ਕੰਗਨਾ ਰਣੌਤ ਨੇ ਵੀਡੀਓ ਸ਼ੇਅਰ ਕਰ ਕਿਹਾ ਮੈਂ ਪੈਦਾਇਸ਼ੀ ਹੀ ਬਾਗੀ ਹਾਂ

By  Pushp Raj January 14th 2022 10:56 AM

ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਕੰਗਨਾ ਰਣੌਤ ਅਕਸਰ ਕਿਸੇ ਨਾ ਕਿਸਗੱਲ ਨੂੰ ਲੈ ਕੇ ਚਰਚਾ ਰਹਿੰਦੀ ਹੈ। ਕੰਗਨਾ ਰਣੌਤ ਜ਼ਿਆਦਾਤਰ ਆਪਣੇ ਬਿਆਨਾਂ ਨੂੰ ਲੈ ਕੇ ਲਾਈਮਲਾਈਟ 'ਚ ਰਹਿੰਦੀ ਹੈ।ਕੰਗਨਾ ਨੇ ਆਪਣੀ ਇੱਕ ਵੀਡੀਓ ਸ਼ੇਅਰ ਕਰਕੇ ਕਿਹਾ ਕਿ ਉਹ ਪੈਦਾਇਸ਼ੀ ਹੀ ਬਾਗੀ ਹੈ।

ਕੰਗਨਾ ਬਾਲੀਵੁੱਡ ਤੋਂ ਲੈ ਕੇ ਰਾਜਨੀਤੀ ਤੱਕ ਦੇ ਮੁੱਦਿਆਂ 'ਤੇ ਖੁੱਲ੍ਹ ਕੇ ਬੋਲਦੀ ਹੈ ਅਤੇ ਇਸ ਕਾਰਨ ਕੰਗਨਾ ਅਕਸਰ ਟ੍ਰੋਲਰਸ ਦੇ ਨਿਸ਼ਾਨੇ 'ਤੇ ਰਹਿੰਦੀ ਹੈ। ਇਹ ਵੀ ਸੱਚ ਹੈ ਕਿ ਕੰਗਨਾ ਰਣੌਤ ਵੀ ਟ੍ਰੋਲਰਾਂ ਦਾ ਕਾਫੀ ਮਜ਼ਬੂਤੀ ਨਾਲ ਸਾਹਮਣਾ ਕਰਦੀ ਹੈ। ਉਹ ਆਲੋਚਕਾਂ ਨੂੰ ਢੁੱਕਵਾਂ ਜਵਾਬ ਦੇਣ ਵਿੱਚ ਵਿਸ਼ਵਾਸ ਰੱਖਦੀ ਹੈ।

image From instagram

ਕੰਗਨਾ ਕਈ ਵਾਰ ਕਹਿ ਚੁੱਕੀ ਹੈ ਕਿ ਉਹ ਕਿਸੇ ਤੋਂ ਡਰਦੀ ਨਹੀਂ ਹੈ ਅਤੇ ਹੁਣ ਇੱਕ ਵਾਰ ਫਿਰ ਕੰਗਨਾ ਰਣੌਤ ਨੇ ਇਹ ਗੱਲ ਕਹੀ ਹੈ। ਕੰਗਨਾ ਨੇ ਸੋਸ਼ਲ ਮੀਡੀਆ 'ਤੇ ਆਪਣੀ ਇੱਕ ਪੁਰਾਣੀ ਵੀਡੀਓ ਕਲਿੱਪ ਸ਼ੇਅਰ ਕੀਤੀ ਹੈ, ਜਿਸ ਤੋਂ ਉਸ ਨੇ ਸਾਬਤ ਕਰ ਦਿੱਤਾ ਹੈ ਕਿ ਉਹ ਅੱਜ ਤੋਂ ਨਹੀਂ ਸਗੋਂ ਬਚਪਨ ਤੋਂ ਹੀ ਕਿਸੇ ਤੋਂ ਡਰਦੀ ਨਹੀਂ ਹੈ।

ਕੰਗਨਾ ਨੇ ਇਹ ਵੀਡੀਓ ਆਪਣੇ ਇੰਸਟਾ ਸਟੋਰੀ ਵਿੱਚ ਸ਼ੇਅਰ ਕੀਤੀ ਹੈ। ਇਹ ਵੀਡੀਓ ਸਾਲ 2006 ਜਾਂ 2007 ਦੀ ਹੈ। ਵੀਡੀਓ 'ਚ ਕੰਗਨਾ ਇਹ ਕਹਿੰਦੀ ਹੋਈ ਨਜ਼ਰ ਆ ਰਹੀ ਹੈ ਕਿ ਉਹ ਕਿਸੇ ਕੋਲੋਂ ਨਹੀਂ ਡਰਦੀ। ਵੀਡੀਓ ਦੇ ਕੈਪਸ਼ਨ 'ਚ ਕੰਗਨਾ ਨੇ ਲਿਖਿਆ ਕਿ ਮੈਂ ਪੈਦਾਇਸ਼ੀ ਬਾਗੀ ਹਾਂ।

image From instagram

ਹੋਰ ਪੜ੍ਹੋ : ਜਾਣੋ, ਦਿਲਜੀਤ ਦੋਸਾਂਝ ਦੁਬਈ ਐਕਸਪੋ ਵਿਖੇ ਸੰਗੀਤਕ ਮਾਸਟਰੋ ਏ ਆਰ ਰਹਿਮਾਨ ਨਾਲ ਕਿਉਂ ਹੋਏ ਸ਼ਾਮਲ

ਬੀਤੇ ਸਾਲ ਕਿਸਾਨ ਅੰਦੋਲਨ ਤੇ ਸਿੱਖਾਂ ਤੇ ਖਾਲੀਸਤਾਨੀਆਂ 'ਤੇ ਟਿੱਪਣੀਆਂ ਕਰਨ ਨੂੰ ਲੈ ਕੇ ਕੰਗਨਾ 'ਤੇ ਕਈ ਕੇਸ ਵੀ ਦਰਜ ਹੋਏ ਹਨ। ਕੰਗਨਾ ਰਣੌਤ ਲਈ ਸਾਲ 2021 ਬਹੁਤ ਉਤਾਰ ਚੜਾਅ ਵਾਲਾ ਰਿਹਾ ਅਤੇ ਇਸ ਕਾਰਨ ਉਹ ਨੇ ਨਵੇਂ ਸਾਲ ਦੀ ਸ਼ੁਰੂਆਤ 'ਚ ਰਾਹੂ-ਕੇਤੂ ਮੰਦਰ ਪਹੁੰਚੀ। ਕੰਗਨਾ ਨੇ ਇੱਥੋਂ ਦੀਆਂ ਕਈ ਤਸਵੀਰਾਂ ਵੀ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀਆਂ ਸਨ। ਇਨ੍ਹਾਂ ਤਸਵੀਰਾਂ ਨਾਲ ਕੰਗਨਾ ਨੇ ਦੱਸਿਆ ਸੀ ਕਿ ਉਸ ਨੇ ਮੰਦਰ 'ਚ ਦੁਆ ਮੰਗੀ ਕਿ ਉਸ ਦੇ ਖਿਲਾਫ ਘੱਟ ਐੱਫ.ਆਈ.ਆਰ. ਦਰਜ ਹੋਣ।

Related Post