ਕੰਗਨਾ ਰਣੌਤ ਨੇ ਰਾਸ਼ਟਰਪਤੀ ਦਰੋਪਦੀ ਮੁਰਮੂ ਦੇ ਨਾਲ ਕੀਤੀ ਮੁਲਾਕਾਤ, ਤਸਵੀਰਾਂ ਕੀਤੀਆਂ ਸਾਂਝੀਆਂ

By  Shaminder September 10th 2022 12:23 PM

ਕੰਗਨਾ ਰਣੌਤ (Kangana Ranaut) ਸੋਸ਼ਲ ਮੀਡੀਆ ‘ਤੇ ਐਕਟਿਵ ਰਹਿੰਦੀ ਹੈ । ਸੋਸ਼ਲ ਮੀਡੀਆ ‘ਤੇ ਉਸ ਦੇ ਵੀਡੀਓ ਅਤੇ ਤਸਵੀਰਾਂ ਅਕਸਰ ਵਾਇਰਲ ਹੁੰਦੀਆਂ ਰਹਿੰਦੀਆਂ ਹਨ । ਉਸ ਨੇ ਰਾਸ਼ਟਰਪਤੀ ਦਰੋਪਦੀ ਮੁਰਮੂ (Droupadi Murmu)  ਦੇ ਨਾਲ ਮੁਲਾਕਾਤ ਕੀਤੀ ਹੈ । ਜਿਸ ਦੀਆਂ ਤਸਵੀਰਾਂ ਵੀ ਉਸ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੀਆਂ ਕੀਤੀਆਂ ਹਨ ।ਇਨ੍ਹਾਂ ਤਸਵੀਰਾਂ ਨੂੰ ਸ਼ੇਅਰ ਕਰਦੇ ਹੋਏ ਅਦਾਕਾਰਾ ਨੇ ਇੱਕ ਨੋਟ ਵੀ ਲਿਖਿਆ ਹੈ ।

Kangna Ranaut image From instagram

ਹੋਰ ਪੜ੍ਹੋ : ਸ਼ੇਰ ਦੇ ਨਾਲ ਇਸ ਕੁੜੀ ਦਾ ਵੀਡੀਓ ਵੇਖ ਤੁਸੀਂ ਵੀ ਦਬਾ ਲਓਗੇ ਦੰਦਾਂ ਥੱਲੇ ਜੀਭ, ਸੋਸ਼ਲ ਮੀਡੀਆ ‘ਤੇ ਹੋ ਰਿਹਾ ਵਾਇਰਲ

ਜਿਸ ‘ਚ ਅਦਾਕਾਰਾ ਨੇ ਲਿਖਿਆ ਕਿ ‘ਮਾਣਯੋਗ ਰਾਸ਼ਟਰਪਤੀ ਸ਼੍ਰੀਮਤੀ ਦ੍ਰੋਪਦੀ ਮੁਰਮੂ ਜੀ ਨੂੰ ਮਿਲ ਕੇ ਕਿੰਨੀ ਖੁਸ਼ੀ ਹੋਈ, ਕਿੰਨੇ ਸਨਮਾਨ ਦੀ ਗੱਲ ਹੈ।ਇਸ ਦੇ ਨਾਲ ਹੀ ਅਦਾਕਾਰਾ ਨੇ ਰਾਸ਼ਟਰਪਤੀ ਦੇ ਸੁਭਾਅ ਦੀ ਤਾਰੀਫ ਵੀ ਕੀਤੀ । ਉਸ ਨੇ ਅੱਗੇ ਲਿਖਿਆ ਕਿ‘ਮੈਡਮ ਪ੍ਰਧਾਨ ਨੇ ਮੇਰੇ ਕੰਮ ਲਈ ਮੇਰੀ ਪ੍ਰਸ਼ੰਸਾ ਕੀਤੀ।

Kangna Ranaut image From instagram

ਹੋਰ ਪੜ੍ਹੋ : ਜਦੋਂ ਰਾਤ-ਰਾਤ ਭਰ ਰੋਂਦੀ ਰਹਿੰਦੀ ਸੀ ਅਦਾਕਾਰਾ ਦੀਪਿਕਾ ਪਾਦੂਕੋਣ, ਕਿਸ ਤਰ੍ਹਾਂ ਮਾਨਸਿਕ ਬੀਮਾਰੀ ਤੋਂ ਪਾਈ ਰਾਹਤ, ਅਦਾਕਾਰਾ ਨੇ ਕੀਤਾ ਖੁਲਾਸਾ, ਵੇਖੋ ਵੀਡੀਓ

ਕੰਗਨਾ ਰਣੌਤ ਦੇ ਵੱਲੋਂ ਸ਼ੇਅਰ ਕੀਤੀਆਂ ਗਈਆਂ ਇਨ੍ਹਾਂ ਤਸਵੀਰਾਂ ‘ਤੇ ਪ੍ਰਸ਼ੰਸਕਾਂ ਦੇ ਵੱਲੋਂ ਵੀ ਕਮੈਂਟਸ ਕੀਤੇ ਜਾ ਰਹੇ ਹਨ ਅਤੇ ਹਰ ਕੋਈ ਇਸ ‘ਤੇ ਆਪੋ ਆਪਣਾ ਪ੍ਰਤੀਕਰਮ ਦੇ ਰਿਹਾ ਹੈ ।ਕੰਗਨਾ ਰਣੌਤ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਹਿੱਟ ਫ਼ਿਲਮਾਂ ‘ਚ ਕੰਮ ਕੀਤਾ ਹੈ ।

Kangna Ranaut image From instagram

ਕਵੀਨ, ਪੰਗਾ, ਫੈਸ਼ਨ ਸਣੇ ਕਈ ਅਜਿਹੀਆਂ ਫ਼ਿਲਮਾਂ ਹਨ । ਜਿਨ੍ਹਾਂ ‘ਚ ਉਸ ਨੇ ਯਾਦਗਾਰ ਕਿਰਦਾਰ ਨਿਭਾਏ ਹਨ । ਕੰਗਨਾ ਰਣੌਤ ਆਪਣੀ ਬੇਬਾਕ ਰਾਇ ਰੱਖਣ ਦੇ ਲਈ ਜਾਣੀ ਜਾਂਦੀ ਹੈ । ਕਿਸਾਨ ਅੰਦੋਲਨ ਦੇ ਦੌਰਾਨ ਵੀ ਅਦਾਕਾਰਾ ਨੇ ਕਈ ਵਿਵਾਦਿਤ ਬਿਆਨ ਦਿੱਤੇ ਸਨ । ਜਿਸ ਤੋਂ ਬਾਅਦ ਉਸ ਨੂੰ ਕਿਸਾਨਾਂ ਦੇ ਵਿਰੋਧ ਦਾ ਸਾਹਮਣਾ ਵੀ ਕਰਨਾ ਪਿਆ ਸੀ ।

 

View this post on Instagram

 

A post shared by Kangana Ranaut (@kanganaranaut)

Related Post