'ਸੀਟੀ 'ਤੇ ਸੀਟੀ ਵੱਜੀ' ਗੀਤ ਦੇ ਨਾਲ ਆਪਣੀ ਪਛਾਣ ਬਨਾਉਣ ਵਾਲੀ ਕਮਲਜੀਤ ਨੀਰੂ ਦਾ ਅੱਜ ਹੈ ਜਨਮ ਦਿਨ,ਗਾਇਕੀ ਦੇ ਨਾਲ-ਨਾਲ ਇਸ ਚੀਜ਼ ਦਾ ਰੱਖਦੇ ਹਨ ਸ਼ੌਂਕ

By  Shaminder December 19th 2019 11:14 AM

ਕਮਲਜੀਤ ਨੀਰੂ ਦਾ ਅੱਜ ਜਨਮ ਦਿਨ ਹੈ ।ਉਨ੍ਹਾਂ ਨੇ ਲੰਬਾ ਸਮਾਂ ਪੰਜਾਬੀ ਇੰਡਸਟਰੀ 'ਤੇ ਰਾਜ ਕੀਤਾ ਪਰ ਉਨ੍ਹਾਂ ਨੂੰ ਅਸਲ ਪਛਾਣ ਮਿਲੀ ਸੀਟੀ ਤੇ ਸੀਟੀ ਵੱਜਦੀ ਦੇ ਨਾਲ  । ਅੱਜ ਉਨ੍ਹਾਂ ਦੇ ਜਨਮ ਦਿਨ 'ਤੇ ਅਸੀਂ ਤੁਹਾਨੂੰ ਉਨ੍ਹਾਂ ਦੀ ਜ਼ਿੰਦਗੀ ਨਾਲ ਜੁੜੀਆਂ ਕੁਝ ਖ਼ਾਸ ਗੱਲਾਂ ਦੱਸਣ ਜਾ ਰਹੇ ਹਾਂ।ਕਮਲਜੀਤ ਨੀਰੂ ਇੱਕ ਅਜਿਹੀ ਗਾਇਕਾ ਜਿਨ੍ਹਾਂ ਨੇ ਕਈ ਹਿੱਟ ਗੀਤ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਦਿੱਤੇ ਹਨ । ਉਨ੍ਹਾਂ ਦਾ ਪਹਿਲਾ ਗੀਤ 1987 'ਚ ਆਇਆ ਸੀ । ਜਿਸ ਤੋਂ ਬਾਅਦ ਕਮਲਜੀਤ ਨੀਰੂ ਨੇ ਕਦੇ ਵੀ ਪਿੱਛੇ ਮੁੜ ਕੇ ਨਹੀਂ ਵੇਖਿਆ । 14-15 ਸਾਲ ਬਾਅਦ ਉਹ ਮੁੜ ਤੋਂ ਪੰਜਾਬੀ ਇੰਡਸਟਰੀ 'ਚ ਸਰਗਰਮ ਹੋਏ ਨੇ ।

ਹੋਰ ਵੇਖੋ:ਜਸਬੀਰ ਜੱਸੀ ਦਾ ਨਵਾਂ ਗਾਣਾ ‘ਮੇਰੀ ਚੰਨੋ’ ਬਣਿਆ ਹਰ ਇੱਕ ਦੀ ਪਹਿਲੀ ਪਸੰਦ, ਰਿਲੀਜ਼ ਹੁੰਦੇ ਹੀ ਲੱਖਾਂ ’ਚ ਪਹੁੰਚੇ ਵੀਵਰਜ਼

ਉਨ੍ਹਾਂ ਨੇ 2017 'ਚ ਮੁੜ ਤੋਂ ਇੰਡਸਟਰੀ 'ਚ ਵਾਪਸੀ ਕੀਤੀ ਹੈ ।'ਤੇਰੇ ਇਸ਼ਕ 'ਚ ਟੱਲੀ ਹਾਂ' ਇਸ ਗੀਤ ਨਾਲ ਮੁੜ ਤੋਂ ਉਨ੍ਹਾਂ ਨੇ ਸਰੋਤਿਆਂ ਦੀ ਕਚਹਿਰੀ 'ਚ ਹਾਜ਼ਰੀ ਲਗਵਾਈ  ਅਤੇ ਇਸ ਤੋਂ ਇਲਾਵਾ ਪੀਟੀਸੀ ਪੰਜਾਬੀ ਦੇ ਕਈ ਸ਼ੋਅਜ਼ 'ਚ ਜੱਜ ਦੇ ਤੌਰ 'ਤੇ ਵੀ ਸਰਗਰਮ ਹਨ ।

https://www.instagram.com/p/B3XW2jylRPn/

ਇੱਕ ਲੰਬਾ ਸਮਾਂ ਉਨ੍ਹਾਂ ਨੇ ਪੰਜਾਬੀ ਇੰਡਸਟਰੀ ਤੋਂ ਦੂਰੀ ਬਣਾ ਰੱਖੀ ਸੀ ਅਤੇ ਇਹ ਦੂਰੀ ਕਿਉਂ ਬਣੀ ਇਸ ਦਾ ਖੁਲਾਸਾ ਉਨ੍ਹਾਂ ਨੇ ਪੀਟੀਸੀ ਪੰਜਾਬੀ ਨੂੰ ਦਿੱਤੇ ਇੱਕ ਇੰਟਰਵਿਊ ਦੌਰਾਨ ਕਰਦਿਆਂ ਦੱਸਿਆ ਕਿ ਵਿਆਹ ਤੋਂ ਬਾਅਦ ਉਹ ਵਿਦੇਸ਼ ਹੀ ਸੈਟਲ ਸਨ ।ਪਰ ਉਨ੍ਹਾਂ ਦੇ ਪਤੀ ਦੀ ਇੱਕ ਹੈਰੀਟੇਜ ਹਵੇਲੀ ਪਟਿਆਲਾ ਵਿਖੇ ਹੈ ਜਿੱਥੇ ਉਹ ਅਕਸਰ ਵਿਦੇਸ਼ ਤੋਂ ਉਸ ਦੀ ਰੈਨੋਵੇਸ਼ਨ ਕਰਵਾਉਣ ਲਈ ਆਉਂਦੇ ਸਨ ।

https://www.instagram.com/p/B2avaIQl0e2/

ਇਸ ਤੋਂ ਇਲਾਵਾ ਪਰਿਵਾਰਿਕ ਰੁਝੇਵੇਂ ਕਾਰਨ ਅਤੇ ਬੇਟੇ ਦੀ ਪਰਵਰਿਸ਼ ਕਾਰਨ ਉਨ੍ਹਾਂ ਨੇ ਕੁਝ ਸਮਾਂ ਇੰਡਸਟਰੀ ਤੋਂ ਕਿਨਾਰਾ ਕਰ ਲਿਆ ਸੀ ।ਉਨ੍ਹਾਂ ਨੇ ਪੰਜਾਬੀ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ ਹਨ ।

https://www.instagram.com/p/B3NnP1jlkFh/

ਜਿਸ 'ਚ ਸਭ ਤੋਂ ਪਹਿਲਾਂ ਜ਼ਿਕਰ ਆਉਂਦਾ ਹੈ ਉਨ੍ਹਾਂ ਦੇ ਗੀਤ 'ਸੀਟੀ 'ਤੇ ਸੀਟੀ ਵੱਜਦੀ',ਰੂੜਾ ਮੰਡੀ ਜਾਵੇ,ਜਦੋਂ ਮੇਰਾ ਲੱਕ ਹਿੱਲਦਾ,ਗਿੱਧੇ ਵਿੱਚ ਨੱਚਦੀ ਦੀ ਮੇਰੀ ਭਿੱਜ ਗਈ ਕੁੜਤੀ ਲਾਲ,ਕੱਲਿਆਂ ਬਹਿ-ਬਹਿ ਕੇ ਰੋਣਾ ਸਣੇ ਕਈ ਹਿੱਟ ਗੀਤ ਉਨ੍ਹਾਂ ਨੇ ਗਾਏ ਆਪਣੀ ਫਿੱਟਨੈੱਸ ਬਾਰੇ ਗੱਲ ਕਰਦਿਆਂ ਉਨ੍ਹਾਂ ਨੇ ਦੱਸਿਆ ਕਿ ਫਿੱਟਨੈਸ ਉਨ੍ਹਾਂ ਦੇ ਜੀਨਸ 'ਚ ਹੈ ਕਿਉਂਕਿ ਉਨ੍ਹਾਂ ਦੇ ਪਿਤਾ ਤਰਾਨਵੇਂ ਸਾਲ ਦੀ ਉਮਰ 'ਚ ਵੀ ਤੰਦਰੁਸਤ ਹਨ ।

https://www.instagram.com/p/B0pYuX8l2bB/

ਇਸ ਤੋਂ ਇਲਾਵਾ ਉਨ੍ਹਾਂ ਨੇ ਦੋ ਕੁੱਤੇ ਵੀ ਰੱਖੇ ਹੋਏ ਹਨ ।ਜਿਹੜੇ ਉਨ੍ਹਾਂ ਨੂੰ ਦੌੜਾਉਂਦੇ ਨੇ,ਕਮਲਜੀਤ ਨੀਰੂ ਦਾ ਕਹਿਣਾ ਹੈ ਕਿ ਉਹ ਘਰ ਦਾ ਸਾਰਾ ਕੰਮ ਖੁਦ ਕਰਦੇ ਹਨ ਅਤੇ ਘਰ 'ਚ ਕੋਈ ਵੀ ਨੌਕਰ ਨਹੀਂ ਰੱਖਿਆ ਹੋਇਆ । ਇਸ ਤੋਂ ਇਲਾਵਾ ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਗਾਰਡਨਿੰਗ ਦਾ ਬਹੁਤ ਸ਼ੌਕ ਹੈ ਅਤੇ ਬਗੀਚੇ 'ਚ ਉਹ ਬਹੁਤ ਕੰਮ ਕਰਦੇ ਹਨ ।

 

Related Post