ਸਾਰਾਗੜੀ ਦੇ ਸਿੰਘਾਂ ਤੋਂ ਬਾਅਦ ਹੁਣ ਕਰਤਾਰ ਸਿੰਘ ਸਰਾਭਾ 'ਤੇ ਬਣ ਰਹੀ ਹੈ ਫ਼ਿਲਮ 

By  Shaminder March 28th 2019 01:13 PM

ਕਰਤਾਰ ਸਿੰਘ ਸਰਾਭਾ 'ਤੇ ਹੁਣ ਫ਼ਿਲਮ ਬਣਨ ਜਾ ਰਹੀ ਹੈ । ਸ਼ਹੀਦ ਕਰਤਾਰ ਸਿੰਘ ਇੱਕ ਅਜਿਹੇ ਸ਼ਹੀਦ ਸਨ ਜਿਨ੍ਹਾਂ ਨੇ ਬਹੁਤ ਹੀ ਘੱਟ ਉਮਰ 'ਚ ਸ਼ਹਾਦਤ ਦਾ ਜਾਮ ਪੀਤਾ ਸੀ । ਉਨ੍ਹਾਂ ਦੀ ਸ਼ਹਾਦਤ ਨੂੰ ਯਾਦ ਕਰਨ ਅਤੇ ਇਸ ਸਰਦਾਰ ਨੇ ਦੇਸ਼ ਅਤੇ ਕੌਮ ਲਈ ਜੋ ਕੁਝ ਕੀਤਾ ਉਸ ਦੀ ਯਾਦ ਨੁੰ ਪਰਦੇ 'ਤੇ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਅਤੇ ਇਸ ਫ਼ਿਲਮ ਦੀ ਸ਼ੁਟਿੰਗ ਵੀ ਸ਼ੁਰੂ ਹੋ ਚੁੱਕੀ ਹੈ ।

ਹੋਰ ਵੇਖੋ  :ਵੇ ਮੈਂ ਚੋਰੀ ਚੋਰੀ ਤੇਰੇ ਨਾਲ ਲਾ ਲਈਆਂ ਅੱਖਾਂ,ਸਰਦੂਲ ਸਿਕੰਦਰ ਨੇ ਹਾਰਮੋਨੀਅਮ ਨਾਲ ਗੀਤ ਗਾ ਕੇ ਬੰਨਿਆ ਸਮਾਂ

https://www.instagram.com/p/BvVEDCtFTXs/

ਇਸ ਉੱਘੇ ਆਜ਼ਾਦੀ ਘੁਲਾਟੀਏ ਦੇ ਜੀਵਨ ਅਤੇ ਸ਼ਹਾਦਤ ਨੂੰ ਜਲਦ ਹੀ ਪਰਦੇ 'ਤੇ ਦਿਖਾਇਆ ਜਾਵੇਗਾ । ਇਸ ਫ਼ਿਲਮ ਦੀ ਸ਼ੂਟਿੰਗ ਦੀਆਂ ਤਸਵੀਰਾਂ ਨੂੰ ਅਦਾਕਾਰ ਜੋਬਨਪ੍ਰੀਤ ਸਿੰਘ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸਾਂਝਾ ਕੀਤਾ ਹੈ ।

ਹੋਰ ਵੇਖੋ  :ਜਦੋਂ ਸੰਨੀ ਦਿਓਲ ਨੂੰ ਇੱੱਕ ਫੈਨ ਵਾਂਗ ਮਿਲੇ ਵਰੁਣ ਧਵਨ,ਵੇਖੋ ਵੀਡੀਓ

https://www.instagram.com/p/BvdUSsFloQ5/

ਗਦਰ ਮੂਵਮੈਂਟ 'ਤੇ ਅਧਾਰਿਤ ਇਸ ਫ਼ਿਲਮ ਨੂੰ ਕੌਮਾਂਤਰੀ ਪੱਧਰ ਤੇ ਬਲੈਕ ਪ੍ਰਿੰਸ ਵਰਗੀ ਫ਼ਿਲਮ ਬਣਾ ਕੇ ਨਾਮਣਾ ਖੱਟਣ ਵਾਲੇ ਕਵੀਰਾਜ ਡਾਇਰੈਕਟ ਕਰ ਰਹੇ ਨੇ ।

ਹੋਰ ਵੇਖੋ :ਚਾਚਾ ਰੌਣਕੀ ਰਾਮ ਦੀ ਰੇਨੂੰ ਨਾਲ ਕਿਵੇਂ ਸ਼ੁਰੂ ਹੋਈ ਸੀ ਪ੍ਰੇਮ ਕਹਾਣੀ,ਜਾਣੋ ਪੂਰੀ ਕਹਾਣੀ

https://www.instagram.com/p/BvYlT1TBoOG/

ਜਿਸ 'ਚ ਜੋਬਨਪ੍ਰੀਤ ਸਿੰਘ,ਜਪਜੀਤ ਸਿੰਘ ਅਤੇ ਮੁਕੁਲ ਦੇਵ ਨਜ਼ਰ ਆਉਣਗੇ ।ਇਹ ਫ਼ਿਲਮ ਕਰਤਾਰ ਸਿੰਘ ਸਰਾਭਾ ਦੇ ਜਨਮ ਦਿਨ ਯਾਨੀ ਕਿ ਚੌਵੀ ਮਈ 2019 ਨੂੰ ਰਿਲੀਜ਼ ਹੋਵੇਗੀ।ਜਸਬੀਰ ਜੱਸੀ ਵੀ ਇਸ ਫ਼ਿਲਮ 'ਚ ਨਜ਼ਰ ਆਉਣਗੇ। ਇਨ੍ਹਾਂ ਸ਼ੂਟਿੰਗ ਦੀਆਂ ਤਸਵੀਰਾਂ ਨੂੰ ਸਾਂਝਾ ਕਰਦੇ ਹੋਏ ਜੋਬਨਪ੍ਰੀਤ ਸਿੰਘ ਨੇ ਲਿਖਿਆ ਕਿ “ਇਤਿਹਾਸ ਨੂੰ ਸੰਭਾਲਣ ਦੀ ਸਾਡੀ ਸਾਰਿਆ ਦੀ ਜਿੰਮੇਵਾਰੀ ਆ ਤਾ ਜੋ ਸਾਡੇ ਤੋਂ ਬਾਅਦ ਦੀਆ ਆਉਣ ਵਾਲੀਆ ਪੀੜੀਆਂ ਨੂੰ ਪਤਾ ਲੱਗ ਸਕੇ ਕਿ ਅਸੀਂ ਕੌਣ ਆ , ਸਾਡਾ ਵਜੂਦ ਕੀ ਆ ਤੇ ਇਸ ਗੱਲ ਦਾ ਇਤਿਹਾਸ ਗੁਵਾਹ ਕਿ ਜਦੋਂ ਜਦੋਂ ਵੀ ਕੁਰਬਾਨੀ ਦੀ ਲੋੜ ਪਈ ਤਾ ਸਿੱਖ ਕੌਮ ਹਮੇਸਾ ਅੱਗੇ ਰਹੀ । ਚਾਹੇ ਉਹ ਜੰਗ ਦਾ ਮੈਦਾਨ ਹੀ ਕਿ ਨਾ ਹੋਵੇ , ਸਾਡੇ ਗੁਰੂਆ ਤੋਂ ਲੈ ਕੇ ਅਜ਼ਾਦੀ ਦੀ ਲੜਾਈ ਤੱਕ ਪੈਰ ਪੈਰ ਤੇ ਕੁਰਬਾਨੀ ਦੀ ਲੋੜ ਪਈ ਤੇ ਸਾਡੀ ਇਸ ਬਹਾਦਰ ਕੌਮ ਨੇ ਹਮੇਸਾ ਸ਼ੇਰ ਦੀ ਤਰਾਂ ਡਟ ਕੇ ਹਰ ਮੁਸ਼ਕਲ ਤੋਂ ਮੁਸ਼ਕਲ ਮੁਕਾਬਲਾ ਫ਼ਤਿਹ ਕੀਤਾ । ਵਾਹਿਗੁਰੂ ਮੇਹਰ ਕਰੇ ਤਾ ਰੋਹ ਵੀ ਕੋਸ਼ਿਸ਼ ਕਰਾਂਗੇ ਤਾ ਜੋ ਸਰਦਾਰ ਹਰੀ ਸਿੰਘ ਨਲੂਆ, ਬੰਦਾ ਸਿੰਘ ਬਹਾਦਰ , ਵਰਗੇ ਸੂਰਵੀਰਾ ਦੇ ਸਬਜੈਕਟ ਸਾਹਮਣੇ ਲੈ ਕੇ ਆਈਏ। ਸਾਡੀ ਇਤਿਹਾਸ ਨੂੰ ਸੰਭਾਲਣ ਦੀ ਪਹਿਲੀ ਕੋਸ਼ਿਸ਼ ਜਿਸ ਲਈ ਸਾਡੀ ਸਾਰੀ ਟੀਮ ਦਿਨ ਰਾਤ ਮੇਹਨਤ ਕਰ ਰਹੀ ਆ , ਵਾਅਦਾ ਕਰਦੇ ਆ ਕਿ ਤੁਸੀਂ ਜੋਸ਼ ਨੂੰ ਭਰ ਜਾਵੋਗੇ , ਇਸ ਫ਼ਿਲਮ ਨੂੰ ਦੇਖਣ ਤੋਂ ਬਾਅਦ "।

Related Post