ਅਦਾਕਾਰਾ ਮੈਂਡੀ ਤੱਖਰ ਅਤੇ ਜੋਬਨਪ੍ਰੀਤ ਦੀ ਫ਼ਿਲਮ 'ਸਾਕ' ਦੀਆਂ ਤਸਵੀਰਾਂ ਆਈਆਂ ਸਾਹਮਣੇ 

By  Shaminder July 25th 2019 06:23 PM

ਮੈਂਡੀ ਤੱਖਰ ਅਤੇ ਜੋਬਨਪ੍ਰੀਤ ਜਲਦ ਹੀ ਆਪਣੀ ਨਵੀਂ ਫ਼ਿਲਮ ਨਾਲ ਦਰਸ਼ਕਾਂ ਦੇ ਰੁਬਰੂ ਹੋਣ ਜਾ ਰਹੇ ਹਨ । ਇਸ ਫ਼ਿਲਮ 'ਚ ਮੈਂਡੀ ਤੱਖਰ ਅਤੇ ਜੋਬਨਪ੍ਰੀਤ ਸਿੰਘ ਮੁੱਖ ਕਿਰਦਾਰਾਂ 'ਚ ਨਜ਼ਰ ਆਉਣਗੇ ਅਤੇ ਫੌਜੀ ਕਰਮ ਸਿੰਘ ਦੇ ਰੂਪ 'ਚ ਜੋਬਨਪ੍ਰੀਤ ਨਜ਼ਰ ਆਉਣ ਵਾਲੇ ਹਨ ਜਦਕਿ ਮੈਂਡੀ ਤੱਖਰ ਚੰਨ ਕੌਰ ਦੇ ਕਿਰਦਾਰ 'ਚ ਨਜ਼ਰ ਆਉਣ ਵਾਲੇ ਹਨ ।

ਹੋਰ ਵੇਖੋ :ਕੀ ਮੈਂਡੀ ਤੱਖਰ ਦਾ ਜੋਬਨਪ੍ਰੀਤ ਨਾਲ ਹੋ ਸਕੇਗਾ ਸਾਕ !

https://www.instagram.com/p/B0VpKJLFypE/

ਅਦਾਕਾਰ ਜੋਬਨਪ੍ਰੀਤ ਨੇ ਇਸ ਫਿਲਮ ਦੇ ਸੈੱਟ ਤੋਂ ਇੱਕ ਤਸਵੀਰ ਸਾਂਝੀ ਕੀਤੀ ਹੈ ।ਫ਼ਿਲਮ 'ਚ ਚੰਨ ਕੌਰ 'ਤੇ ਫੌਜੀ ਕਰਮ ਸਿੰਘ ਦੀ ਖ਼ੂਬਸੂਰਤ ਪ੍ਰੇਮ ਕਹਾਣੀ ਵੇਖਣ ਨੂੰ ਮਿਲੇਗੀ ।ਫ਼ਿਲਮ 'ਚ ਮੁਕੁਲ ਦੇਵ,ਸੋਨਪ੍ਰੀਤ ਜਵੰਦਾ,ਦਿਲਾਵਰ ਸਿੱਧੂ,ਰੁਪਿੰਦਰ ਰੂਪੀ,ਮਹਾਬੀਰ ਭੁੱਲਰ ਸਣੇ ਹੋਰ ਕਈ ਅਦਾਕਾਰ ਵੀ ਨਜ਼ਰ ਆਉਣਗੇ ।

https://www.instagram.com/p/BymQmTmlA0n/

ਮਿਊਜ਼ਿਕ ਡਾਇਰੈਕਟਰ ਜੈਦੇਵ ਅਤੇ ਓਂਕਾਰ ਮਿਨਹਾਸ ਨੇ ਜਦਕਿ ਗੀਤਾਂ ਦੇ ਬੋਲ ਵੀਤ ਬਲਜੀਤ ਨੇ ਲਿਖੇ ਨੇ ।ਸਾਕ ਫਿਲਮ 'ਚ ਕੀ ਖ਼ਾਸ ਹੋਵੇਗਾ ਇਹ ਤੁਹਾਨੂੰ ਪਤਾ ਲੱਗੇਗਾ ਫ਼ਿਲਮ ਦੇ ਰਿਲੀਜ਼ ਹੋਣ ਤੋਂ ਬਾਅਦ ।ਫ਼ਿਲਹਾਲ ਦਾ ਫ਼ਿਲਮ ਦੀ ਸਟਾਰ ਕਾਸਟ ਫ਼ਿਲਮ ਨੂੰ ਲੈ ਕੇ ਕਾਫੀ ਉਤਸ਼ਾਹਿਤ ਨਜ਼ਰ ਆ ਰਹੇ ਨੇ ।

Related Post