ਰੱਬ ਕੋਲੋਂ ਰਹੋ ਡਰ ਕੇ ਕਿਉਂਕਿ ਭੈੜਾ ਸਮਾਂ ਕਦੇ ਕਿਸੇ ਨੂੰ ਪੁੱਛ ਕੇ ਨਹੀਂ ਆਉਂਦਾ,ਹੈਰੀ ਅਜ਼ੀਜ਼ ਦੇ ਰਹੇ ਸੁਨੇਹਾ

By  Shaminder May 24th 2019 10:38 AM -- Updated: May 24th 2019 10:41 AM

ਪੀਟੀਸੀ ਰਿਕਾਰਡਸ ਅਤੇ  ਪੀਟੀਸੀ ਸਟੂਡੀਓ ਪੇਸ਼ ਕਰਦੇ ਹਨ ਹੈਰੀ ਅਜ਼ੀਜ਼ ਦਾ ਨਵਾਂ ਗੀਤ 'ਜੱਜ' । ਇਸ ਗੀਤ ਨੂੰ ਮਿਊਜ਼ਿਕ ਤੇਜਵੰਤ ਕਿੱਟੂ ਨੇ ਦਿੱਤਾ ਹੈ । ਇਸ ਗੀਤ 'ਚ ਹੈਰੀ ਅਜ਼ੀਜ਼ ਨੇ ਸਮੇਂ ਦੀ ਅਹਿਮੀਅਤ ਨੂੰ ਦਰਸਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਕਿਸ ਤਰ੍ਹਾਂ ਸਮਾਂ ਬਦਲਣ 'ਤੇ ਕਈ ਵਾਰ ਜੱਜਾਂ ਨੂੰ ਵਕੀਲ ਕਰਨੇ ਪੈ ਜਾਂਦੇ ਨੇ ।

ਹੋਰ ਵੇਖੋ :ਚੋਰਾਂ ਦਾ ਚੋਰ ਹੋ ਗਿਆ ਹੈ ਹੈਰੀ ਅਜ਼ੀਜ ,ਆਪਣੀ ਹੱਡਬੀਤੀ ਨੂੰ ਕਰ ਰਿਹਾ ਬਿਆਨ ,ਵੇਖੋ ਵੀਡਿਓ

https://www.youtube.com/watch?v=vb3A4QjJBWc&feature=youtu.be

ਵਾਕਏ ਹੀ ਇਸ ਗੀਤ 'ਚ ਸਮੇਂ ਦੇ ਬਲਵਾਨ ਹੋਣ ਨੂੰ ਦੱਸਿਆ ਗਿਆ ਹੈ ਕਿ ਸਮਾਂ ਹਮੇਸ਼ਾ ਇੱਕੋ ਜਿਹਾ ਨਹੀਂ ਰਹਿੰਦਾ । ਅੱਜ ਜੇ ਚੰਗੇ ਦਿਨ ਹਨ ਤਾਂ ਕੱਲ੍ਹ ਨੂੰ ਬੁਰੇ ਦਿਨ ਵੀ ਆ ਸਕਦੇ ਨੇ ਅਤੇ ਕਦੇ ਵੀ ਕਿਸੇ ਨਾਲ ਬੁਰਾ ਵਰਤਾਅ ਨਾ ਕਰੋ । ਕਿਉਂਕਿ ਅੱਜ ਜੇ ਤੁਸੀਂ ਕਿਸੇ ਨਾਲ ਬੁਰਾ ਕਰਦੇ ਹੋ ਤਾਂ ਕੱਲ੍ਹ ਨੂੰ ਤੁਹਾਨੂੰ ਵੀ ਅਜਿਹੇ ਹੀ ਸਮੇਂ ਲਈ ਤਿਆਰ ਰਹਿਣਾ ਚਾਹੀਦਾ ਹੈ । ਬਹੁਤ ਹੀ ਖ਼ੂਬਸੂਰਤ ਸੁਨੇਹਾ ਦਿੱਤਾ ਹੈ ਹੈਰੀ ਅਜ਼ੀਜ਼ ਨੇ ਆਪਣੇ ਇਸ ਨਵੇਂ ਗੀਤ 'ਚ ।

Related Post