ਪੰਜਾਬੀ ਸਵੈੱਗ ਅਮਰੀਕਾ ਦੇ ਬਾਡੀ ਬਿਲਡਰ Kai Greene ਨੇ ਪਾਏ ਦਿਲਜੀਤ ਦੋਸਾਂਝ ਦੇ ਗੀਤਾਂ ‘ਤੇ ਭੰਗੜੇ, ਦੇਖੋ ਵੀਡੀਓ
ਅਮਰੀਕਾ ਦੇ ਬਾਡੀ ਬਿਲਡਰ ਕਾਈ ਗ੍ਰੀਨ (Kai Greene) ਜਿਹੜੇ ਕਿ ਏਨੀਂ ਦਿਨੀਂ ਭਾਰਤ ਆਏ ਹੋਏ ਹਨ। ਉਨ੍ਹਾਂ ਨੇ ਆਪਣੇ ਸੋਸ਼ਲ ਮੀਡੀਆ ਉੱਤੇ ਇੱਕ ਵੀਡੀਓ ਸ਼ੇਅਰ ਕੀਤੀ ਹੈ ਤੇ ਨਾਲ ਕੈਪਸ਼ਨ ‘ਚ ਲਿਖਿਆ ਹੈ, ‘That’s all folks ... #Fortnite #Punjabi Dancer.. #INDIA...’
View this post on Instagram
That’s all folks ?? #Fortnite #Punjabi Dancer ?? #INDIA ??
ਹੋਰ ਵੇਖੋ:ਹਾਸਿਆਂ ਦੇ ਨਾਲ ਸਮਾਜ ‘ਤੇ ਵਿਅੰਗ ਕਰਦਾ ‘ਮੁੰਡਾ ਹੀ ਚਾਹੀਦਾ’ ਦਾ ਟਰੇਲਰ ਹੋਇਆ ਰਿਲੀਜ਼, ਦੇਖੋ ਵੀਡੀਓ
ਵੀਡੀਓ ‘ਚ ਦੇਖ ਸਕਦੇ ਹੋ ਕਿਵੇਂ ਉਹ ਭੰਗੜਾ ਪਾਉਂਦੇ ਹੋਏ ਨਜ਼ਰ ਆ ਰਹੇ ਹਨ। ਇਸ ਵੀਡੀਓ ‘ਚ ਉਹ ਭੰਗੜਾ ਪਾਉਣ ਵਾਲਿਆਂ ਗੱਭਰੂਆਂ ਨਾਲ ਦਿਲਜੀਤ ਦੋਸਾਂਝ ਦੇ ਗੀਤਾਂ ਉੱਤੇ ਜੰਮ ਕੇ ਭੰਗੜਾ ਪਾਉਂਦੇ ਹੋਏ ਨਜ਼ਰ ਆ ਰਹੇ ਹਨ। ਉਨ੍ਹਾਂ ਦੀ ਇਸ ਵੀਡੀਓ ਨੂੰ ਹੁਣ ਤੱਕ ਸੱਤ ਲੱਖ ਤੋਂ ਵੀ ਵੱਧ ਵਿਊਜ਼ ਮਿਲ ਚੁੱਕੇ ਹਨ। ਜੇ ਗੱਲ ਕੀਤੀ ਜਾਵੇ ਪੰਜਾਬੀ ਗੀਤਾਂ ਦੀ ਤਾਂ ਪੰਜਾਬੀ ਗਾਣਿਆਂ ਦਾ ਸਵੈੱਗ ਹੀ ਵੱਖਰਾ ਹੈ, ਜਿਸਦੇ ਰੰਗਾਂ ‘ਚ ਸਾਰੇ ਹੀ ਰੰਗੇ ਜਾਂਦੇ ਹਨ।
View this post on Instagram