ਦੁਸ਼ਮਣ ਮਰੇ ਤਾਂ ਖੁਸੀ ਨਾ ਕਰੀਏ ,ਸੱਜਣਾ ਵੀ ਮਰ ਜਾਣਾ ਪੀਟੀਸੀ ਸਟੂਡਿਓ ਵੱਲੋਂ ਦੂਜਾ ਗੀਤ 'ਜੁਗਨੀ' ਰਿਲੀਜ਼

By  Shaminder December 13th 2018 11:41 AM

ਪੀਟੀਸੀ ਸਟੂਡਿਓ ਵੱਲੋਂ ਦੂਜਾ ਗੀਤ 'ਜੁਗਨੀ' ਰਿਲੀਜ਼ ਕਰ ਦਿੱਤਾ ਗਿਆ ਹੈ । ਇਸ ਗੀਤ ਨੂੰ ਜੀ ਸੁਰਜੀਤ ਨੇ ਆਪਣੀ ਅਵਾਜ਼ ਨਾਲ ਸ਼ਿੰਗਾਰਿਆ ਹੈ । ਇਸ ਗੀਤ 'ਚ ਜੁਗਨੀ ਦੇ ਜ਼ਰੀਏ ਬਹੁਤ ਹੀ ਖੁਬਸੂਰਤ ਸੁਨੇਹਾ ਦੇਣ ਦੀ ਕੋਸ਼ਿਸ਼ ਜੀ ਸੁਰਜੀਤ ਨੇ ਕੀਤੀ ਹੈ । ਆਪਣੀ ਲੰਬੀ ਹੇਕ ਨਾਲ ਸਭ ਨੂੰ ਪ੍ਰਭਵਿਤ ਕਰਨ ਵਾਲੇ ਜੀ ਸੁਰਜੀਤ ਨੇ ਉਸ ਜੁਗਨੀ ਦੀ ਗੱਲ ਕੀਤੀ ਹੈ ਜੋ ਹਮੇਸ਼ਾ ਖੁਦਾ ਨੂੰ ਯਾਦ ਕਰਦੀ ਹੈ ।

ਹੋਰ ਵੇਖੋ :ਪੀਟੀਸੀ ਪੰਜਾਬੀ ਦੀ ਨਿਵੇਕਲੀ ਪਹਿਲ ,ਪੀਟੀਸੀ ਸਟੂਡਿਓ ‘ਚ ਹਰ ਹਫਤੇ ਦੋ ਗੀਤ ਹੋਣਗੇ ਰਿਲੀਜ਼ , ਹੋਰ ਕੀ ਹੋਵੇਗਾ ਖਾਸ, ਵੇਖੋ ਵੀਡਿਓ

https://www.youtube.com/watch?v=HiUPy-NXfLk

ਇਸ ਦੇ ਨਾਲ ਹੀ ਇਹ ਇਸ ਜੁਗਨੀ ਦੇ ਜ਼ਰੀਏ ਹੀ ਉਨ੍ਹਾਂ ਨੇ ਇਹ ਵੀ ਦੱਸਣ ਦੀ ਕੋਸ਼ਿਸ਼ ਕੀਤੀ ਹੈ ਕਿ ਜਵਾਨੀ ਆਉਂਦੀ ਤਾਂ ਸਾਰੇ ਹੀ ਵੇਖਦੇ ਨੇ ਪਰ ਜਾਂਦੇ ਕਿਸੇ ਨੇ ਨਹੀਂ ਵੇਖੀ । ਕਿਉਂਕਿ ਜਵਾਨੀ ਤੇ ਮਾਣ ਤਾਂ ਸਾਰੇ ਕਰਦੇ ਨੇ ਪਰ ਇਹ ਮਾਣ ਉਦੋਂ ਟੁੱਟ ਜਾਂਦਾ ਹੈ ਜਦੋਂ ਚਾਰ ਦਿਨ ਦੀ ਪ੍ਰਾਹੁਣੀ ਇਹ ਜਵਾਨੀ ਅੱਧਖੜ 'ਤੇ ਫਿਰ ਬੁਢਾਪੇ ਦੀ ਦਹਿਲੀਜ਼ 'ਤੇ ਪਹੁੰਚ ਜਾਂਦੀ ਹੈ ।

 

ਪਰ ਇਨਸਾਨ ਨੂੰ ਆਪਣੀ ਤਾਕਤ 'ਤੇ ਕਦੇ ਵੀ ਹੰਕਾਰ ਨਹੀਂ ਕਰਨਾ ਚਾਹੀਦਾ ਅਤੇ ਕਦੇ ਵੀ ਦੁਸ਼ਮਣ ਮਰੇ 'ਤੇ ਖੁਸ਼ੀ ਨਹੀਂ ਮਨਾਉਣੀ ਚਾਹੀਦੀ ਕਿਉਂਕਿ ਮੌਤ ਇੱਕ ਅਟੱਲ ਸਚਾਈ ਹੈ ਅਤੇ ਇਹ ਹਰ ਕਿਸੇ ਨੂੰ ਆਉਣੀ ਹੈ । ਇਸ ਗੀਤ 'ਚ ਜੀ.ਸੁਰਜੀਤ ਨੇ ਆਪਣੀ ਬੁਲੰਦ ਅਵਾਜ਼ 'ਚ ਬਹੁਤ ਹੀ ਸੋਹਣਾ ਸੁਨੇਹਾ ਦੇਣ ਦੀ ਕੋਸ਼ਿਸ਼ ਕੀਤੀ ਹੈ ।

Related Post