ਅੱਜ ਰਾਤ ਦੇਖੋ 'ਫਰਸਟ ਲੁੱਕ' ਦੇ ਵਿਚ ਬਾਕਮਾਲ ਗੀਤਕਾਰ ਤੇ ਗਾਇਕ ਕਾਕਾ ਕਾਉਣੀ ਨਾਲ ਖਾਸ ਮੁਲਾਕਾਤ ਸਿਰਫ਼ ਪੀਟੀਸੀ ਚੱਕਦੇ 'ਤੇ

By  Aaseen Khan August 11th 2019 12:14 PM -- Updated: August 11th 2019 12:18 PM

ਕਾਕਾ ਕਾਉਣੀ ਜਿਸ ਦੀ ਕਲਮ ਅਤੇ ਗਾਇਕੀ ਨੂੰ ਰੱਬ ਦੀ ਹੀ ਬਖਸ਼ ਹੈ। ਸਾਫ਼ ਸੁਥਰੀ ਤੇ ਸੱਚਾਈ ਬਿਆਨ ਕਰਦੀ ਕਾਕਾ ਕਾਉਣੀ ਦੀ ਕਲਮ ਅਤੇ ਦਿਲ ਨੂੰ ਸਕੂਨ ਪਹੁੰਚਾਉਂਦੀ ਅਵਾਜ਼ ਆ ਰਹੀ ਹੈ ਪੀਟੀਸੀ ਚੱਕਦੇ ਦੇ ਸ਼ੋਅ ਫਰਸਟ ਲੁੱਕ ਦੇ ਵਿਚ, ਜਿੱਥੇ ਗੱਲਾਂ ਬਾਤਾਂ ਹੋਣਗੀਆਂ ਉਹਨਾਂ ਦੇ ਹਾਲ 'ਚ ਰਿਲੀਜ਼ ਹੋਏ ਗੀਤ ਰੰਗਲੇ ਦੁਪੱਟੇ ਬਾਰੇ। ਨਾਲ ਹੀ ਉਹਨਾਂ ਦੇ ਗਾਇਕੀ ਦੇ ਸਫ਼ਰ ਬਾਰੇ ਢੇਰ ਸਾਰੀਆਂ ਗੱਲਾਂ ਕਾਕਾ ਕਾਉਣੀ ਦੇ ਮੂਹੋਂ ਸੁਣਨ ਨੂੰ ਮਿਲਣ ਵਾਲੀਆਂ ਹਨ। ਕਾਕਾ ਕਾਉਣੀ ਨਾਲ ਖ਼ਾਸ ਮੁਲਾਕਾਤ ਦਾ ਇਹ ਪ੍ਰੋਗਰਾਮ ਅੱਜ ਰਾਤ (11 ਅਗਸਤ) 8:30 ਵਜੇ ਪੀਟੀਸੀ ਚੱਕਦੇ 'ਤੇ ਦੇਖਣ ਨੂੰ ਮਿਲਣਾ ਵਾਲਾ ਹੈ।

 

View this post on Instagram

 

Meet ur Favorite Star #KakaKauni Talking about his latest Single #RangleDupatte In First Look on 11th Aug At 08:30 PM only on #PTCChakeDe Stay Tuned for more Updates ! #PunjabiShow #NewSong #Trending #Latest @ptcchakde_

A post shared by PTC Punjabi (@ptc.network) on Aug 9, 2019 at 5:52am PDT

ਹੋਰ ਵੇਖੋ : ਧਰਤੀ ਨੂੰ ਬਚਾਉਣ ਲਈ ਅਜਿਹੀ ਸੇਵਾ ਨਿਭਾ ਰਹੇ ਹਨ ਪਦਮ ਸ਼੍ਰੀ ਬਾਬਾ ਸੇਵਾ ਸਿੰਘ ਜੀ

ਇਸ ਪ੍ਰੋਗਰਾਮ 'ਚ ਪੰਜਾਬ ਦੇ ਉਭਰਦੇ ਸਿਤਾਰਿਆਂ ਨੂੰ ਹਰ ਵਾਰ ਤੁਹਾਡੇ ਰੁ-ਬ-ਰੁ ਕੀਤਾ ਜਾਂਦਾ ਹੈ ਜਿਸ ਨਾਲ ਨਵੇਂ ਕਲਾਕਾਰ ਨੂੰ ਇੱਕ ਵੱਡਾ ਮੰਚ ਮਿਲਦਾ ਹੈ। ਕਾਕਾ ਕਾਉਣੀ ਦੇ ਗੀਤ ਦੀ ਗੱਲ ਕਰੀਏ ਤਾਂ ਰੰਗਲਾ ਦੁਪੱਟਾ ਜਿਸ ਨੂੰ ਕਾਕਾ ਕਾਉਣੀ ਨੇ ਹੀ ਲਿਖਿਆ ਅਤੇ ਗਾਇਆ। ਗੀਤ ਦਾ ਸੰਗੀਤ ਐੱਮ ਸਿੰਘ ਅਤੇ Qais Trax ਵੱਲੋਂ ਤਿਆਰ ਕੀਤਾ ਗਿਆ ਹੈ। ਇਹ ਗੀਤ ਪੀਟੀਸੀ ਪੰਜਾਬੀ ਅਤੇ ਪੀਟੀਸੀ ਪੰਜਾਬੀ ਤੇ ਐਕਸਕਲਿਉਸਿਵ ਦਿਖਾਇਆ ਗਿਆ ਹੈ।ਯੂ ਟਿਊਬ 'ਤੇ ਵੀ ਦਰਸ਼ਕਾਂ ਵੱਲੋਂ ਇਸ ਗੀਤ ਨੂੰ ਚੰਗਾ ਹੁੰਗਾਰਾ ਮਿਲ ਰਿਹਾ ਹੈ।

Related Post