‘ਜੋਰਾ ਦੂਜਾ ਅਧਿਆਇ’ ਦੀ ਰਿਲੀਜ਼ ਡੇਟ 'ਚ ਬਦਲਾਅ, ਅਗਲੇ ਸਾਲ ਬਣੇਗੀ ਸਿਨੇਮਾ ਘਰਾਂ ਦਾ ਸ਼ਿੰਗਾਰ

By  Lajwinder kaur October 30th 2019 05:50 PM

ਨਿਰਦੇਸ਼ਕ ਅਮਰਦੀਪ ਸਿੰਘ ਗਿੱਲ ਦੀ ਫ਼ਿਲਮ ‘ਜੋਰਾ ਦੂਜਾ ਅਧਿਆਇ’ ਜੋ ਕਿ ਸਾਲ 2017 ‘ਚ ਆਈ ਫ਼ਿਲਮ ਜੋਰਾ 10 ਨੰਬਰੀਆ ਦਾ ਸਿਕਵਲ ਭਾਗ ਹੈ। ਜੋ ਇਸ ਫ਼ਿਲਮ ਦੇ ਰਾਹੀਂ ‘ਜੋਰਾ 10 ਨੰਬਰੀਆ’ ਦੀ ਕਹਾਣੀ ਨੂੰ ਅੱਗੇ ਤੋਰੇਗੀ। ਅਮਰਦੀਪ ਸਿੰਘ ਗਿੱਲ ਨੇ ਆਪਣੇ ਇੰਸਟਾਗ੍ਰਾਮ ਉੱਤੇ ਫ਼ਿਲਮ ਦਾ ਨਵਾਂ ਪੋਸਟਰ ਸ਼ੇਅਰ ਕਰਦੇ ਹੋਏ ਫ਼ਿਲਮ ਦੀ ਨਵੀਂ ਰਿਲੀਜ਼ ਡੇਟ ਨੂੰ ਸ਼ੇਅਰ ਕੀਤਾ ਹੈ। ਪੋਸਟਰ ਉੱਤੇ ਦੀਪ ਸਿੱਧੂ ਤੇ ਸਿੰਗਾ ਨਜ਼ਰ ਆ ਰਹੇ ਨੇ ਤੇ ਨਾਲ ਹੀ ਨਵੀਂ ਡੇਟ 6 ਮਾਰਚ 2020 ਲਿਖਿਆ ਹੋਇਆ ਨਜ਼ਰ ਆ ਰਿਹਾ ਹੈ।

 

View this post on Instagram

 

Jora The Second Chapter Release Date 6 March 2020 #jora10numbaria #jora_the_second_chapter

A post shared by Amardeep singh gill (@amardeepsinghgill_official) on Oct 30, 2019 at 4:31am PDT

ਹੋਰ ਵੇਖੋ:ਲੰਡਨ ‘ਚ ਛੁੱਟੀਆਂ ਦਾ ਅਨੰਦ ਲੈ ਰਹੇ ਨੇ ਜੱਸ ਮਾਣਕ, ਸਾਂਝੀਆਂ ਕੀਤੀਆ ਤਸਵੀਰਾਂ

ਦੱਸ ਦਈਏ ਪਹਿਲਾਂ ਫ਼ਿਲਮ ਇਸੇ ਸਾਲ 22 ਨਵੰਬਰ ਨੂੰ ਦਰਸ਼ਕਾਂ ਦੀ ਝੋਲੀ ਪੈਣੀ ਸੀ, ਪਰ ਨਿੱਜੀ ਕਾਰਨਾਂ ਕਰਕੇ ਫ਼ਿਲਮ ਦੀ ਰਿਲੀਜ਼ ਦੀ ਤਾਰੀਕ ਚ ਬਦਲਾਅ ਕਰਕੇ ਅਗਲੇ ਸਾਲ ‘ਚ ਪਾ ਦਿੱਤੀ ਹੈ। ਜਿਸਦੇ ਚੱਲਦੇ ਦਰਸ਼ਕਾਂ ਨੂੰ ਹੁਣ ਕੁਝ ਹੋਰ ਸਮੇਂ ਤੱਕ ਉਡੀਕ ਕਰਨੀ ਪੈਣੀ ਹੈ।

 

View this post on Instagram

 

22 Nov 2019 Release Date. 22 ਨਵੰਬਰ ਨੂੰ ਅਾ ਰਿਹੈ 22 ! #jora_the_second_chapter #bathinde_wale_bai_films #loud_roar_films #raj_motion_pictures #repost #poster

A post shared by Amardeep singh gill (@amardeepsinghgill_official) on Jul 20, 2019 at 11:10pm PDT

ਇਸ ਫ਼ਿਲਮ ‘ਚ ਮੁੱਖ ਕਿਰਦਾਰਾਂ ‘ਚ ਦੀਪ ਸਿੱਧੂ, ਮਾਹੀ ਗਿੱਲ ਤੇ ਜਪਜੀ ਖਹਿਰਾ ਨਜ਼ਰ ਆਉਣਗੇ। ਇਸ ਤੋਂ ਇਲਾਵਾ ‘ਜੋਰਾ ਦੂਜਾ ਅਧਿਆਇ’ ਫ਼ਿਲਮ ਦੇ ਨਾਲ ਨਾਮੀ ਗਾਇਕ ਸਿੰਗਾ ਵੀ ਪੰਜਾਬੀ ਫ਼ਿਲਮੀ ਜਗਤ ‘ਚ ਕਦਮ ਰੱਖਣ ਜਾ ਰਹੇ ਹਨ। ਇਸ ਫ਼ਿਲਮ ‘ਚ ਕਈ ਹੋਰ ਦਿੱਗਜ ਕਲਾਕਾਰ ਹੌਬੀ ਧਾਲੀਵਾਲ, ਗੁੱਗੂ ਗਿੱਲ, ਯਾਦ ਗਰੇਵਾਲ,ਅਸ਼ੀਸ਼ ਦੁੱਗਲ ਤੇ ਕਈ ਹੋਰ ਦਿੱਗਜ ਚਿਹਰੇ ਨਜ਼ਰ ਆਉਣਗੇ। ‘ਜੋਰਾ-ਦੂਜਾ ਅਧਿਆਇ’ ਫ਼ਿਲਮ ਬਠਿੰਡੇ ਵਾਲੇ ਭਾਈ ਫ਼ਿਲਮਸ ਦੀ ਪੇਸ਼ਕਸ਼ ਹੈ ਅਤੇ ਜਿਸ ਵਿੱਚ ਉਨ੍ਹਾਂ ਦਾ ਸਾਥ ਦੇ ਰਹੇ ਹਨ ਲਾਊਡ ਰੋਹਰ ਫ਼ਿਲਮਜ਼ ਐਂਡ ਰਾਜ ਮੋਸ਼ਨ ਪਿਕਚਰ ਵਾਲੇ। ਹੁਣ ਇਹ ਫ਼ਿਲਮ 2020 ‘ਚ ਸਿਨੇਮਾ ਘਰਾਂ ਦਾ ਸ਼ਿੰਗਾਰ ਬਣੇਗੀ।

Related Post