ਕੰਗਨਾ ਰਣੌਤ ਨੇ ਮਹਾਰਾਸ਼ਟਰ ਸਰਕਾਰ ਨੂੰ ਕੀਤੀ ਖ਼ਾਸ ਅਪੀਲ, ਲੋਕ ਕਹਿਣ ਲੱਗੇ ਤੇਵਰ ਪਏ ਠੰਡੇ

By  Rupinder Kaler September 7th 2021 05:44 PM

ਮਹਾਰਾਸ਼ਟਰ ਸਰਕਾਰ (Maharashtra government)  ਨੂੰ ਲੈ ਕੇ ਕੰਗਨਾ ਰਣੌਤ (kangana ranaut) ਦੇ ਤੇਵਰ ਹੁਣ ਠੰਡੇ ਪੈਂਦੇ ਨਜ਼ਰ ਆ ਰਹੇ ਹਨ । ਕੰਗਨਾ ਨੇ ਮਹਾਰਾਸ਼ਟਰ ਦੇ ਮੁੱਖ ਮੰਤਰੀ ਉਧਵ ਠਾਕਰੇ ਨੂੰ ਹੱਥ ਜੋੜ ਕੇ ਖ਼ਾਸ ਅਪੀਲ ਕੀਤੀ ਹੈ । ਦਰਅਸਲ ਕੰਗਨਾ ਰਣੌਤ ਦੀ ਫ਼ਿਲਮ Thalaivii 10 ਸਤੰਬਰ ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਣ ਵਾਲੀ ਹੈ । ਪਰ ਉਸ ਦੀ ਇਹ ਫਿਲਮ ਮਹਾਰਾਸ਼ਟਰ ਦੇ ਸਿਨੇਮਾ ਘਰਾਂ ਵਿੱਚ ਰਿਲੀਜ਼ ਨਹੀਂ ਹੋਵੇਗੀ ਕਿਉਂਕਿ ਰਾਜ ਸਰਕਾਰ ਨੇ ਅਜੇ ਤੱਕ ਸਿਨੇਮਾ ਹਾਲ ਖੋਲ੍ਹਣ ਦੀ ਇਜਾਜ਼ਤ ਨਹੀਂ ਦਿੱਤੀ ਹੈ ।

Pic Courtesy: Instagram

ਹੋਰ ਪੜ੍ਹੋ :

ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਦਿਹਾੜਾ, ਅਦਾਕਾਰ ਦਰਸ਼ਨ ਔਲਖ ਨੇ ਦਿੱਤੀ ਵਧਾਈ

kangana-ranaut Pic Courtesy: Instagram

ਅਜਿਹੀ ਸਥਿਤੀ ਵਿੱਚ, ਹੁਣ ਸੋਸ਼ਲ ਮੀਡੀਆ ਦੇ ਜ਼ਰੀਏ, ਕੰਗਨਾ (kangana ranaut) ਨੇ ਮਹਾਰਾਸ਼ਟਰ ਸਰਕਾਰ ਤੋਂ ਸਿਨੇਮਾ ਘਰ ਖੋਲ੍ਹਣ ਅਤੇ ਉਸਦੀ ਫਿਲਮ Thalaivii ਨੂੰ ਰਿਲੀਜ਼ ਕਰਨ ਦੀ ਬੇਨਤੀ ਕੀਤੀ ਹੈ। ਇਸਦੇ ਨਾਲ, ਉਸਨੇ ਹੱਥ ਜੋੜ ਕੇ ਇੱਕ ਇਮੋਜੀ ਬਣਾਈ ਹੈ।

ਤੁਹਾਨੂੰ ਦੱਸ ਦੇਈਏ ਕਿ ਪਿਛਲੇ ਸਾਲ ਸੁਸ਼ਾਂਤ ਸਿੰਘ ਰਾਜਪੂਤ ਮਾਮਲੇ ਕਾਰਨ ਕੰਗਨਾ ਅਤੇ ਮਹਾਰਾਸ਼ਟਰ ਸਰਕਾਰ ਦੇ ਵਿੱਚ ਬਹੁਤ ਵਿਵਾਦ ਹੋਇਆ ਸੀ। ਜਿਸ ਤੋਂ ਬਾਅਦ ਮਹਾਰਾਸਟਰ ਸਰਕਾਰ (Maharashtra government) ਨੇ ਕਾਰਵਾਈ ਕਰਦੇ ਹੋਏ ਕੰਗਨਾ (kangana ranaut) ਦੇ ਦਫਤਰ ਨੂੰ ਨਜਾਇਜ ਉਸਾਰੀ ਦੱਸ ਕੇ ਤੁੜਵਾ ਦਿੱਤਾ ਸੀ । ਕੰਗਨਾ (kangana ranaut)  ਦੇ ਬਦਲੇ ਤੇਵਰ ਨੂੰ ਦੇਖ ਕੇ ਲੋਕ ਤਰ੍ਹਾਂ ਤਰ੍ਹਾਂ ਦੇ ਕਮੈਂਟ ਕਰਕੇ ਆਪਣਾ ਪ੍ਰਤੀਕਰਮ ਦੇ ਰਹੇ ਹਨ ।

 

Related Post