ਕੰਗਨਾ ਰਣੌਤ ਪਹੁੰਚੀ ਮਨਾਲੀ, ਮਾਸੀ-ਭਾਣਜੇ ਦੀ ਇਹ ਤਸਵੀਰ ਛਾਈ ਸੋਸ਼ਲ ਮੀਡੀਆ ‘ਤੇ

By  Lajwinder kaur March 17th 2020 06:32 PM -- Updated: March 17th 2020 06:36 PM

ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਜੋ ਕਿ ਹਿਮਾਚਲ ਪ੍ਰਦੇਸ਼ ਮਨਾਲੀ ‘ਚ ਪਹੁੰਚੇ ਹੋਏ ਨੇ । ਉਨ੍ਹਾਂ ਦੀ ਟੀਮ ਵੱਲੋਂ ਬਣੇ ਇੰਸਟਾਗ੍ਰਾਮ ਅਕਾਉਂਟ ‘ਤੇ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਨੇ ਅਤੇ ਕੈਪਸ਼ਨ ‘ਚ ਲਿਖਿਆ ਹੈ, ‘ਕੰਗਨਾ ਰਣੌਤ ਜੋ ਕਿ ਮਨਾਲੀ ਪਹੁੰਚੀ ਹੈ ਤੇ Prithu ਇੰਨੇ ਲੰਬੇ ਸਮੇਂ ਬਾਅਦ ਆਪਣੀ ਮਾਸੀ ਨੂੰ ਵੇਖ ਕੇ ਖੁਸ਼ ਹੋ ਗਿਆ ਹੈ, ਕੁਲ ਮਿਲਾ ਕੇ, ਕਿਉਂਕਿ ਮਾਸੀ ਉਹਨੂੰ ਪਿਆਰ ਤੇ ਚਾਕਲੇਟ ਨਾਲ ਉਤਸ਼ਾਹਿਤ ਕਰਨਾ ਨਹੀਂ ਭੁੱਲਦੀ..’

View this post on Instagram

 

Kangana just reached Manali and Prithu is thrilled to see his Maasi after so long. Afterall, maasi never forgets to pamper him with kisses and chocolates. ♥?? . . . . . . #KanganaRanaut #TeamKanganaRanaut

A post shared by Kangana Ranaut (@team_kangana_ranaut) on Mar 17, 2020 at 1:52am PDT

ਹੋਰ ਵੇਖੋ:ਇੱਕ ਮਾਂ ਦੇ ਹੌਂਸਲੇ ਤੇ ਜਜ਼ਬੇ ਨੂੰ ਬਿਆਨ ਕਰਦਾ ਜੱਸੀ ਤੇ ਕੰਗਨਾ ਦੀ ਫ਼ਿਲਮ ‘ਪੰਗਾ’ ਦਾ ਟਾਈਟਲ ਟਰੈਕ ਹੋਇਆ ਰਿਲੀਜ਼, ਦੇਖੋ ਵੀਡੀਓ

ਫੋਟੋ ‘ਚ ਦੇਖ ਸਕਦੇ ਹੋ ਕੰਗਨਾ ਰਣੌਤ ਆਪਣੇ ਭਾਜਣੇ ਉੱਤੇ ਪਿਆਰ ਲੁਟਾਉਂਦੇ ਹੋਈ ਦਿਖਾਈ ਦੇ ਰਹੇ ਨੇ । ਦਰਸ਼ਕਾਂ ਨੂੰ ਇਹ ਫੋਟੋਆਂ ਖੂਬ ਪਸੰਦ ਆ ਰਹੀਆਂ ਨੇ । ਇਨ੍ਹਾਂ ਤਸਵੀਰਾਂ ਉੱਤੇ ਕੁਝ ਹੀ ਸਮੇਂ ‘ਚ ਵੱਡੀ ਗਿਣਤੀ ‘ਚ ਲਾਈਕਸ ਆ ਚੁੱਕੇ ਨੇ ।

ਜੇ ਗੱਲ ਕਰੀਏ ਕੰਗਨਾ ਰਣੌਤ ਦੇ ਵਰਕ ਫਰੰਟ ਦੀ ਤਾਂ ਉਹ ਪੰਗਾ ਫ਼ਿਲਮ ‘ਚ ਨਜ਼ਰ ਆਏ ਸਨ । ਇਸ ਫ਼ਿਲਮ ‘ਚ ਪੰਜਾਬੀ ਗਾਇਕ ਜੱਸੀ ਗਿੱਲ ਕੰਗਨਾ ਰਣੌਤ ਦੇ ਪਤੀ ਦਾ ਕਿਰਦਾਰ ਨਿਭਾਉਂਦੇ ਹੋਏ ਨਜ਼ਰ ਆਏ ਸਨ । ਇਸ ਫ਼ਿਲਮ  ਨੇ ਬਾਕਸ ਆਫ਼ਿਸ ਉੱਤੇ ਚੰਗਾ ਪ੍ਰਦਰਸ਼ਨ ਕੀਤਾ ਸੀ । ਇਸ ਤੋਂ ਇਲਾਵਾ ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਜੈਲਲਿਤਾ ਦੀ ਬਾਓਪਿਕ ਫ਼ਿਲਮ ‘ਚ ਵੀ ਲੀਡ ਰੋਲ ‘ਚ ਨਜ਼ਰ ਆਉਣਗੇ ।

Related Post