਟਰੀ ਪਾ ਰਹੀ ਧੱਕ, ਦੇਖੋ ਤਸਵੀਰਾਂ
ਪਰਮੀਸ਼ ਵਰਮਾ ਤੇ ਸੋਨਮ ਬਾਜਵਾ ਦੀ ਜੋੜੀ ਜਿਹੜੀ ਕਿ ਦੋ ਪੰਜਾਬੀ ਫ਼ਿਲਮ ‘ਚ ਨਜ਼ਰ ਆਵੇਗੀ। ਜੀ ਹਾਂ ਪਰਮੀਸ਼ ਵਰਮਾ ਤੇ ਸੋਨਮ ਬਾਜਵਾ ਸਿੰਘਮ ਤੇ ਜਿੰਦੇ ਮੇਰੀਏ ‘ਚ ਨਜ਼ਰ ਆਉਣ ਵਾਲੇ ਨੇ। ਸਿੰਘਮ ਫ਼ਿਲਮ ਜੋ ਕਿ ਐਕਸ਼ਨ ਡਰਾਮੇ ਵਾਲੀ ਹੋਵੇਗੀ। ਪਰ ਜਿੰਦੇ ਮੇਰੀਏ ਇੱਕ ਰੋਮਾਂਟਿਕ ਲਵ ਸਟੋਰੀ ਵਾਲੀ ਫ਼ਿਲਮ ਹੋਣ ਵਾਲੀ ਹੈ।
View this post on Instagram
ਹੋਰ ਵੇਖੋ:ਕਮਲ ਹੀਰ ਦੀ ਆਵਾਜ਼ ‘ਚ ਪੇਸ਼ ਕੀਤਾ ਗਿਆ ਪਰਮੀਸ਼ ਵਰਮਾ ਤੇ ਵਾਮਿਕਾ ਗੱਬੀ ਦੇ ਪਿਆਰ ‘ਚ ਪਏ ਵਿਛੋੜੇ ਨੂੰ, ਵੇਖੋ ਵੀਡੀਓ
ਬੀਤੇ ਕੁਝ ਦਿਨ ਪਹਿਲਾਂ ਪਰਮੀਸ਼ ਵਰਮਾ ਨੇ ਆਪਣੇ ਇੰਸਟਾਗ੍ਰਾਮ ਉੱਤੇ ਬਹੁਤ ਹੀ ਸ਼ਾਨਦਾਰ ਤਸਵੀਰਾਂ ਸਾਂਝੀ ਕਰਦੇ ਹੋਏ ਕੈਪਸ਼ਨ ਚ ਲਿਖਿਆ ਹੈ,
‘ਤੇਰਾ ਮੇਰਾ ਰਿਸ਼ਤਾ,
ਦਿਨ ਤੇ ਰਾਤ ਵਰਗਾ,
ਤੂੰ ਮੇਰੇ ਮੁਹਰੇ ਤੇ ਮੈਂ ਤੇਰੇ ਮੁਹਰੇ...’ ਤੇ ਨਾਲ ਹੀ ਉਨ੍ਹਾਂ ਨੇ ਪੰਕਜ ਬੱਤਰਾ ਨੂੰ ਟੈਗ ਕੀਤਾ ਹੈ। ਇਨ੍ਹਾਂ ਤਸਵੀਰਾਂ ‘ਚ ਦੋਵਾਂ ਦੀ ਰੋਮਾਂਟਿਕ ਕੈਮਿਸਟਰੀ ਦੇਖਣ ਨੂੰ ਮਿਲ ਰਹੀ ਹੈ। ਇਨ੍ਹਾਂ ਤਸਵੀਰਾਂ ਨੂੰ ਦਰਸ਼ਕਾਂ ਵੱਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ।
View this post on Instagram
ਦੋਵੇਂ ਇਕੱਠੇ ਪਹਿਲਾ ਸਿੰਘਮ ‘ਚ ਨਜ਼ਰ ਆਉਣਗੇ ਜਿਹੜੀ ਕਿ 9 ਅਗਸਤ ਨੂੰ ਰਿਲੀਜ਼ ਹੋਵੇਗੀ। ਦੋਵਾਂ ਦੀ ਦੂਜੀ ਫ਼ਿਲਮ ‘ਜਿੰਦੇ ਮੇਰੀਏ’ ਜੋ ਕਿ 25 ਅਕਤੂਬਰ ਨੂੰ ਰਿਲੀਜ਼ ਹੋਵੇਗੀ। ਇਸ ਫ਼ਿਲਮ ਨੂੰ ਪੰਕਜ ਬੱਤਰਾ ਵੱਲੋਂ ਡਾਇਰੈਕਟ ਕੀਤੀ ਜਾ ਰਹੀ ਹੈ। ਫ਼ਿਲਮ ਨੂੰ ਪੰਕਜ ਬੱਤਰਾ ਅਤੇ ਓਮਜੀ ਗਰੁੱਪ ਪ੍ਰੋਡਿਊਸ ਕਰ ਰਿਹਾ ਹੈ।