ਇਸ ਸਖਸ਼ ਕਰਕੇ ਸੁਖਮਨ ਚੋਹਲਾ ਬਣਿਆ ਸੀ ਵੱਡਾ ਕਬੱਡੀ ਖਿਡਾਰੀ, ਦੇਖੋ ਵੀਡਿਓ 

By  Rupinder Kaler February 5th 2019 03:47 PM -- Updated: February 5th 2019 03:49 PM

ਮਸ਼ਹੂਰ ਕਬੱਡੀ ਖਿਡਾਰੀ ਤੇ ਰੇਡਰ ਸੁਖਮਨ ਚੋਹਲਾ ਭਾਵੇਂ ਇਸ ਫਾਨੀ ਦੁਨੀਆ ਵਿੱਚ ਨਹੀਂ ਹੈ। ਪੰਜਾਬ ਦੇ ਮਾਝੇ ਦਾ ਇਸ ਸ਼ੇਰ ਨੂੰ ਅੱਜ ਵੀ ਉਸ  ਦੀ ਰੇਡ ਕਰਕੇ ਜਾਣਿਆ ਜਾਂਦਾ ਹੈ ।ਤਰਨਤਾਰਨ ਦੇ ਚੋਹਲਾ ਸਾਹਿਬ ਦੇ ਕਬੱਡੀ ਖਿਡਾਰੀ ਸੁਖਮਨ ਦਾ ਨਾਂ ਸੁਣਦੇ ਹੀ ਮੈਦਾਨ ਵਿੱਚ ਵੱਡੇ ਵੱਡੇ ਖਿਡਾਰੀਆਂ ਦੇ ਪਸੀਨੇ ਛੁੱਟ ਜਾਂਦੇ ਸਨ ।ਜਿਸ ਕਿਸੇ ਨੇ ਵੀ ਸੁਖਮਨ ਨੂੰ ਖੇਡਦੇ ਵੇਖਿਆ, ਉਹ ਉਹਨਾਂ ਦੀ ਖੇਡ ਦਾ ਕਾਇਲ ਹੋ ਗਿਆ । ਸੁਖਮਨ ਚੋਹਲਾ ਦੇ ਮੁੱਢਲੇ ਜੀਵਨ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਦਾ ਜਨਮ 18 ਜਨਵਰੀ 1991 ਨੂੰ ਪਿਤਾ ਕੁਲਵੰਤ ਸਿੰਘ ਤੇ ਮਾਤਾ ਸੁਖਜੀਤ ਘਰ ਜਨਮ ਹੋਇਆ ਸੀ ।

sukhman chohla sukhman chohla

ਦਾਦਾ ਕਪੂਰ ਸਿੰਘ ਵੀ ਕਬੱਡੀ ਦੇ ਮੰਨੇ-ਪ੍ਰਮੰਨੇ ਖਿਡਾਰੀ ਰਹੇ ਹਨ । ਆਪਣੇ ਦਾਦੇ ਨੂੰ ਦੇਖ ਕੇ ਹੀ ਸੁਖਮਨ ਕਬੱਡੀ ਖੇਡਣ ਲੱਗਿਆ ਸੀ । 2008 ਤੋਂ ਸਕੂਲੀ ਖੇਡ ਮੁਕਾਬਲਿਆਂ ਨਾਲ ਕਬੱਡੀ ਨਾਲ ਸਾਂਝ ਪਾਈ। 2009 ਵਿੱਚ ਅਕੈਡਮੀਆਂ ਵਿੱਚ ਖੇਡਣਾ ਸ਼ੁਰੂ ਕੀਤਾ। 2010 ਵਿੱਚ ਇੰਗਲੈਂਡ ਦਾ ਵੀਜਾ ਹਾਸਲ ਕਰ ਲਿਆ, ਫਿਰ ਉਥੋਂ ਉਹ ਸਿੱਧਾ ਕੈਨੇਡਾ ਕੱਪ ਲਈ ਖੇਡਣ ਗਿਆ।

https://www.youtube.com/watch?v=lr7TMap3kLc

ਸੁਖਮਨ ਇੰਗਲੈਂਡ ਸੀਜ਼ਨ 2010 ਵਿੱਚ 2 ਕੱਪਾਂ ਦਾ ਬੈਸਟ ਧਾਵੀ ਬਣਿਆ ਤੇ ਗੋਰੇ ਗੋਰੀਆਂ ਇਸ ਦਿਓ ਕੱਦ ਵਾਲੇ ਖਿਡਾਰੀ ਨਾਲ ਫੋਟੋਆਂ ਲੈਣ ਲਈ ਧੱਕਾ-ਮੁੱਕੀ ਕਰਨ ਲੱਗ ਪਏ। 2011 ਵਿੱਚ ਯੂਰੋਪ ਸੀਜ਼ਨ ਵਿੱਚ ਬੈਸਟ ਧਾਵੀ ਬਣਿਆ 9 ਵਿੱਚੋਂ 6 ਕੱਪਾਂ ਦਾ ਉੱਤਮ ਧਾਵੀ ਚੁਣਿਆ ਗਿਆ। ਸੁਖਮਨ ਬੁਰੀ ਸੰਗਤ ਵਿੱਚ ਵੀ ਪੈ ਗਿਆ ਸੀ ਪਰ ਦੋਸਤਾਂ ਤੇ ਪਰਿਵਾਰ ਵਾਲਿਆਂ ਦੀ ਮਦਦ ਨਾਲ ਉਹਨੇ ਮੁੜ ਤੋਂ ਵਾਪਸੀ ਕੀਤੀ ਸੀ।

https://www.youtube.com/watch?v=QiAlRsVZlQ8

ਉਸ ਦੀ ਕਬੱਡੀ ਨੂੰ ਨਵੀਂ ਉਡਾਣ ਦਿੱਤੀ ਉਸ ਦੇ ਤਾਏ ਲੱਖਾ ਸਿੰਘ ਪਹਿਲਵਾਨ ਨੇ । ਸੁਖਮਨ ਨੂੰ ਕਬੱਡੀ ਪ੍ਰੇਮੀਆਂ ਨੇ ਜਹਾਜ਼ ਦਾ ਖਿਤਾਬ ਦਿੱਤਾ ਸੀ । ਪਰ ਅੱਜ ਇਹ ਕਬੱਡੀ ਦਾ ਚਮਕਦਾ ਸਿਤਾਰਾ ਹਨੇਰੇ ਦੇ ਬੱਦਲਾਂ ਹੇਠ ਕਿੱਤੇ ਗਵਾਚ ਗਿਆ ਹੈ । ਪਰ ਉਸ ਦਾ ਨਾਂ ਉਦੋਂ ਤੱਕ ਜਿਊਂਦਾ ਰਹੇਗਾ ਜਦੋਂ ਤੱਕ ਖੇਡ ਕਬੱਡੀ ਰਹੇਗੀ

Related Post