ਚੋਰਾਂ ਦਾ ਚੋਰ ਹੋ ਗਿਆ ਹੈ ਹੈਰੀ ਅਜ਼ੀਜ ,ਆਪਣੀ ਹੱਡਬੀਤੀ ਨੂੰ ਕਰ ਰਿਹਾ ਬਿਆਨ ,ਵੇਖੋ ਵੀਡਿਓ 

Written by  Shaminder   |  December 11th 2018 01:10 PM  |  Updated: December 11th 2018 01:10 PM

ਚੋਰਾਂ ਦਾ ਚੋਰ ਹੋ ਗਿਆ ਹੈ ਹੈਰੀ ਅਜ਼ੀਜ ,ਆਪਣੀ ਹੱਡਬੀਤੀ ਨੂੰ ਕਰ ਰਿਹਾ ਬਿਆਨ ,ਵੇਖੋ ਵੀਡਿਓ 

ਪੀਟੀਸੀ ਰਿਕਾਰਡਸ ਪੇਸ਼ ਕਰਦੇ ਨੇ 'ਚੋਰਾਂ ਦਾ ਚੋਰ' ਇਸ ਗੀਤ ਨੂੰ ਪੀਟੀਸੀ ਰਿਕਾਰਡਜ਼ ਵੱਲੋਂ ਜਾਰੀ ਕੀਤਾ ਗਿਆ ਹੈ । ਗੀਤ ਨੂੰ ਆਪਣੀ ਅਵਾਜ਼ ਨਾਲ ਸ਼ਿੰਗਾਰਿਆ ਹੈ ਹੈਰੀ ਅਜ਼ੀਜ ਨੇ ਅਤੇ ਗੀਤ ਦੇ ਬੋਲ ਸੋਨੂੰ ਜੋਸਨਾ ਦਾ ਨੇ ਲਿਖੇ ਨੇ । ਇਸ ਗੀਤ 'ਚ ਪਤੀ ਪਤਨੀ ਦੀ ਮਿੱਠੀ ਨੋਕ ਝੋਕ ਨੂੰ ਦਰਸਾਇਆ ਗਿਆ ਹੈ ਕਿ ਕਿਸ ਤਰ੍ਹਾਂ ਵਿਆਹ ਤੋਂ ਪਹਿਲਾਂ ਪਤਨੀ ਵੱਲੋਂ ਆਪਣੇ ਪਤੀ ਦੀਆਂ ਤਾਰੀਫਾਂ ਦੇ ਕਸੀਦੇ ਪੜੇ ਜਾਂਦੇ ਸਨ

ਹੋਰ ਵੇਖੋ : ਪੀਟੀਸੀ ਰਿਕਾਰਡਸ ਪੇਸ਼ ਕਰਦੇ ਨੇ ਸੰਤ ਅਨੂਪ ਸਿੰਘ ਜੀ ਊਨਾ ਵਾਲੇ ‘ਤੇ ਸਾਥੀਆਂ ਦਾ ਸ਼ਬਦ ਗਾਇਨ

https://www.youtube.com/watch?v=AVrQCYZQNeU&feature=youtu.be

ਪਰ ਹੁਣ ਉਹੀ ਪਤੀ ਉਸ ਨੂੰ ਕੌੜ ਤੂੰਬਿਆਂ ਵਾਂਗ ਮਹਿਸੂਸ ਹੁੰਦਾ ਹੈ ਅਤੇ ਹੁਣ ਉਹ ਰਿਸ਼ਤੇਦਾਰੀ 'ਚ ਉਸ ਨੂੰ ਹਮੇਸ਼ਾ ਨੀਵਾਂ ਵਿਖਾਉਣ ਦੀ ਕੋਸ਼ਿਸ਼ ਕਰਦੀ ਰਹਿੰਦੀ ਹੈ । ਇਸ ਗੀਤ 'ਚ ਬਹੁਤ ਹੀ ਖੁਬਸੂਰਤੀ ਨਾਲ ਦੋਨਾਂ ਦੀ ਨੋਕ ਝੋਕ ਨੂੰ ਦਰਸਾਇਆ ਗਿਆ ਅਤੇ ਇਸ ਗੀਤ 'ਚ ਇਹ ਵੀ ਵਿਖਾਇਆ ਗਿਆ ਕਿ ਜਿੱਥੇ ਦੋ ਬਰਤਨ ਹੁੰਦੇ ਨੇ ਉਹ ਖੜਕਦੇ ਹੀ ਨੇ ।

ptc records chora da chor ptc records chora da chor

ਕਿਉਂਕਿ ਇਸ ਮਿੱਠੀ ਨੋਕ ਝੋਕ ਦਾ ਨਾਂਅ ਹੀ ਜ਼ਿੰਦਗੀ ਹੈ ।ਪਰ ਨਾਲ ਹੀ ਇਹ ਸੁਨੇਹਾ ਵੀ ਦਿੱਤਾ ਗਿਆ ਕਿ ਜੇ ਪਤੀ ਪਤਨੀ ਦਾ ਝਗੜਾ ਜਾਂ ਮਨ ਮੁਟਾਅ ਹੋ ਵੀ ਜਾਵੇ ਤਾਂ ਉਸ ਨੂੰ ਕਦੇ ਵੀ ਦਿਲ 'ਤੇ ਨਹੀਂ ਲਗਾਉਣਾ ਚਾਹੀਦਾ । ਸਗੋਂ ਆਪਣੀ ਗਲਤੀ ਨੂੰ ਸਵੀਕਾਰ ਕਰ ਲੈਣਾ ਚਾਹੀਦਾ ਹੈ । ਕਿਉਂਕਿ ਮੁਆਫੀ ਮੰਗਣ ਨਾਲ ਕਦੇ ਵੀ ਕੋਈ ਛੋਟਾ ਨਹੀਂ ਹੁੰਦਾ ਅਤੇ ਇਸ ਨਾਲ ਤੁਹਾਡਾ ਹੱਸਦਾ ਵੱਸਦਾ ਪਰਿਵਾਰ ਬਣਿਆ ਰਹਿ ਸਕਦਾ ਹੈ

ptc records chora da chor ptc records chora da chor

 

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network