ਜਦੋਂ ਫੌਜੀ ਜਵਾਨਾਂ ਨੇ ਕਮਲ ਖ਼ਾਨ ਨਾਲ ਪਾਇਆ ਭੰਗੜਾ, ਵੀਡੀਓ ਹੋਇਆ ਵਾਇਰਲ

By  Aaseen Khan June 3rd 2019 12:20 PM -- Updated: June 3rd 2019 12:21 PM

ਜਦੋਂ ਫੌਜੀ ਜਵਾਨਾਂ ਨੇ ਕਮਲ ਖ਼ਾਨ ਨਾਲ ਪਾਇਆ ਭੰਗੜਾ, ਵੀਡੀਓ ਹੋਇਆ ਵਾਇਰਲ : ਦੇਸ਼ ਦੀਆਂ ਸਰਹੱਦਾਂ 'ਤੇ ਖੜੇ ਦੇਸ਼ ਦੀ ਰਾਖੀ ਕਰਦੇ ਫ਼ੌਜੀ ਜਵਾਨ ਆਪਣੀ ਜਾਨ ਦੀ ਪ੍ਰਵਾਹ ਕੀਤੇ ਬਿਨਾਂ ਡਟੇ ਰਹਿੰਦੇ ਹਨ। ਪਰ ਇਸ ਤੋਂ ਪਰੀ ਜਵਾਨ ਆਪਣਾ ਮਨੋਰੰਜਨ ਵੀ ਕਰਦੇ ਰਹਿੰਦੇ ਹਨ। ਅਜਿਹਾ ਵੀ ਗਾਇਕ ਕਮਲ ਖ਼ਾਨ ਨਾਲ ਫ਼ੌਜੀ ਜਵਾਨਾਂ ਦਾ ਵੀਡੀਓ ਸਾਹਮਣੇ ਆਇਆ ਹੈ ਜਿਸ 'ਚ ਜਵਾਨ ਕਮਲ ਖ਼ਾਨ ਦੇ ਗੀਤਾਂ ਗਾਣਿਆਂ ਤੇ ਭੰਗੜੇ ਪਾਉਂਦੇ ਨਜ਼ਰ ਆਏ। ਕਮਲ ਖ਼ਾਨ ਬਾਰਡਰ ਫ਼ਿਲਮ ਦਾ ਗੀਤ ਘਰ ਕਬ ਆਓਗੇ ਫੌਜ ਦੇ ਜਵਾਨਾਂ ਲਈ ਗਾਉਂਦੇ ਸੁਣਾਈ ਦੇ ਰਹੇ ਹਨ।

 

View this post on Instagram

 

#kathua... #live #kamalkhan amazing show amazing crowd....??????Fouji bahi v kamaal kar rhey they...???????

A post shared by KAMAL KHAN (@thekamalkhan) on Jun 2, 2019 at 11:09pm PDT

ਹੋਰ ਵੇਖੋ : ਸਲਮਾਨ ਖਾਨ ਦੀ ਐਨ.ਜੀ.ਓ. ਖਾਲਸਾ ਕਾਲਜ ਲਈ ਤਿਆਰ ਕਰੇਗੀ ਜਿੰਮ, ਦੇਖੋ ਵੀਡੀਓ

ਫ਼ੌਜੀ ਜਵਾਨਾਂ ਦਾ ਕਮਲ ਖ਼ਾਨ ਨਾਲ ਇਹ ਵੀਡੀਓ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਕਮਲ ਖ਼ਾਨ ਨੇ ਵੀ ਇਹ ਵੀਡੀਓ ਸਾਂਝੀ ਕਰ ਆਪਣੀ ਖੁਸ਼ੀ ਜ਼ਾਹਿਰ ਕੀਤੀ ਹੈ। ਕਮਲ ਖ਼ਾਨ ਦੇ ਗਾਣਿਆਂ ਦੀ ਗੱਲ ਕਰੀਏ ਤਾਂ ਪੰਜਾਬੀ ਇੰਡਸਟਰੀ 'ਚ ਤਾਂ ਉਹਨਾਂ ਦੀ ਅਵਾਜ਼ ਦਾ ਜਾਦੂ ਚਲਦਾ ਹੀ ਹੈ ਸਗੋਂ ਬਾਲੀਵੁੱਡ 'ਚ ਕਈ ਗਾਣਿਆਂ ਨੂੰ ਆਪਣੀ ਅਵਾਜ਼ ਵੀ ਦੇ ਚੁੱਕੇ ਹਨ। ਹਾਲ ਹੀ 'ਚ ਰਿਲੀਜ਼ ਹੋਇਆ ਕਮਲ ਖ਼ਾਨ ਦਾ ਗੀਤ ਇਗਨੋਰ ਵੀ ਦਰਸ਼ਕਾਂ ਦਾ ਦਿਲ ਜਿੱਤ ਰਿਹਾ ਹੈ ਜਿਸ ਦਾ ਵਰਲਡ ਟੀਵੀ ਪ੍ਰੀਮੀਅਰ ਪੀਟੀਸੀ ਪੰਜਾਬੀ 'ਤੇ ਕੀਤਾ ਜਾ ਚੁੱਕਿਆ ਹੈ।

Related Post