ਗਾਇਕ ਜੌਰਡਨ ਸੰਧੂ ਬਾਲੀਵੁੱਡ ਅਦਾਕਾਰਾ ਜ਼ਰੀਨ ਖ਼ਾਨ ਦੇ ਨਾਲ ਲੈ ਕੇ ਆ ਰਹੇ ਨੇ ਨਵਾਂ ਗੀਤ ‘ਚੰਨ ਚੰਨ’, ਸਾਂਝਾ ਕੀਤਾ ਪੋਸਟਰ

By  Lajwinder kaur December 5th 2021 10:36 AM -- Updated: December 5th 2021 10:00 AM

ਪੰਜਾਬੀ ਮਿਊਜ਼ਿਕ ਜਗਤ ਦੇ ਨਾਮੀ ਗਾਇਕ ਜੌਰਡਨ ਸੰਧੂ Jordan Sandhu ਜੋ ਕਿ ਬਹੁਤ ਜਲਦ ਆਪਣਾ ਨਵਾਂ ਮਿਊਜ਼ਿਕ ਟਰੈਕ ਲੈ ਕੇ ਆ ਰਹੇ ਨੇ। ਜੀ ਹਾਂ ਉਹ ‘ਚੰਨ ਚੰਨ’ (Chann Chann) ਟਾਈਟਲ ਹੇਠ ਨਵਾਂ ਗੀਤ ਲੈ ਕੇ ਆ ਰਹੇ ਨੇ।

ਹੋਰ ਪੜ੍ਹੋ : ਹਰਸ਼ਦੀਪ ਕੌਰ ਦਾ ਪੁੱਤਰ ਹੁਨਰ ਸਿੰਘ ਹੋਇਆ ਨੌ ਮਹੀਨਿਆਂ ਦਾ, ਗਾਇਕਾ ਨੇ ਸਾਂਝੀ ਕੀਤੀ ਆਪਣੀ ਨੌ ਮਹੀਨੇ ਵਾਲੇ ਬੇਬੀ ਬੰਪ ਅਤੇ ਨੌ ਮਹੀਨੇ ਦੇ ਹੁਨਰ ਦੀ ਤਸਵੀਰ

inside image of jordan sandhu and zareen khan

ਗਾਇਕ ਨੇ ਇਸ ਗੀਤ ਦਾ ਪੋਸਟਰ ਆਪਣੇ ਸੋਸ਼ਲ ਮੀਡੀਆ ਅਕਾਉਂਟ ਉੱਤੇ ਸ਼ੇਅਰ ਕਰਦੇ ਹੋਏ ਲਿਖਿਆ ਹੈ-‘ਚੰਨ ਚੰਨ ਰਿਲੀਜ਼ਿੰਗ 7 ਦਸੰਬਰ,2021...First Song From EP (High Five)’। ਇਸ ਗੀਤ ‘ਚ ਜੌਰਡਨ ਸੰਧੂ ਦੇ ਨਾਲ ਅਦਾਕਾਰੀ ਕਰਦੀ ਹੋਈ ਨਜ਼ਰ ਆਵੇਗੀ ਬਾਲੀਵੁੱਡ ਅਦਾਕਾਰਾ ਜ਼ਰੀਨ ਖ਼ਾਨ Zareen Khan । ਗੀਤ ਦੇ ਨਾਮ ਤੇ ਪੋਸਟਰ ਤੋਂ ਲੱਗਦਾ ਹੈ ਕਿ ਇਹ ਗੀਤ ਬੀਟ ਸੌਂਗ ਹੋਵੇਗਾ। ਪ੍ਰਸ਼ੰਸਕ ਤੇ ਕਲਾਕਾਰ ਕਮੈਂਟ ਕਰਕੇ ਜੌਰਡਨ ਸੰਧੂ ਤੇ ਜ਼ਰੀਨ ਖ਼ਾਨ ਨੂੰ ਸ਼ੁਭਕਾਮਨਾਵਾਂ ਦੇ ਰਹੇ ਨੇ। ਇਹ ਜੋੜੀ ਇਸ ਤੋਂ ਪਹਿਲਾਂ ਸੈਡ ਸੌਂਗ ‘ਦੋ ਵਾਰੀ ਜੱਟ’ ਗੀਤ ‘ਚ ਨਜ਼ਰ ਆਈ ਸੀ। ਜਿਸ ਨੂੰ ਦਰਸ਼ਕਾਂ ਵੱਲੋਂ ਖੂਬ ਪਸੰਦ ਕੀਤਾ ਗਿਆ ਸੀ।

ਹੋਰ ਪੜ੍ਹੋ : ਗਿੱਪੀ ਗਰੇਵਾਲ ਨੇ ਸ਼ੇਅਰ ਕੀਤੀ ਆਪਣੇ ਪੁੱਤਰ ਸ਼ਿੰਦਾ ਦੇ ਨਾਲ ਤਸਵੀਰ, ਪਿਉ-ਪੁੱਤ ਦੇ ਪਿਆਰ ਨੂੰ ਬਿਆਨ ਕਰਦੀ ਇਹ ਤਸਵੀਰ ਦਰਸ਼ਕਾਂ ਨੂੰ ਆ ਰਹੀ ਹੈ ਖੂਬ ਪਸੰਦ

jordan sandhu pic

ਜੇ ਗੱਲ ਕਰੀਏ ਜੌਰਡਨ ਸੰਧੂ ਦੇ ਵਰਕ ਫਰੰਟ ਦੀ ਉਹ ਪੰਜਾਬੀ ਮਿਊਜ਼ਿਕ ਜਗਤ ਦੇ ਨਾਮੀ ਗਾਇਕ ਨੇ। ਉਹ ਤੀਜੇ ਵੀਕ, ਛੱਡ ਨਾ ਜਾਵੀ, ‘ਇਨਫੋ’, ਅਬਾਉਟ ਮੀ, ਹੈਂਡਸਮ ਜੱਟਾ ਵਰਗੇ ਕਈ ਹਿੱਟ ਗੀਤ ਦੇ ਚੁੱਕੇ ਨੇ। ਇਸ ਤੋਂ ਇਲਾਵਾ ਉਹ ਕਈ ਹੋਰ ਗਾਇਕਾਂ ਦੇ ਗੀਤ ‘ਚ ਬਤੌਰ ਮਾਡਲ ਅਦਾਕਾਰੀ ਵੀ ਕਰ ਚੁੱਕੇ ਨੇ। ਗਾਇਕੀ ਦੇ ਨਾਲ ਉਹ ਅਦਾਕਾਰੀ ਦੇ ਖੇਤਰ ‘ਚ ਵੀ ਕਾਫੀ ਐਕਟਿਵ ਨੇ। ਉਹ ਅਖੀਰਲੀ ਵਾਰ ‘ਖ਼ਤਰੇ ਦਾ ਘੁੱਗੂ’ ਫ਼ਿਲਮ ‘ਚ ਅਦਾਕਾਰਾ ਦਿਲਜੋਤ ਦੇ ਨਾਲ ਨਜ਼ਰ ਆਏ ਸਨ ।

 

 

View this post on Instagram

 

A post shared by Jordan Sandhu (@jordansandhu)

Related Post