ਧਾਰਮਿਕ ਸ਼ਬਦ ‘ਕੈਸੀ ਆਰਤੀ ਹੋਇ’ ਭਾਈ ਕੁਲਜੀਤ ਸਿੰਘ ਨੈਰੋਬੀ ਜੀ ਦੀ ਆਵਾਜ਼ ਹੋਇਆ ਰਿਲੀਜ਼, ਦੇਖੋ ਵੀਡੀਓ

By  Lajwinder kaur July 15th 2019 10:05 AM -- Updated: July 15th 2019 11:04 AM

ਪੀਟੀਸੀ ਨੈੱਟਵਰਕ ਵੱਲੋਂ ਕੀਤੇ ਜਾਂਦੇ ਗੁਰਬਾਣੀ ਦੇ ਪ੍ਰਸਾਰ ਤੇ ਪ੍ਰਚਾਰ ਦੇ ਉਪਰਾਲੇ ਤਹਿਤ ਹਰ ਹਫ਼ਤੇ ਧਾਰਮਿਕ ਸ਼ਬਦ ਰਿਲੀਜ਼ ਕੀਤਾ ਜਾਂਦਾ ਹੈ। ਇਸ ਸਿਲਸਿਲੇ ਦੇ ਚਲਦਿਆਂ ਹੁਣ ਤੱਕ ਕਈ ਧਾਰਮਿਕ ਸ਼ਬਦ ਪੀਟੀਸੀ ਰਿਕਾਰਡਜ਼ ਦੇ ਲੇਬਲ ਹੇਠ ਰਿਲੀਜ਼ ਹੋ ਚੁੱਕੇ ਹਨ। ਜਿਨ੍ਹਾਂ ਨੂੰ ਸੰਗਤਾਂ ਵੱਲੋਂ ਚੰਗਾ ਹੁੰਗਾਰਾ ਮਿਲਿਆ ਹੈ। ਇਸ ਹਫ਼ਤੇ ਭਾਈ ਕੁਲਜੀਤ ਸਿੰਘ ਨੈਰੋਬੀ ਜੀ (ਸ੍ਰੀ ਅੰਮ੍ਰਿਤਸਰ) ਜੀ ਦੀ ਰਸਭਿੰਨੀ ਆਵਾਜ਼ ‘ਚ ਧਾਰਮਿਕ ਸ਼ਬਦ ‘ਕੈਸੀ ਆਰਤੀ ਹੋਇ’ ਰਿਲੀਜ਼ ਕੀਤਾ ਜਾ ਚੁੱਕਿਆ ਹੈ। ਇਸ ਧਾਰਮਿਕ ਸ਼ਬਦ ਨੂੰ ਭਾਈ ਕੁਲਜੀਤ ਸਿੰਘ ਨੈਰੋਬੀ ਜੀ ਅਤੇ ਉਨ੍ਹਾਂ ਦੇ ਸਾਥੀਆਂ ਵੱਲੋਂ ਇਹ ਸ਼ਬਦ ਗਾਇਨ ਕੀਤਾ ਗਿਆ ਹੈ ਤੇ ਸੰਗੀਤ ਕੰਵਲਜੀਤ ਬੱਬਲੂ ਹੋਰਾਂ ਨੇ ਦਿੱਤਾ ਹੈ।

ਹੋਰ ਵੇਖੋ:ਧਾਰਮਿਕ ਸ਼ਬਦ ‘ਬਾਬੀਹਾ ਅੰਮ੍ਰਿਤ ਵੇਲੈ ਬੋਲਿਆ’ ਭਾਈ ਸਰਬਜੀਤ ਸਿੰਘ ਜੀ ਦੀ ਆਵਾਜ਼ 'ਚ ਹੋਇਆ ਰਿਲੀਜ਼, ਦੇਖੋ ਵੀਡੀਓ

ਪਰਮਾਤਮਾ ਦੇ ਨਾਲ ਜੋੜਦਾ ਇਸ ਧਾਰਮਿਕ ਸ਼ਬਦ ਨੂੰ ਪੀਟੀਸੀ ਪੰਜਾਬੀ, ਪੀਟੀਸੀ ਨਿਊਜ਼, ਪੀਟੀਸੀ ਗੋਲਡ, ਪੀਟੀਸੀ ਸਿਮਰਨ ‘ਤੇ ਦਿਖਾਇਆ ਜਾ ਰਿਹਾ ਹੈ। ਪੀਟੀਸੀ ਨੈੱਟਵਰਕ ਵੱਲੋਂ ਲੋਕਾਂ ਨੂੰ ਗੁਰਬਾਣੀ ਦੇ ਨਾਲ ਜੋੜਨ ਲਈ ਅਜਿਹੇ ਉਪਰਾਲੇ ਕਰਦਾ ਰਹਿੰਦਾ ਹੈ। ਦੇਸ਼ਾਂ ਵਿਦੇਸ਼ਾਂ ‘ਚ ਰਹਿੰਦੀਆਂ ਸੰਗਤਾਂ ਇਨ੍ਹਾਂ ਧਾਰਮਿਕ ਸ਼ਬਦਾਂ ਦਾ ਰੂਹਾਨੀ ਅਨੰਦ ਪੀਟੀਸੀ ਰਿਕਾਡਜ਼ ਦੇ ਯੂਟਿਊਬ ਚੈਨਲ ਉੱਤੇ ਵੀ ਲੈ ਸਕਦੀਆਂ ਹਨ।

 

Related Post