ਕੰਗਨਾ ਰਣੌਤ ਦੇ ਘਰ ਵੱਜਣ ਵਾਲੀ ਹੈ ਸ਼ਹਿਨਾਈ, ਪਰਿਵਾਰ ਨਾਲ ਜੰਮ ਕੇ ਕੀਤਾ ਪਹਾੜੀ ਡਾਂਸ, ਦੇਖੋ ਵੀਡੀਓ

By  Lajwinder kaur November 10th 2019 01:26 PM -- Updated: November 10th 2019 01:35 PM

ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਜਿਨ੍ਹਾਂ ਦਾ ਇੱਕ ਡਾਂਸ ਵੀਡੀਓ ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋ ਰਿਹਾ ਹੈ। ਜੀ ਹਾਂ ਕੰਗਨਾ ਰਣੌਤ ਦੇ ਘਰ ਬਹੁਤ ਜਲਦ ਸ਼ਹਿਨਾਈ ਵੱਜਣ ਵਾਲੀ ਹੈ। ਹਾਲ ਹੀ ‘ਚ ਕੰਗਨਾ ਰਣੌਤ ਦੇ ਭਰਾ ਅਕਸ਼ਤ ਰਣੌਤ ਦੀ ਕੁੜਮਾਈ ਹੋਈ ਹੈ। ਜਿਸਦਾ ਇੱਕ ਵੀਡੀਓ ਕੰਗਨਾ ਦੀ ਟੀਮ ਨੇ ਇੰਸਟਾਗ੍ਰਾਮ ਉੱਤੇ ਸ਼ੇਅਰ ਕੀਤਾ ਹੈ।

 

View this post on Instagram

 

Kangana sways to the beautiful tunes of a Pahadi song with her family and relatives at the engagement of her brother, Aksht Ranaut. This breezy dance form called Natti usually involves soft and casual movements. Looks like a dream, isn't it?

A post shared by Kangana Ranaut (@team_kangana_ranaut) on Nov 8, 2019 at 11:56pm PST

ਇਸ ਵੀਡੀਓ ‘ਚ ਉਹ ਹਿਮਾਚਲ ਵਾਲਾ ਪਹਾੜੀ ਡਾਂਸ ਕਰਦੀ ਹੋਈ ਨਜ਼ਰ ਆ ਰਹੀ ਹੈ। ਉਨ੍ਹਾਂ ਨੇ ਗੋਲਡਨ ਰੰਗ ਦੀ ਸਾੜ੍ਹੀ ਪਾਈ ਹੋਈ ਹੈ। ਜਿਸ ‘ਚ ਉਹ ਬਹੁਤ ਹੀ ਖ਼ੂਬਸੂਰਤ ਨਜ਼ਰ ਆ ਰਹੀ ਹੈ।

ਇਸ ਵੀਡੀਓ ‘ਚ ਉਹ ਆਪਣੇ ਪਰਿਵਾਰ ਦੇ ਨਾਲ ਜੰਮ ਕੇ ਨੱਚਦੀ ਹੋਈ ਦਿਖਾਈ ਦੇ ਰਹੇ ਨੇ। ਦੱਸ ਦਈਏ ਇਹ ਹਿਮਾਚਲ ਦਾ ਫੋਕ ਡਾਂਸ ਹੈ ਜਿਸ ਨੂੰ ਨਾਟੀ ਨਾਂਅ ਤੋਂ ਜਾਣਿਆ ਜਾਂਦਾ ਹੈ। ਇਸ ਵੀਡੀਓ ਨੂੰ ਪ੍ਰਸ਼ੰਸਕਾਂ ਵੱਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ। ਇਸ ਵੀਡੀਓ ਨੂੰ ਦੋ ਲੱਖ ਤੋਂ ਵੱਧ ਵਾਰ ਇੰਸਟਾਗ੍ਰਾਮ ਉੱਤੇ ਦੇਖਿਆ ਜਾ ਚੁੱਕਿਆ ਹੈ।

 

View this post on Instagram

 

Kangana sways to the beautiful tunes of a Pahadi song with her family and relatives at the engagement of her brother, Aksht Ranaut. This breezy dance form called Natti usually involves soft and casual movements. Looks like a dream, isn't it?

A post shared by Kangana Ranaut (@team_kangana_ranaut) on Nov 8, 2019 at 11:56pm PST

ਜੇ ਗੱਲ ਕਰੀਏ ਕੰਗਨਾ ਦੇ ਵਰਕ ਫਰੰਟ ਦੀ ਤਾਂ ਉਹ ਜੈਲਲਿਤਾ ਦੀ ਬਾਓਪਿਕ ਫ਼ਿਲਮ 'ਚ ਮੁੱਖ ਕਿਰਦਾਰ ਅਦਾ ਕਰਦੀ ਹੋਈ ਨਜ਼ਰ ਆਵੇਗੀ। ਇਸ ਤੋਂ ਇਲਾਵਾ ਉਹ ਹਿੰਦੀ ਫ਼ਿਲਮ ਪੰਗਾ ‘ਚ ਪੰਜਾਬੀ ਗਾਇਕ ਜੱਸੀ ਗਿੱਲ ਨਾਲ ਅਦਾਕਾਰੀ ਕਰਦੇ ਹੋਏ ਨਜ਼ਰ ਆਉਣਗੇ।

 

Related Post