ਕਮਲ ਖ਼ਾਨ ਨੇ ‘ਹਾੜੀ ਸਾਉਣੀ’ ਗੀਤ ਦੇ ਰਾਹੀਂ ਬਿਆਨ ਕੀਤਾ ਕਿਸਾਨਾਂ ਦੇ ਦਿਲ ਦੇ ਦਰਦ ਨੂੰ ਤੇ ਕੀਤੀ ਉਨ੍ਹਾਂ ਦੇ ਹੱਕ ਦੀ ਗੱਲ, ਦੇਖੋ ਵੀਡੀਓ

By  Lajwinder kaur May 20th 2019 11:18 AM

ਪੰਜਾਬੀ ਇੰਡਸਟਰੀ ਦੇ ਨਾਮੀ ਗਾਇਕ ਕਮਲ ਖ਼ਾਨ ਜਿਨ੍ਹਾਂ ਦੀ ਆਵਾਜ਼ ਦਾ ਸਿੱਕਾ ਬਾਲੀਵੁੱਡ ‘ਚ ਵੀ ਪੂਰਾ ਚੱਲਦਾ ਹੈ। ਉਹ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਕਈ ਹਿੱਟ ਗੀਤ ਦੇ ਚੁੱਕੇ ਹਨ। ਪਰ ਇਸ ਵਾਰ ਉਹ ਆਪਣੇ ਗੀਤ ਦੇ ਰਾਹੀਂ ਕੁਝ ਵੱਖਰਾ ਲੈ ਕੇ ਆਏ ਹਨ। ਹਰ ਸਾਲ ਪੰਜਾਬੀ ਕਿਸਾਨਾਂ ਨੂੰ ਆਪਣੀਆਂ ਫ਼ਸਲਾਂ ਉੱਤੇ ਕਦੇ ਕੁਦਰਤ ਦਾ ਕਹਿਰ ਸਹਿਣਾ ਪੈਂਦਾ ਹੈ ਕਦੇ ਸਰਕਾਰ ਦੀਆਂ ਮਾਰੂ ਨੀਤੀਆਂ ਦੀ ਮਾਰ ਸਹਿਣੀ ਪੈਂਦੀ ਹੈ। ਕਿਸਾਨ ਜੋ ਕਿ ਆਪਣੀ ਫ਼ਸਲ ਨੂੰ ਬੱਚਿਆਂ ਵਾਂਗ ਪਾਲਦਾ ਹੈ ਤੇ ਜਦੋਂ ਇਨ੍ਹਾਂ ਕਾਰਣਾਂ ਕਰਕੇ ਉਸਦੀ ਫ਼ਸਲ ਬਰਬਾਦ ਹੋ ਜਾਂਦੀ ਹੈ ਤਾਂ ਕਿਸਾਨ ਉੱਤੇ ਦੁੱਖਾਂ ਦਾ ਪਹਾੜ ਢਹਿ ਜਾਂਦਾ ਹੈ।

ਹੋਰ ਵੇਖੋ:ਗੱਭਰੂ ਫ਼ਰੀਦਕੋਟੀਆ ਪਾ ਰਿਹਾ ਹੈ ਧੱਕ, ਦਰਸ਼ਕਾਂ ਨੂੰ ਆ ਰਿਹਾ ਹੈ ਖੂਬ ਪਸੰਦ, ਦੇਖੋ ਵੀਡੀਓ

ਗਾਇਕ ਕਮਲ ਖ਼ਾਨ ਨੇ ਆਪਣੇ ਗੀਤ ਦੇ ਰਾਹੀਂ ਕਿਸਾਨਾਂ ਦੇ ਦਰਦ ਤੇ ਸਚਾਈ ਨੂੰ ਬਿਆਨ ਕੀਤਾ ਹੈ। ਗੀਤ ‘ਚ ਦੱਸਿਆ ਗਿਆ ਹੈ ਕਿਸਾਨ ਨੂੰ ਕਦੇ ਸੋਕੇ, ਕਦੇ ਮੀਂਹ ਤੇ ਕਦੇ ਅੱਗ ਲੱਗ ਜਾਣ ਕਰਨ ਕਿਸਾਨ ਨੂੰ ਮਾੜੇ ਹਲਾਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਕਮਲ ਖ਼ਾਨ ਦਾ ਗੀਤ ‘ਹਾੜੀ ਸਾਉਣੀ’ ਬਹੁਤ ਹੀ ਭਾਵੁਕ ਕਰ ਰਿਹਾ ਹੈ। ਇਸ ਗੀਤ ਦੇ ਬੋਲ ਰਾਜਾ ਖੇਲਾ ਦੀ ਕਲਮ ਚੋਂ ਨਿਕਲੇ ਨੇ।

Kamal Khan showing Farmer Pain in his song Harhi Sauni

ਜੇ ਉਨ੍ਹਾਂ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਹਾਲ ਹੀ ‘ਚ ਉਨ੍ਹਾਂ ਦੀ ਆਵਾਜ਼ ‘ਚ ਫ਼ਿਲਮ ਚੰਡੀਗੜ੍ਹ ਅੰਮ੍ਰਿਤਸਰ ਚੰਡੀਗੜ੍ਹ ਦਾ ਗੀਤ ‘ਰੱਬ ਨੇ ਮਿਲਿਆ’ ਦਰਸ਼ਕਾਂ ਦੇ ਸਨਮੁਖ ਹੋਇਆ ਹੈ। ਇਸ ਗੀਤ ਨੂੰ ਗਿੱਪੀ ਗਰੇਵਾਲ ਤੇ ਸਰਗੁਣ ਮਹਿਤਾ ਉੱਤੇ ਫ਼ਿਲਮਾਇਆ ਗਿਆ ਹੈ। ਦਰਸ਼ਕਾਂ ਵੱਲੋਂ ਗੀਤ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ ਤੇ ਇਹ ਗੀਤ ਟਰੈਡਿੰਗ ‘ਚ ਛਾਇਆ ਹੋਇਆ ਹੈ।

Related Post