ਜਵਾਹਰ ਲਾਲ ਨਹਿਰੂ ਤੇ ਮਹਾਤਮਾ ਗਾਂਧੀ ਬਾਰੇ ਆਹ ਕੀ ਕਹਿ ਗਈ ਕੰਗਣਾ ਰਨੌਤ !

By  Rupinder Kaler October 31st 2020 02:38 PM

ਕੰਗਣਾ ਰਨੌਤ ਕਿਸੇ ਨਾ ਕਿਸੇ ਕਾਰਨ ਕਰਕੇ ਸੁਰਖੀਆਂ ਵਿੱਚ ਰਹਿੰਦੀ ਹੈ । ਕੰਗਣਾ ਨੇ ਸਰਦਾਰ ਵੱਲਭਭਾਈ ਪਟੇਲ ਦੇ ਜਨਮ ਦਿਹਾੜੇ ’ਤੇ ਅਜਿਹਾ ਟਵੀਟ ਕੀਤਾ ਹੈ, ਜਿਸ ਕਰਕੇ ਉਹ ਸੁਰਖੀਆਂ ਵਿੱਚ ਆ ਗਈ ਹੈ । ਉਹਨਾਂ ਨੇ ਸਰਦਾਰ ਪਟੇਲ ਨੂੰ ਸ਼ਰਧਾਂਜਲੀ ਭੇਟ ਕਰਦੇ ਹੋਏ ਟਵੀਟ ਵਿੱਚ ਮਹਾਤਮਾ ਗਾਂਧੀ ਅਤੇ ਪੰਡਿਤ ਜਵਾਹਰ ਲਾਲ ਨਹਿਰੂ ਦੀ ਅਲੋਚਨਾ ਕੀਤੀ।

ਹੋਰ ਪੜ੍ਹੋ :-

ਦੀਪਿਕਾ ਪਾਦੂਕੋਣ ਨੇ ਸ਼੍ਰੀਦੇਵੀ ਬਾਰੇ ਆਖੀ ਅਜਿਹੀ ਗੱਲ ਕਿ ਬੌਨੀ ਕਪੂਰ ਰੋਣ ਲੱਗ ਗਏ

ਏਨੀਂ ਦਿਨੀਂ ਕਰੀਨਾ ਕਪੂਰ ਦਾ ਉਹਨਾਂ ਦੀ ਮਾਂ ਰੱਖ ਰਹੀ ਹੈ ਪੂਰਾ ਖਿਆਲ, ਕਰੀਨਾ ਨੇ ਤਸਵੀਰ ਕੀਤੀ ਸਾਂਝੀ

tweet

ਕੰਗਣਾ ਨੇ ਟਵੀਟ ਕਰਦੇ ਹੋਏ ਕਿਹਾ ਹੈ ਕਿ , “ਉਨ੍ਹਾਂ ਨੇ ਗਾਂਧੀ ਨੂੰ ਖੁਸ਼ ਕਰਨ ਲਈ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਵਜੋਂ ਆਪਣੇ ਸਭ ਤੋਂ ਯੋਗ ਅਤੇ ਚੁਣੇ ਗਏ ਅਹੁਦੇ ਦੀ ਕੁਰਬਾਨੀ ਦਿੱਤੀ ਕਿਉਂਕਿ ਗਾਂਧੀ ਨੂੰ ਲੱਗਦਾ ਸੀ ਕਿ ਨਹਿਰੂ ਬਿਹਤਰ ਅੰਗ੍ਰੇਜ਼ੀ ਬੋਲਦੇ ਹਨ। ਸਰਦਾਰ ਵੱਲਭ ਭਾਈ ਪਟੇਲ ਹੀ ਨਹੀਂ ਸਗੋਂ ਦੇਸ਼ ਨੂੰ ਦਹਾਕਿਆਂ ਤੋਂ ਦੁੱਖ ਝੱਲਣਾ ਪਿਆ।

tweet

ਸਾਨੂੰ ਬੇਸ਼ਰਮੀ ਨਾਲ ਉਹ ਲੈਣਾ ਚਾਹੀਦਾ ਹੈ ਜਿਸ 'ਤੇ ਸਾਡਾ ਹੱਕ ਹੈ।” ਕੰਗਣਾ ਨੇ ਅੱਗੇ ਇੱਕ ਹੋਰ ਟਵੀਟ ਕੀਤਾ, ਜਿਸ ਵਿੱਚ ਉਸ ਨੇ ਲਿਖਿਆ, ‘ਉਹ ਭਾਰਤ ਦੀ ਅਸਲ ਆਇਰਨ ਮੈਨ ਹੈ। ਮੇਰਾ ਮੰਨਣਾ ਹੈ ਕਿ ਗਾਂਧੀ ਜੀ ਨਹਿਰੂ ਵਰਗਾ ਕਮਜ਼ੋਰ ਦਿਮਾਗ ਚਾਹੁੰਦੇ ਸੀ ਤਾਂ ਕਿ ਉਹ ਉਨ੍ਹਾਂ ਨੂੰ ਕਾਬੂ ਵਿਚ ਰੱਖ ਸਕਣ ਅਤੇ ਨਹਿਰੂ ਨੂੰ ਅੱਗੇ ਕਰ ਸਾਰੇ ਫੈਸਲੇ ਲੈ ਸਕਣ।

tweet

ਇਹ ਇਕ ਚੰਗੀ ਯੋਜਨਾ ਸੀ, ਪਰ ਗਾਂਧੀ ਦੇ ਮਾਰੇ ਜਾਣ ਤੋਂ ਬਾਅਦ ਜੋ ਹੋਇਆ ਉਹ ਇਕ ਵੱਡੀ ਤਬਾਹੀ ਸੀ’। ਕੰਗਣਾ ਨੇ ਟਵੀਟ 'ਚ ਅੱਗੇ ਕਿਹਾ, ‘ਭਾਰਤ ਦੇ ਲੋਹ ਪੁਰਸ਼ ਸਰਦਾਰ ਪਟੇਲ ਨੂੰ ਉਨ੍ਹਾਂ ਦੀ ਜਯੰਤੀ ਮੌਕੇ ਯਾਦ ਕਰਦੀ ਹਾਂ। ਤੁਸੀਂ ਉਹ ਵਿਅਕਤੀ ਸੀ ਜਿਸ ਨੇ ਸਾਨੂੰ ਅਜੋਕਾ ਭਾਰਤ ਦਿੱਤਾ ਹੈ, ਪਰ ਤੁਸੀਂ ਪ੍ਰਧਾਨ ਮੰਤਰੀ ਦੇ ਅਹੁਦੇ ਦਾ ਤਿਆਗ ਕਰਦਿਆਂ ਸਾਡੀ ਮਹਾਨ ਲੀਡਰਸ਼ਿਪ ਅਤੇ ਦੂਰਦਰਸ਼ਤਾ ਨੂੰ ਤਿਆਗ ਦਿੱਤਾ ਹੈ। ਸਾਨੂੰ ਤੁਹਾਡੇ ਫੈਸਲੇ 'ਤੇ ਦਿਲੋਂ ਪਛਤਾਵਾ ਹੈ।'

Related Post