ਜਦੋਂ ਬਿੱਲੀ ਦੇ ਮਨ 'ਚ ਜਾਗਿਆ ਬਾਲ ਬਣਨ ਦਾ ਸ਼ੌਂਕ ,ਕਮਲਹੀਰ ਨੇ ਸਾਂਝਾ ਕੀਤਾ ਵੀਡਿਓ 

By  Shaminder September 5th 2018 01:03 PM

ਅੱਜ ਦੀ ਤਣਾਅ ਭਰੀ ਇਸ ਜ਼ਿੰਦਗੀ 'ਚ ਹਰ ਕੋਈ ਸਕੂਨ ਦੇ ਦੋ ਪਲ ਲੱਭਦਾ ਰਹਿੰਦਾ ਹੈ । ਪਰ ਇਸ ਤਣਾਅ ਭਰੀ ਜ਼ਿੰਦਗੀ ਨੂੰ ਹੱਸ ਖੇਡ ਕੇ ਘੱਟ ਕੀਤਾ ਜਾ ਸਕਦਾ ਹੈ ।ਕਿਉਂਕਿ ਹੱਸਣਾ ਇਨਸਾਨ ਲਈ ਬਹੁਤ ਜ਼ਰੂਰੀ ਹੋ ਜਾਂਦਾ ,ਉਦੋਂ ਜਦੋਂ ਕਿ ਤੁਹਾਡੀ ਜ਼ਿੰਦਗੀ 'ਚ ਅਨੇਕਾਂ ਤਰਾਂ ਦੀਆਂ ਪ੍ਰੇਸ਼ਾਨੀਆਂ ਹੋਣ। ਇਸੇ ਤਰ੍ਹਾਂ ਦਾ ਇੱਕ ਵੀਡਿਓ Video ਸਾਂਝਾ ਕੀਤਾ ਹੈ ਪੰਜਾਬੀ ਦੇ ਪ੍ਰਸਿੱਧ ਗਾਇਕ ਕਮਲਹੀਰ Kamalheer ਨੇ । ਜਿਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇੱਕ ਬਿੱਲੀ ਦਾ ਵੀਡਿਓ ਸ਼ੇਅਰ ਕੀਤਾ ਹੈ ।

https://www.instagram.com/p/BnJtstFBHQG/?hl=en

ਇਸ ਵੀਡਿਓ 'ਚ ਤੁਸੀਂ ਵੇਖ ਸਕਦੇ ਹੋ ਕਿ ਇੱਕ ਬਿੱਲੀ ਨੂੰ ਉਸ ਦਾ ਮਾਲਕ ਕਿਵੇਂ ਇੱਕ ਬਾਲ ਵਾਂਗ ਰੇੜ੍ਹਦਾ ਹੈ ਅਤੇ ਇਸ ਫਰਸ਼ 'ਤੇ ਬਿੱਲੀ ਕਿਸੇ ਗੇਂਦ ਵਾਂਗ ਰਿੜਦੀ ਹੋਈ ਫਰਸ਼ ਦੇ ਦੂਜੇ ਪਾਸੇ ਤੱਕ ਜਾਂਦੀ ਹੈ । ਪਰ ਤੁਸੀਂ ਇਹ ਵੇਖ ਕੇ ਹੈਰਾਨ ਰਹਿ ਜਾਓਗੇ ਕਿ ਉਥੋਂ ਮੁੜ ਕੇ ਇਹ ਬਿੱਲੀ ਫਿਰ ਆਪਣੇ ਮਾਲਕ ਕੋਲ ਵਾਪਸ ਆ ਜਾਂਦੀ ਹੈ । ਜਿਵੇਂ ਕਿ ਕਹਿ ਰਹੀ ਹੋਵੇ ਕਿ ਮੈਨੂੰ ਦੁਬਾਰਾ ਤੋਂ ਫਰਸ਼ 'ਤੇ ਗੇਂਦ ਵਾਂਗ ਰੇੜੋ ।ਇਹ ਤਸਵੀਰ ਤੁਹਾਡੇ ਚਿਹਰੇ 'ਤੇ ਜ਼ਰੂਰ ਮੁਸਕਰਾਹਟ ਲਿਆ ਦੇਵੇਗੀ ।ਗਾਇਕ ਕਮਲਹੀਰ ਵੱਲੋਂ ਸਾਂਝੀ ਕੀਤੀ ਗਈ ਇਸ ਵੀਡਿਓ ਨੂੰ ਹੁਣ ਤੱਕ ਕਈ ਲੋਕ ਵੇਖ ਚੁੱਕੇ ਨੇ ਅਤੇ ਇਸ ਵੀਡਿਓ ਨੂੰ ਕਈ ਲੋਕਾਂ ਨੇ ਪਸੰਦ ਵੀ ਕੀਤਾ ਹੈ । ਇਸ ਫਨੀ ਵੀਡਿਓ ਨੂੰ ਵੇਖ ਕੇ ਕੋਈ ਵੀ ਹੱਸਣ ਲਈ ਮਜਬੂਰ ਹੋ ਜਾਵੇਗਾ ।

Related Post