ਸ਼ਿਵ ਕੁਮਾਰ ਬਟਾਲਵੀ ਦੇ ਲਿਖੇ ਗੀਤ ‘ਮਹਿਰਮ’ ਨੂੰ ਕਮਲ ਹੀਰ ਨੇ ਆਪਣੀ ਆਵਾਜ਼ ‘ਚ ਕੀਤਾ ਪੇਸ਼, ਦਰਸ਼ਕਾਂ ਨੂੰ ਆ ਰਿਹਾ ਹੈ ਖੂਬ ਪਸੰਦ

By  Lajwinder kaur July 9th 2020 11:35 AM

ਸ਼ਿਵ ਕੁਮਾਰ ਬਟਾਲਵੀ ਪੰਜਾਬੀ ਸਾਹਿਤ ਦਾ ਉਹ ਨਾਮ ਜਿੰਨ੍ਹਾਂ ਦੀਆਂ ਰਚਨਾਵਾਂ ਰਹਿੰਦੀ ਦੁਨੀਆਂ ਤੱਕ ਅਮਰ ਰਹਿਣਗੀਆਂ । ਬੜੇ ਹੀ ਖ਼ੂਬਸੂਰਤ ਅਤੇ ਸ਼ਾਨਦਾਰ ਕਵਿਤਾਵਾਂ, ਗੀਤ ਅਤੇ ਗ਼ਜ਼ਲਾਂ ਦੇਣ ਵਾਲੇ ਸ਼ਾਇਰ ਸ਼ਿਵ ਕੁਮਾਰ ਬਟਾਲਵੀ ਨੂੰ ਯਾਦ ਕਰਦੇ ਹੋਏ ਪੰਜਾਬੀ ਮਿਊਜ਼ਿਕ ਜਗਤ ਦੇ ਨਾਮੀ ਗਾਇਕ ਕਮਲ ਹੀਰ ਨੇ ਉਨ੍ਹਾਂ ਦੇ ਲਿਖੇ ਗੀਤ ਨੂੰ ਆਪਣੀ ਆਵਾਜ਼ ਚ ਪੇਸ਼ ਕੀਤਾ ਹੈ ।

ਕਮਲ ਹੀਰ ਨੇ ਸ਼ਿਵ ਕੁਮਾਰ ਬਟਾਲਵੀ ਦਾ ਲਿਖਿਆ ਗੀਤ ਮਹਿਰਮ ਦਿਲਾਂ ਦੇ ਮਾਹੀ (Mehram Dilan De Mahi) ਨੂੰ ਆਪਣੀ ਮਿੱਠੀ ਆਵਾਜ਼ ‘ਚ ਗਾਇਆ ਹੈ । ਇਹ ਗੀਤ ਬਹੁਤ ਸਾਲ ਪਹਿਲਾਂ ਪੰਜਾਬੀ ਮਿਊਜ਼ਿਕ ਜਗਤ ਦੀ ਦਿੱਗਜ ਗਾਇਕਾ ਸੁਰਿੰਦਰ ਕੌਰ ਨੇ ਗਾਇਆ ਸੀ ।

ਇਸ ਗੀਤ ਨੂੰ ਕਮਲ ਹੀਰ ਨੇ ਆਪਣੇ ਯੂਟਿਊਬ ਚੈਨਲ ਉੱਤੇ ਰਿਲੀਜ਼ ਕੀਤਾ ਗਿਆ ਹੈ । ਦਰਸ਼ਕਾਂ ਦੇ ਨਾਲ ਪੰਜਾਬੀ ਗਾਇਕਾਂ ਨੂੰ ਵੀ ਇਹ ਗੀਤ ਬਹੁਤ ਪਸੰਦ ਆ ਰਿਹਾ ਹੈ । ਪੰਜਾਬੀ ਗਾਇਕ ਨਛੱਤਰ ਗਿੱਲ ਨੇ ਵੀ ਇਸ ਗੀਤ ਨੂੰ ਸ਼ੇਅਰ ਕਰਦੇ ਹੋਏ ਕਮਲ ਹੀਰ ਦੀ ਤਾਰੀਫ਼ ਕੀਤੀ ਹੈ।

ਆਪਣੀ ਗਾਇਕੀ ਕਰਕੇ ਦੇਸ਼ਾਂ-ਵਿਦੇਸ਼ਾਂ ‘ਚ ਪ੍ਰਸਿੱਧੀ ਖੱਟਣ ਵਾਲੇ ਕਮਲ ਹੀਰ ਦਾ ਜਨਮ 23 ਜਨਵਰੀ, 1973 ਨੂੰ ਪਿੰਡ ਹੱਲੂਵਾਲ, ਪੰਜਾਬ ‘ਚ ਹੋਇਆ ਸੀ । ਉਨ੍ਹਾਂ ਦਾ ਅਸਲੀ ਨਾਂ ਕਮਲਜੀਤ ਸਿੰਘ ਹੀਰ ਹੈ । ਕਮਲ ਹੀਰ ਨੇ ਪੰਜਾਬੀ ਮਿਊਜ਼ਿਕ ਜਗਤ ਨੂੰ ਕਈ ਸੁਪਰ ਹਿੱਟ ਗੀਤ ਦੇ ਚੁੱਕੇ ਨੇ ।

kamal heer

Related Post