ਸਿੰਘੂ ਬਾਰਡਰ ‘ਤੇ ਕਬੱਡੀ ਖਿਡਾਰੀ ਨਿਭਾ ਰਹੇ ਕਿਸਾਨਾਂ ਦੇ ਕੱਪੜੇ ਧੋਣ ਦੀ ਸੇਵਾ

By  Shaminder December 9th 2020 02:06 PM -- Updated: December 9th 2020 02:34 PM

ਖੇਤੀ ਬਿੱਲਾਂ ਦੇ ਵਿਰੋਧ ‘ਚ ਕਿਸਾਨਾਂ ਦਾ ਧਰਨਾ ਪ੍ਰਦਰਸ਼ਨ ਜਾਰੀ ਹੈ ।ਕਿਸਾਨਾਂ ਨੂੰ ਕਲਾਕਾਰਾਂ ਦੇ ਨਾਲ ਨਾਲ ਖਿਡਾਰੀ ਵੀ ਆਪਣਾ ਪੂਰਾ ਯੋਗਦਾਨ ਦੇ ਰਹੇ ਨੇ ਅਤੇ ਇਸ ਪ੍ਰਦਰਸ਼ਨ ਦੌਰਾਨ ਬਹੁਤ ਵੱਡੀ ਸੇਵਾ ਨਿਭਾ ਰਹੇ ਨੇ । ਦਰਅਸਲ ਸਿੰਘੂ ਬਾਰਡਰ ‘ਤੇ ਪਿਛਲੇ ਕਈ ਦਿਨਾਂ ਤੋਂ ਧਰਨੇ ‘ਤੇ ਬੈਠੇ ਕਿਸਾਨਾਂ ਨੂੰ ਕੱਪੜੇ ਧੋਣ ਦੀ ਸਮੱਸਿਆ ਪੇਸ਼ ਆ ਰਹੀ ਸੀ । ਜਿਸ ਤੋਂ ਬਾਅਦ ਕਬੱਡੀ ਖਿਡਾਰੀਆਂ ਨੇ ਇਨ੍ਹਾਂ ਕਿਸਾਨਾਂ ਦੇ ਕੱਪੜੇ ਧੋਣ ਦੀ ਸੇਵਾ ਸੰਭਾਲ ਲਈ ਹੈ । ਜਿਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋ ਰਹੀਆਂ ਹਨ ।

washing

ਅਜਿਹੇ ਵਿੱਚ ਸੋਸ਼ਲ ਮੀਡੀਆ ਉੱਪਰ ਕੁਝ ਤਸਵੀਰਾਂ ਵਾਇਰਲ ਹੋ ਰਹੀਆਂ ਹਨ ਜਿਨ੍ਹਾਂ ਵਿੱਚ ਕਬੱਡੀ ਦੇ ਕੌਮਾਂਤਰੀ ਖਿਡਾਰੀਆਂ ਸਿੰਘੂ ਹੱਦ ’ਤੇ ਕਿਸਾਨਾਂ ਦੇ ਕੱਪੜੇ ਧੋਣ ਦੀ ਸੇਵਾ ਕਰ ਰਹੇ ਹਨ। ਇਸ ਦਾ ਕਾਫੀ ਪ੍ਰਸੰਸਾ ਹੋ ਰਹੀ ਹੈ।

ਹੋਰ ਪੜ੍ਹੋ : ਕਿਸਾਨਾਂ ਦੇ ਵਿਰੋਧ ਪ੍ਰਦਰਸ਼ਨ ‘ਚ ਇੱਕ ਹੋਰ ਕਿਸਾਨ ਰਵਿੰਦਰਪਾਲ ਦਾ ਦਿਹਾਂਤ, ਗਾਇਕ ਰਵਿੰਦਰ ਗਰੇਵਾਲ ਨੇ ਸਾਂਝੀ ਕੀਤੀ ਪੋਸਟ

washing

ਇਹ ਖਿਡਾਰੀ ਕੱਪੜੇ ਧੋਣ ਵਾਲੀਆਂ ਦੋ ਮਸ਼ੀਨਾਂ ਨਾਲ ਦਿਨ-ਰਾਤ ਕਿਸਾਨਾਂ ਦੇ ਕੱਪੜੇ ਧੋ ਰਹੇ ਹਨ।

washing

ਸਿੰਘੂ ਬਾਰਡਰ ਦੇ ਨੇੜੇ ਹੀ ਇੱਕ ਬਿਲਡਿੰਗ ਵਿੱਚ ਇਨ੍ਹਾਂ ਨੌਜਵਾਨਾਂ ਨੇ ਡੇਰੇ ਲਾਏ ਹੋਏ ਹਨ ਤੇ ਉਸ ਬਿਲਡਿੰਗ ਦੇ ਮਾਲਕ ਨੇ ਇਨ੍ਹਾਂ ਨੂੰ ਬਿਜਲੀ-ਪਾਣੀ ਦੀ ਸਹੂਲਤ ਦਿੱਤੀ ਹੋਈ ਹੈ। ਇਨ੍ਹਾਂ ਨੂੰ ਕੱਪੜੇ ਧੋਣ ਵਾਲੀਆਂ ਦੋ ਮਸ਼ੀਨਾਂ ਇੰਗਲੈਂਡ ਦੇ ਦੋ ਕਬੱਡੀ ਪ੍ਰਮੋਟਰਾਂ ਨੇ ਲੈ ਕੇ ਦਿੱਤੀਆਂ ਹਨ।

 

Related Post