ਕਾਜੋਲ ਨੇ ਲਈ ਆਪਣੇ ਪੁਤਲੇ ਨਾਲ ਤਸਵੀਰ, ਬੇਟੀ ਵੀ ਪੈ ਗਈ ਚੱਕਰਾਂ 'ਚ

By  Gourav Kochhar May 25th 2018 01:32 PM

ਸਿੰਗਾਪੁਰ ਦੇ ਮਸ਼ਹੂਰ ਮੈਡਮ ਤੁਸਾਦ ਮਿਊਜ਼ੀਅਮ 'ਚ ਬਾਲੀਵੁੱਡ ਅਭਿਨੇਤਰੀ ਕਾਜੋਲ ਦਾ ਮੋਮ ਦਾ ਪੁਤਲਾ ਲਾਂਚ ਕੀਤਾ ਗਿਆ। ਵੀਰਵਾਰ ਨੂੰ ਕਾਜੋਲ ਇੱਥੇ ਆਪਣੇ ਮੋਮ ਦੇ ਪੁਤਲੇ ਨੂੰ ਦੇਖਣ ਲਈ ਸੱਸ ਵੀਨਾ ਦੇਵਗਨ ਅਤੇ ਬੇਟੀ ਨਿਆਸਾ ਨਾਲ ਸਿੰਗਾਪੁਰ ਪਹੁੰਚੀ। ਇਸ ਮੌਕੇ ਕਾਜੋਲ Kajol ਅਤੇ ਨਿਆਸਾ ਦੋਵੇਂ ਮੋਮ ਦੇ ਪੁਤਲੇ ਨਾਲ ਪੋਜ਼ ਦਿੰਦੀਆਂ ਨਜ਼ਰ ਆਈਆਂ। ਮਾਂ-ਬੇਟੀ ਦੀ ਇਕ ਵੀਡੀਓ ਸਾਹਮਣੇ ਆਈ ਹੈ, ਜਿਸ 'ਚ ਨਿਆਸਾ ਮਾਂ ਕਾਜੋਲ ਦਾ ਪੁਤਲਾ ਦੇਖ ਕਾਫੀ ਹੈਰਾਨ ਹੋ ਰਹੀ ਹੈ। ਉੱਥੇ ਹੀ ਅਜੇ ਦੇਵਗਨ ਨੇ ਇਸ ਪਲ ਦੀ ਵੀਡੀਓ ਇੰਸਟਾਗ੍ਰਾਮ 'ਤੇ ਸ਼ੇਅਰ ਕਰਦੇ ਹੋਏ ਲਿਖਿਆ, ''Meet the silent Kajol''।

kajol

ਮੈਡਮ ਤੁਸਾਦ ਮਿਊਜ਼ੀਅਮ, ਸਿੰਗਾਪੁਰ ਦੀ ਟੀਮ ਜਨਵਰੀ 'ਚ ਭਾਰਤ ਆਈ ਸੀ। ਉਸ ਦੌਰਾਨ ਹੀ ਟੀਮ ਨੇ ਕਾਜੋਲ ਦੀਆਂ ਅੱਖਾਂ ਅਤੇ ਵਾਲਾਂ ਦੀ 200 ਤੋਂ ਜ਼ਿਆਦਾ ਮਿਣਤੀ (ਮਾਪ) ਕੀਤੀ ਤਾਂ ਜੋ ਉਨ੍ਹਾਂ ਦੇ ਪੁਤਲੇ ਨੂੰ ਹੂਬਹੂ ਬਣਾਇਆ ਜਾ ਸਕੇ। ਮੈਡਮ ਤੁਸਾਦ ਮਿਊਜ਼ੀਅਮ 'ਚ ਕਾਜੋਲ Kajol ਦੇ ਮੋਮ ਦੇ ਪੁਤਲੇ ਨਾਲ ਖੜੀ ਕਾਜੋਲ 'ਚੋਂ ਅਸਲੀ ਅਤੇ ਪੁਤਲੇ ਨੂੰ ਪਛਾਣਨਾ ਬੇਹੱਦ ਮੁਸ਼ਕਿਲ ਹੈ। ਇੱਥੇ ਕਾਜੋਲ ਨੇ ਸੈਲਫੀ ਲੈਂਦੇ ਹੋਏ ਆਪਣੀ ਹਮਸ਼ਕਲ ਨੂੰ ਕੈਮਰੇ 'ਚ ਕੈਦ ਕੀਤਾ।

Meet the silent Kajol ?

A post shared by Ajay Devgn (@ajaydevgn) on May 24, 2018 at 4:52am PDT

ਦੱਸਣਯੋਗ ਹੈ ਕਿ ਕਾਜੋਲ ਇਨ੍ਹੀਂ ਦਿਨੀਂ ਅਜੇ ਦੇਵਗਨ Ajay Devgan ਦੇ ਪ੍ਰੋਡਕਸ਼ਨ ਹੇਠ ਬਣ ਰਹੀ ਫਿਲਮ 'ਈਲਾ' ਦੀ ਸ਼ੂਟਿੰਗ ਕਰ ਰਹੀ ਹੈ। ਫਿਲਮ ਆਨੰਦ ਗਾਂਧੀ ਦੇ ਗੁਜਰਾਤੀ ਨਾਟਕ 'ਬੇਟਾ ਕਾਗੜੋ' 'ਤੇ ਆਧਾਰਿਤ ਹੈ। ਫਿਲਮ ਦਾ ਨਿਰਦੇਸ਼ਨ ਪ੍ਰਦੀਪ ਸਰਕਾਰ ਕਰ ਰਹੇ ਹਨ।

kajol

Related Post