ਭਰਾ ਕਰਣ ਦੀ ਹਲਦੀ ਦੀ ਰਸਮ ‘ਚ ਖੂਬ ਮਸਤੀ ਕਰਦੀ ਨਜ਼ਰ ਆਈ ਐਕਟਰੈੱਸ ਕੰਗਨਾ ਰਣੌਤ, ਦੱਸਿਆ ਘਰ ‘ਚ ਨੇ ਦੋ ਸ਼ਾਦੀਆਂ, ਵੀਡੀਓ ਹੋਇਆ ਵਾਇਰਲ

By  Lajwinder kaur October 20th 2020 04:14 PM

ਬਾਲੀਵੁੱਡ ਐਕਟਰੈੱਸ ਕੰਗਨਾ ਰਣੌਤ ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੇ ਨੇ । ਇਨੀ ਦਿਨੀਂ ਉਹ ਆਪਣੇ ਹੋਮ ਟਾਊਨ ਯਾਨੀ ਕਿ ਮਨਾਲੀ ‘ਚ ਰਹਿ ਰਹੇ ਨੇ । ਕੰਗਨਾ ਦੇ ਘਰ ‘ਚ ਵਿਆਹ ਦੀਆਂ ਤਿਆਰੀਆਂ ਪੂਰੀਆਂ ਜ਼ੌਰਾਂ-ਸ਼ੌਰਾਂ ਦੇ ਨਾਲ ਚੱਲ ਰਹੀਆਂ ਹਨ । ਉਨ੍ਹਾਂ ਦੇ ਭਰਾ ਅਕਸ਼ਤ ਦਾ ਵਿਆਹ ਨਵੰਬਰ ‘ਚ ਹੈ । ਪਰ ਵਿਆਹ ਦੀਆਂ ਰਸਮਾਂ ਸ਼ੁਰੂ ਹੋ ਚੁੱਕੀਆਂ ਹਨ ।

kangna ranaut pic ਹੋਰ ਪੜ੍ਹੋ : ‘ਕਦੀ ਸਾਡੀ ਗਲੀ ਭੁੱਲ ਕੇ ਵੀ ਆਇਆ ਕਰੋ’ ਗਾਣੇ ‘ਤੇ ਸ਼ਿਖਰ ਧਵਨ ਨੇ ਆਪਣੀ ਟੀਮ ਦੇ ਨਾਲ ਕੀਤੀ ਖੂਬ ਮਸਤੀ, ਦਰਸ਼ਕਾਂ ਨੂੰ ਪਸੰਦ ਆ ਰਿਹਾ ਹੈ ਇਹ ਵੀਡੀਓ

ਕੰਗਨਾ ਰਣੌਤ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਆਪਣੇ ਭਰਾ ਕਰਣ ਦੀ ਹਲਦੀ ਦੀ ਰਸਮ ਵਾਲੀ ਵੀਡੀਓ ਨੂੰ ਸ਼ੇਅਰ ਕੀਤਾ ਹੈ । ਇਸ ਵੀਡੀਓ ‘ਚ ਉਹ ਆਪਣੇ ਭਰਾ ਕਰਣ ਦੇ ਖੂਬ ਰਗੜ -ਰਗੜ ਕੇ ਹਲਦੀ ਲਗਾਉਂਦੀ ਹੋਈ ਨਜ਼ਰ ਆ ਰਹੀ ਹੈ । ਇਹ ਵੀਡੀਓ ਸੋਸ਼ਲ ਮੀਡੀਆ ਉੱਤੇ ਖੂਬ ਸ਼ੇਅਰ ਹੋ ਰਿਹਾ ਹੈ । ਕੁਝ ਹੀ ਸਮੇਂ ‘ਚ ਲੱਖਾਂ ਦੀ ਗਿਣਤੀ ‘ਚ ਵਿਊਜ਼ ਆ ਚੁੱਕੇ ਨੇ ।

kangna ranaut with brother and sister

ਇਸ ਵੀਡੀਓ ਨੂੰ ਪੋਸਟ ਕਰਦੇ ਹੋਏ ਕੰਗਨਾ ਰਣੌਤ ਨੇ ਫੈਨਜ਼ ਦੇ ਨਾਲ ਇੱਕ ਹੋਰ ਖੁਸ਼ਖਬਰੀ ਸਾਂਝੀ ਕੀਤੀ ਹੈ । ਉਨ੍ਹਾਂ ਨੇ ਦੱਸਿਆ ਹੈ ਕਿ ਅਕਸ਼ਤ ਤੋਂ ਇਲਾਵਾ ਉਨ੍ਹਾਂ ਦੇ ਭਰਾ ਕਰਣ ਦਾ ਵੀ ਵਿਆਹ ਹੈ । ਜਿਸ ਕਰਕੇ ਉਨ੍ਹਾਂ ਦੇ ਘਰ ਖੂਬ ਰੌਣਕਾਂ ਲੱਗੀਆਂ ਹੋਈਆਂ ਨੇ। ਇਸ ਤੋਂ ਪਹਿਲਾਂ ਕੰਗਨਾ ਨੇ ਅਕਸ਼ਤ ਦੀ ਵਧਾਈ  ਰਸਮ ਵਾਲੀ ਵੀਡੀਓ ਨੂੰ ਵੀ ਦਰਸ਼ਕਾਂ ਦੇ ਨਾਲ ਸ਼ਾਂਝਾ ਕੀਤਾ ਸੀ ।

kangran with family brother haldi rasam

 

Related Post