ਕੰਗਨਾ ਰਣੌਤ ਨੇ ਕੈਮਰੇ ਦੇ ਸਾਹਮਣੇ ਕਰ ਦਿੱਤੀ ਅਜਿਹੀ ਹਰਕਤ, ਸੋਸ਼ਲ ਮੀਡੀਆ ‘ਤੇ ਲੋਕਾਂ ਨੇ ਕੰਗਨਾ ਨੂੰ ਘੇਰਿਆ

By  Shaminder January 8th 2022 12:21 PM -- Updated: January 8th 2022 01:31 PM

ਕੰਗਨਾ ਰਣੌਤ (kangana ranaut) ਆਪਣੇ ਵਿਵਾਦਿਤ ਬਿਆਨਾਂ ਕਰਕੇ ਹਮੇਸ਼ਾ ਹੀ ਚਰਚਾ ‘ਚ ਰਹਿੰਦੀ ਹੈ । ਪਿਛਲੇ ਸਾਲ ਉਸ ਨੇ ਕਿਸਾਨਾਂ ‘ਤੇ ਬਿਆਨਬਾਜ਼ੀ ਕਰਕੇ ਖੂਬ ਸੁਰਖੀਆਂ ਵਟੋਰੀਆਂ ਸਨ । ਜਿਸ ਤੋਂ ਬਾਅਦ ਹਾਲ ਹੀ ‘ਚ ਕੰਗਨਾ ਰਣੌਤ ਨੇ ਸਿੱਖਾਂ ਦੇ ਖਿਲਾਫ ਵੀ ਭੱਦੀ ਸ਼ਬਦਾਵਲੀ ਦਾ ਇਸਤੇਮਾਲ ਕਰਦੇ ਹੋਏ ਵਿਵਾਦਿਤ ਬਿਆਨ ਦਿੱਤਾ ਸੀ । ਉਹ ਮਾਮਲਾ ਹਾਲੇ ਠੰਡਾ ਵੀ ਨਹੀਂ ਹੋਇਆ ਕਿ ਹੁਣ ਮੁੜ ਤੋਂ ਕੰਗਨਾ ਰਣੌਤ ਵਿਵਾਦਾਂ ‘ਚ ਘਿਰ ਗਈ ਹੈ । ਸੋਸ਼ਲ ਮੀਡੀਆ ‘ਤੇ ਇੱਕ ਵੀਡੀਓ (Video Viral ) ਤੇਜ਼ੀ ਦੇ ਨਾਲ ਵਾਇਰਲ ਹੋ ਰਿਹਾ ਹੈ ਜਿਸ ‘ਚ ਅਦਾਕਾਰਾ ਸ਼ਰਾਰਤੀ ਤਰੀਕੇ ਦੇ ਨਾਲ ਪੇਸਟਰੀ ਖਾਂਦੀ ਹੋਈ ਨਜ਼ਰ ਆ ਰਹੀ ਹੈ ।

Kangna Ranaut image From instagram

ਹੋਰ ਪੜ੍ਹੋ : ਸਲਮਾਨ ਖ਼ਾਨ ਨੇ ਟੀਨ ਏਜ ‘ਚ ਜੈਕੀ ਸ਼ਰਾਫ ਦੀ ਪਤਨੀ ਨਾਲ ਕੀਤੀ ਸੀ ਇਹ ਐਡ, ਸੋਸ਼ਲ ਮੀਡੀਆ ‘ਤੇ ਹੋ ਰਿਹਾ ਵੀਡੀਓ ਵਾਇਰਲ

ਪਰ ਕੰਗਨਾ ਇਹ ਪੇਸਟਰੀ ਖਾਂਦੀ ਨਹੀਂ ਬਲਕਿ ਫੋਟੋ ਲਈ ਪੋਜ਼ ਦੇਣ ਤੋਂ ਬਾਅਦ ਇਹ ਉਸ ਨੂੰ ਮੁੜ ਤੋਂ ਉਸੇ ਟਰੇ ‘ਚ ਰੱਖ ਦਿੰਦੀ ਹੈ । ਜਿਸ ਤੋਂ ਬਾਅਦ ਲੋਕਾਂ ਦਾ ਗੁੱਸਾ ਉਸ ‘ਤੇ ਫੁੱਟ ਪਿਆ ।ਇੱਕ ਯੁਜ਼ਰ ਨੇ ਲਿਿਖਆ ਕਿ,’ਪਲੀਜ਼ ਉਸ ਨੂੰ ਵਾਪਸ ਟ੍ਰੇਅ ‘ਚ ਕਿਸੇ ਹੋਰ ਦੇ ਖਾਣ ਲਈ ਨਾ ਰੱਖੋ’।

Kangna Ranaut image From instagram

ਇੱਕ ਹੋਰ ਯੂਜ਼ਰ ਨੇ ਲਿਿਖਆ ਕਿ,’ਸ਼ਾਨਦਾਰ, ਪੇਸਟਰੀ ਨੂੰ ਛੂਹ ਲਿਆ ਅਤੇ ਉਸ ‘ਤੇ ਆਪਣਾ ਸਾਹ ਛੱਡ ਦਿੱਤਾ ਅਤੇ ਹੁਣ ਕੋਈ ਹੋਰ ਇਸ ਨੂੰ ਖਾਵੇਗਾ’।ਇੱਕ ਹੋਰ ਯੂਜ਼ਰ ਨੇ ਲਿਖਿਆ ਕਿ,’ਇਹ ਕੋਰੋਨਾ ਦੇ ਜੰਤੂ ਵਾਲਾ ਕੇਕ… ਇਹਨਾਂ ਦੇ ਛੱਡਣ ਤੋਂ ਬਾਅਦ ਕਿਸਨੇ ਖਾਧਾ ਉਹ ਵੀ ਦਿਖਾ ਦਿੰਦੇ’। ਕੰਗਨਾ ਰਣੌਤ ਦੀ ਇਹ ਹਰਕਤ ਕੈਮਰਿਆਂ ‘ਚ ਕੈਦ ਹੋ ਚੁੱਕੀ ਹੈ ਅਤੇ ਲੋਕ ਉਸ ਦੀ ਇਸ ਹਰਕਤ ਤੋਂ ਗੁੱਸੇ ‘ਚ ਹਨ । ਇਸ ਵੀਡੀਓ ਨੂੰ ਵਾਇਰਲ ਭਿਆਨੀ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸ਼ੇਅਰ ਕੀਤਾ ਹੈ । ਕੰਗਨਾ ਰਣੌਤ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਹ ਇੱਕ ਤੋਂ ਬਾਅਦ ਇੱਕ ਕਈ ਫ਼ਿਲਮਾਂ ‘ਚ ਨਜ਼ਰ ਆ ਰਹੀ ਹੈ । ਉਹ ਅਕਸਰ ਆਪਣੀ ਬਿਆਨਬਾਜ਼ੀ ਕਰਕੇ ਚਰਚਾ ‘ਚ ਰਹਿੰਦੀ ਹੈ ।

 

View this post on Instagram

 

A post shared by Viral Bhayani (@viralbhayani)

 

Related Post