ਦਿਲ ਨੂੰ ਛੂਹ ਰਿਹਾ ਹੈ ਕੰਠ ਕਲੇਰ ਦਾ ਨਵਾਂ ਗੀਤ ‘ਦੂਰੀਆਂ ਦਾ ਦਰਿਆ’, ਦੇਖੋ ਵੀਡੀਓ

By  Lajwinder kaur October 3rd 2019 12:29 PM

ਪੰਜਾਬੀ ਗਾਇਕ ਕੰਠ ਕਲੇਰ ਆਪਣੇ ਨਵੇਂ ਗੀਤ ‘ਦੂਰੀਆਂ ਦਾ ਦਰਿਆ’ ਦੇ ਨਾਲ ਦਰਸ਼ਕਾਂ ਦੇ ਸਨਮੁਖ ਹੋ ਚੁੱਕੇ ਹਨ। ਇਸ ਗਾਣੇ  ਦਾ ਵਰਲਡ ਪ੍ਰੀਮੀਅਰ ਪੀਟੀਸੀ ਪੰਜਾਬੀ ਤੇ ਪੀਟੀਸੀ ਚੱਕ ਦੇ ਉੱਤੇ ਕੀਤਾ ਗਿਆ ਹੈ। ‘ਦੂਰੀਆਂ ਦਾ ਦਰਿਆ’ ਸੈਡ ਜ਼ੌਨਰ ਵਾਲਾ ਗੀਤਾ ਹੈ ਜਿਸ ਨੂੰ ਕੰਠ ਕਲੇਰ ਨੇ ਆਪਣੀ ਦਰਦ ਭਰੀ ਆਵਾਜ਼ ਦੇ ਨਾਲ ਸ਼ਿੰਗਾਰਿਆ ਹੈ।

ਹੋਰ ਵੇਖੋ:ਕੁੜੀਆਂ ਦੇ ਹੌਸਲੇ ਨੂੰ ਬਿਆਨ ਕਰਦਾ ਸਿੱਧੂ ਮੂਸੇਵਾਲਾ ਦਾ ਗੀਤ ‘ ਜੱਟੀ ਜਿਉਣੇ ਮੌੜ ਵਰਗੀ’ ਛਾਇਆ ਟਰੈਂਡਿੰਗ ‘ਚ, ਦੇਖੋ ਵੀਡੀਓ

ਦਿਲ ਨੂੰ ਛੂਹ ਜਾਣ ਵਾਲੇ ਬੋਲ ਮਨ ਮਨਦੀਪ ਦੀ ਕਲਮ ‘ਚੋਂ ਨਿਕਲੇ ਨੇ ਤੇ ਗਾਣੇ ਨੂੰ ਸੰਗੀਤ ਦਿੱਤਾ ਹੈ ਕਮਲ ਕਿਸ਼ੋਰ ਤੇ ਜੱਸੀ ਬਰੋਸ ਹੋਰਾਂ ਨੇ। ਗਾਣੇ ਦਾ ਸ਼ਾਨਦਾਰ ਵੀਡੀਓ ਜਿੰਦ ਢਿੱਲੋਂ ਵੱਲੋਂ ਡਾਇਰੈਕਟ ਕੀਤਾ ਗਿਆ ਹੈ। ਗਾਣੇ ‘ਚ ਅਦਾਕਾਰੀ ਵੀ ਖੁਦ ਕੰਠ ਕਲੇਰ ਨੇ ਕੀਤੀ ਹੈ। ਇਸ ਗਾਣੇ ਨੂੰ ਕੰਠ ਕਲੇਰ ਦੇ ਯੂਟਿਊਬ ਚੈਨਲ ਉੱਤੇ ਰਿਲੀਜ਼ ਕਰ ਦਿੱਤਾ ਗਿਆ ਹੈ। ਦਰਸ਼ਕਾਂ ਵੱਲੋਂ ਗੀਤ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਟੁੱਟੇ ਦਿਲਾਂ ਲਈ ਤਾਂ ਉਨ੍ਹਾਂ ਦੇ ਗੀਤ ਕਿਸੇ ਮਲ੍ਹਮ ਤੋਂ ਘੱਟ ਨਹੀਂ ਹੁੰਦੇ। ਦਰਸ਼ਕਾਂ ਵੱਲੋਂ ਉਨ੍ਹਾਂ ਦੇ ਸਾਰੇ ਹੀ ਗੀਤਾਂ ਨੂੰ ਭਰਵਾਂ ਹੁੰਗਾਰਾ ਮਿਲਦਾ ਹੈ।

Related Post