ਬਾਲੀਵੁੱਡ ‘ਚ ਕੋਰੋਨਾ ਨੇ ਪਸਾਰੇ ਪੈਰ, ਹੁਣ ਜਾਨ ਅਬ੍ਰਾਹਮ ਅਤੇ ਉਨ੍ਹਾਂ ਦੀ ਪਤਨੀ ਪ੍ਰਿਆ ਵੀ ਹੋਏ ਕੋਰੋਨਾ ਪਾਜ਼ੀਟਿਵ

By  Lajwinder kaur January 3rd 2022 01:44 PM -- Updated: January 3rd 2022 01:46 PM

ਕੋਰੋਨਾ ਦੇ ਕੇਸ ਬਹੁਤ ਹੀ ਤੇਜ਼ੀ ਦੇ ਨਾਲ ਭਾਰਤ ਚ ਵੀ ਵੱਧ ਰਹੇ ਨੇ। ਕੋਰੋਨਾ ਕੇਸਾਂ ਦੇ ਅੰਕੜੇ ਹੋਜ਼ਾਨਾ ਵੱਧ ਰਹੇ ਨੇ। ਜਿਸ ਤੋਂ ਬਾਅਦ ਲੋਕਾਂ ‘ਚ ਇੱਕ ਵਾਰ ਫਿਰ ਤੋਂ ਕੋਰੋਨਾ ਦਾ ਖੋਫ ਦੇਖਣ ਨੂੰ ਮਿਲ ਰਿਹਾ ਹੈ। ਬਾਲੀਵੁੱਡ ਜਗਤ ਚ ਵੀ ਹਰ ਰੋਜ਼ ਨਵੇਂ ਕੋਰੋਨਾ ਦੇ ਨਵੇਂ ਮਾਮਲੇ ਸਾਹਮਣੇ ਆ ਰਹੇ ਨੇ। ਹੁਣ ਬਾਲੀਵੁੱਡ ਦੇ ਡੈਸ਼ਿੰਗ ਐਕਸ਼ਨ ਹੀਰੋ ਜਾਨ ਅਬ੍ਰਾਹਮ ਵੀ ਕੋਰੋਨਾ ਦੀ ਲਪੇਟ 'ਚ ਆ ਗਏ ਹਨ। ਜਾਨ ਅਬ੍ਰਾਹਮ ਦੇ ਨਾਲ ਉਨ੍ਹਾਂ ਦੀ ਪਤਨੀ ਪ੍ਰਿਆ ਵੀ ਕੋਵਿਡ ਇਨਫੈਕਸ਼ਨ ਦਾ ਸ਼ਿਕਾਰ ਹੋ ਗਈ ਹੈ  (John Abraham and his Wife Priya Test Positive For COVID-19)। ਜਾਨ ਅਬ੍ਰਾਹਮ ਅਤੇ ਪ੍ਰਿਆ ਦੋਵਾਂ ਨੂੰ ਕੋਵਿਡ-19 ਵਾਲੀ ਵੈਕਸੀਨ ਲੱਗੀ ਹੋਈ ਹੈ।

ਹੋਰ ਪੜ੍ਹੋ : ਕੈਮਰੇ ਦੇ ਸਾਹਮਣੇ ਸਪਨਾ ਚੌਧਰੀ ਨੇ ਇਸ ਅੰਦਾਜ਼ 'ਚ ਬਦਲੇ ਕੱਪੜੇ, ਆਪਣੀ ਦਿਲਕਸ਼ ਅਦਾਵਾਂ ਦੇ ਨਾਲ ਜਿੱਤਿਆ ਦਰਸ਼ਕਾਂ ਦਾ ਦਿਲ, ਦੇਖੋ ਵੀਡੀਓ

johna abraham note for his covid -19 postive image source instagram

ਦੱਸ ਦਈਏ ਦੋਵਾਂ ਨੂੰ ਕੋਵਿਡ ਦੇ ਲੱਛਣ ਹਲਕੇ ਦੱਸੇ ਜਾਂਦੇ ਹਨ। ਜਾਨ ਅਬ੍ਰਾਹਮ ਨੇ ਖੁਦ ਆਪਣੇ ਕੋਵਿਡ ਪਾਜ਼ੀਟਿਵ ਹੋਣ ਦੀ ਜਾਣਕਾਰੀ ਦਿੱਤੀ ਹੈ। ਜਾਨ ਨੇ ਸੋਸ਼ਲ ਮੀਡੀਆ ਰਾਹੀਂ ਦੱਸਿਆ ਕਿ ਉਹ ਤਿੰਨ ਦਿਨ ਪਹਿਲਾਂ ਇੱਕ ਵਿਅਕਤੀ ਦੇ ਸੰਪਰਕ ਵਿੱਚ ਆਇਆ ਸੀ, ਜੋ ਕੋਵਿਡ ਪਾਜ਼ੀਟਿਵ ਸੀ। ਇਸ ਤੋਂ ਬਾਅਦ ਖੁਦ ਜਾਨ ਅਤੇ ਉਨ੍ਹਾਂ ਦੀ ਪਤਨੀ ਪ੍ਰਿਆ ਵੀ ਕੋਵਿਡ ਪਾਜ਼ੀਟਿਵ ਹੋ ਗਏ।

johna abraham and his wife priya covid postive image source instagram

ਸੰਕਰਮਣ ਦਾ ਪਤਾ ਲੱਗਦੇ ਹੀ ਜੌਨ ਅਤੇ ਉਸਦੀ ਪਤਨੀ ਨੇ ਆਪਣੇ ਆਪ ਨੂੰ ਕੁਆਰੰਟੀਨ ਕਰ ਲਿਆ। ਜਾਨ ਅਬ੍ਰਾਹਮ ਨੇ ਸਾਰੇ ਲੋਕਾਂ ਨੂੰ ਕੋਰੋਨਾ ਨੂੰ ਲੈ ਕੇ ਪੂਰੀ ਸਾਵਧਾਨੀ ਵਰਤਣ ਦੀ ਸਲਾਹ ਦਿੱਤੀ ਹੈ। ਜਿਵੇਂ ਹੀ ਜੌਨ ਦੇ ਸੰਕਰਮਿਤ ਹੋਣ ਦੀ ਖਬਰ ਫੈਲੀ, ਉਨ੍ਹਾਂ ਦੇ ਪ੍ਰਸ਼ੰਸਕ ਉਨ੍ਹਾਂ ਦੇ ਠੀਕ ਹੋਣ ਲਈ ਪ੍ਰਾਰਥਨਾ ਕਰ ਰਹੇ ਹਨ। ਉਨ੍ਹਾਂ ਦੇ ਸੋਸ਼ਲ ਮੀਡੀਆ ਅਕਾਊਂਟ 'ਤੇ ਪ੍ਰਸ਼ੰਸਕ ਲਗਾਤਾਰ ਉਨ੍ਹਾਂ ਦਾ ਹਾਲ-ਚਾਲ ਪੁੱਛ ਰਹੇ ਹਨ ਅਤੇ ਉਨ੍ਹਾਂ ਦੇ ਜਲਦੀ ਠੀਕ ਹੋਣ ਲਈ ਸੰਦੇਸ਼ ਵੀ ਦੇ ਰਹੇ ਹਨ।

 

ਜੇ ਗੱਲ ਕਰੀਏ ਜਾਨ ਅਬ੍ਰਾਹਮ ਦੇ ਵਰਕ ਫਰੰਟ ਦੀ ਤਾਂ ਉਹ ਪਿਛੇ ਜਿਹੇ ਫ਼ਿਲਮ ਸਤਯਮੇਵ ਜਯਤੇ-2 ਚ ਨਜ਼ਰ ਆਏ ਸੀ। ਇਸ ਫ਼ਿਲਮ 'ਚ ਜਾਨ ਨੇ ਤੀਹਰੀ ਭੂਮਿਕਾ ਨਿਭਾਈ ਹੈ। ਕੁਝ ਹੀ ਦਿਨਾਂ 'ਚ ਉਨ੍ਹਾਂ ਦੀ ਇੱਕ ਹੋਰ ਫਿਲਮ 'ਅਟੈਕ' ਵੀ ਰਿਲੀਜ਼ ਹੋਣ ਲਈ ਤਿਆਰ ਹੈ।

ਹੋਰ ਪੜ੍ਹੋ : 'ਦੇਵੋਂ ਕੇ ਦੇਵ ਮਹਾਦੇਵ' ਦੇ ਅਦਾਕਾਰ ਮੋਹਿਤ ਰੈਨਾ ਨੇ ਕਰਵਾਇਆ ਵਿਆਹ, ਸਾਲ ਦੇ ਪਹਿਲੇ ਦਿਨ ਪ੍ਰਸ਼ੰਸਕਾਂ ਨੂੰ ਮਿਲਿਆ ਸਰਪ੍ਰਾਈਜ਼, ਵੇਖੋ ਤਸਵੀਰਾਂ

ਬਾਲੀਵੁੱਡ ਸਿਤਾਰੇ ਵੀ ਲਗਾਤਾਰ ਇਸ ਦਾ ਸ਼ਿਕਾਰ ਹੋ ਰਹੇ ਹਨ। ਹਾਲ ਹੀ 'ਚ ਨੌਰਾ ਫਤੇਹੀ, ਕਰੀਨਾ ਕਪੂਰ, ਮ੍ਰਿਣਾਲ ਠਾਕੁਰ ਵਰਗੇ ਕਈ ਸਿਤਾਰਿਆਂ ਦੇ ਕੋਰੋਨਾ ਪਾਜ਼ੀਟਿਵ ਹੋਣ ਦੀ ਖਬਰ ਆਈ ਸੀ। ਨਵਾਂ ਸਾਲ ਆਪਣੇ ਨਾਲ ਨਵੀਆਂ ਚੁਣੌਤੀਆਂ ਲੈ ਕੇ ਆਉਂਦਾ ਹੈ। ਸਭ ਤੋਂ ਵੱਡੀ ਚੁਣੌਤੀ ਕੋਵਿਡ ਦੀ ਮਹਾਮਾਰੀ ਨਾਲ ਨਜਿੱਠਣ ਦੀ ਚੁਣੌਤੀ ਹੈ। ਕੋਵਿਡ 19 ਦਾ ਖ਼ਤਰਾ ਇੱਕ ਵਾਰ ਫਿਰ ਸਿਰ 'ਤੇ ਮੰਡਰਾ ਰਿਹਾ ਹੈ। ਮੁੰਬਈ ਸਮੇਤ ਲਗਭਗ ਹਰ ਸ਼ਹਿਰ 'ਚ ਕੋਵਿਡ ਦੇ ਮਾਮਲੇ ਵਧਦੇ ਨਜ਼ਰ ਆ ਰਹੇ ਹਨ।

Related Post