ਕੈਂਬੀ ਰਾਜਪੁਰੀਆ ਦੇ ਗੀਤ ‘ਬਦਨਾਮ ਕਰ ਗਈ’ ਦੀ ਪਹਿਲੀ ਝਲਕ ਆਈ ਸਾਹਮਣੇ
ਕੈਂਬੀ ਰਾਜਪੁਰੀਆ ਦੇ ਗੀਤ ‘ਬਦਨਾਮ ਕਰ ਗਈ’ ਦੀ ਪਹਿਲੀ ਝਲਕ ਆਈ ਸਾਹਮਣੇ: ਪੰਜਾਬੀ ਇੰਡਸਟਰੀ ਦੇ ਭਾਵੁਕ ਤੇ ਹੌਂਸਲਾ ਬੁਲੰਦ ਗਾਇਕ ਕੈਂਬੀ ਜਿਹੜੇ ਇਸ ਸਾਲ ਦਾ ਨਵਾਂ ਗੀਤ ਲੈ ਕੇ ਬਹੁਤ ਜਲਦ ਸਰੋਤਿਆਂ ਦੇ ਰੂਬਰੂ ਹੋਣ ਵਾਲੇ ਹਨ। ਫਿਲਹਾਲ ਫੈਨਜ਼ ਨੂੰ ਕੁਝ ਦਿਨਾਂ ਦੀ ਉਡੀਕ ਕਰਨੀ ਪੈਣੀ ਹੈ। ਪਰ ਕੈਂਬੀ ਨੇ ਆਪਣੇ ਗੀਤ ਦੀ ਪਹਿਲੀ ਝਲਕ ਆਪਣੇ ਫੈਨਜ਼ ਦੇ ਨਾਲ ਸਾਂਝੀ ਕੀਤੀ ਹੈ। ਗੀਤ ਦਾ ਮੋਸ਼ਨ ਪੋਸਟਰ ਸ਼ੇਅਰ ਕਰਦੇ ਹੋਏ ਲਿਖਿਆ ਹੈ, ਮੈਂ ਚੁੱਪ ਰਹਿ ਕਿ ਤੇਰੀ ਖੁਸ਼ੀ ਲਈ ਬਦਨਾਮ ਹੋਇਆ..’
View this post on Instagram
ਹੋਰ ਵੇਖੋ:‘ਫਿਰ ਮੁਲਾਕਾਤ’ ਗੀਤ ‘ਚ ਪਰਮੀਸ਼ ਵਰਮਾ ਦੀ ਅਦਾਕਾਰੀ ਛੂਹ ਰਹੀ ਹੈ ਦਿਲਾਂ ਨੂੰ, ਦੇਖੋ ਵੀਡੀਓ
ਮੋਸ਼ਨ ਪੋਸਟਰ ਨੂੰ ਸਰੋਤਿਆਂ ਵੱਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਬਹੁਤ ਸਾਰੇ ਫੈਨਜ਼ ਨੇ ਕਾਮੈਂਟ ਕਰ ਕੇ ਲਿਖਿਆ ਹੈ ਕਿ ਉਹ ਕੈਂਬੀ ਦੇ ਇਸ ਗੀਤ ਨੂੰ ਲੈ ਕੇ ਕਾਫੀ ਉਤਸ਼ਾਹਿਤ ਨੇ। ਇਸ ਤੋਂ ਇਲਾਵਾ ਪੰਜਾਬੀ ਗਾਇਕ ਗੈਰੀ ਸੰਧੂ ਤੇ ਗਾਇਕ ਤੇ ਅਦਾਕਾਰ ਜੱਸੀ ਗਿੱਲ ਨੇ ਕੈਂਬੀ ਨੂੰ ‘ਬਦਨਾਮ ਕਰ ਗਈ’ ਗੀਤ ਲਈ ਵਧਾਈਆਂ ਦਿੰਦੇ ਹੋਏ ਵੀਡੀਓਜ਼ ਨੂੰ ਕੈਂਬੀ ਦੇ ਨਾਲ ਸ਼ੇਅਰ ਕੀਤੀ ਹੈ। ‘ਬਦਨਾਮ ਕਰ ਗਈ’ ਗੀਤ ਨੂੰ ਕੈਂਬੀ ਰਾਜਪੁਰੀਆ ਨੇ ਆਪਣੀ ਮਿੱਠੀ ਆਵਾਜ਼ ਦੇ ਨਾਲ ਸ਼ਿੰਗਾਰਿਆ ਹੈ। ਇਸ ਗੀਤ ਦੇ ਬੋਲ ਵੀ ਖੁਦ ਕੈਂਬੀ ਨੇ ਲਿਖੇ ਹਨ। ਗੀਤ ਦਾ ਮਿਊਜ਼ਿਕ ਫੇਮਸ ਮਿਊਜ਼ਿਕ ਡਾਇਰੈਕਟ ਸੁੱਖੀ ਮਿਊਜ਼ਿਕ ਡੌਕਟਰਜ਼ ਨੇ ਦਿੱਤਾ ਹੈ। ਕੈਂਬੀ ਦੇ ਗੀਤ ਦੀ ਵੀਡੀਓ ਗੈਰੀ ਦਿਓ ਵੱਲੋਂ ਤਿਆਰ ਕੀਤੀ ਗਈ ਹੈ। ਇਸ ਗੀਤ ਨੂੰ ਦੇਸੀ ਸਵੈਗ ਰਿਕਾਡਸ ਦੇ ਯੂ-ਟਿਊਬ ਚੈਨਲ ਉੱਤੇ ਰਿਲੀਜ਼ ਕੀਤਾ ਜਾਵੇਗਾ। ਕੈਂਬੀ ਦਾ ਇਹ ਗੀਤ ਅੱਠ ਮਾਰਚ ਨੂੰ ਸਰੋਤਿਆਂ ਦੀ ਕਚਹਿਰੀ ‘ਚ ਪੇਸ਼ ਹੋਵੇਗਾ।