ਅਰਨਬ ਗੋਸਵਾਮੀ ਦੇ ਮਾਮਲੇ ਨੂੰ ਲੈ ਕੇ ਕੰਗਨਾ ਰਣੌਤ ਨੇ ਮਹਾਰਾਸ਼ਟਰ ਸਰਕਾਰ ’ਤੇ ਲਗਾਇਆ ਨਿਸ਼ਾਨਾ

By  Rupinder Kaler November 7th 2020 06:51 PM

ਇੱਕ ਟੀਵੀ ਚੈਨਲ ਦੇ ਸੰਪਾਦਕ ਅਰਨਬ ਗੋਸਵਾਮੀ ਦੀ ਗ੍ਰਿਫ਼ਤਾਰੀ 'ਤੇ ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਨੇ ਇਕ ਵਾਰ ਫਿਰ ਮਹਾਰਾਸ਼ਟਰ ਸਰਕਾਰ 'ਤੇ ਹਮਲਾ ਬੋਲਿਆ ਹੈ। ਕੰਗਨਾ ਨੇ ਟਵੀਟ ਕਰਕੇ ਲਿਖਿਆ ਕਿ ਇਹ ਲੜਾਈ ਸਿਰਫ ਅਰਨਬ ਦੀ ਜਾਂ ਮੇਰੀ ਨਹੀਂ ਹੈ, ਇਹ ਲੜਾਈ ਸੱਭਿਅਤਾ ਦੀ ਹੈ।

Kangana Ranaut

ਹੋਰ ਪੜ੍ਹੋ :

ਤੈਮੂਰ ਅਲੀ ਖ਼ਾਨ ਪਿਤਾ ਨਾਲ ਖੇਤੀ ਕਰਦਾ ਹੋਇਆ ਆਇਆ ਨਜ਼ਰ, ਤਸਵੀਰਾਂ ਸੋਸ਼ਲ ਮੀਡੀਆ ‘ਤੇ ਵਾਇਰਲ

ਧਰਮੇਂਦਰ ਪ੍ਰਤਾਪ ਸਿੰਘ ਦੀ ਲੰਬਾਈ ਬਣੀ ਉਸ ਲਈ ਮੁਸੀਬਤ, ਨਹੀਂ ਮਿਲ ਰਹੀ ਵਿਆਹ ਲਈ ਕੁੜੀ

Kangana Ranaut Will Don 4 Looks In Jayalalithaa Biopic, Hollywood’s Jason Collins To Do Her Makeup

ਇਸਤੋਂ ਪਹਿਲਾਂ ਵੀ ਗੋਸਵਾਮੀ ਦੀ ਗ੍ਰਿਫ਼ਤਾਰੀ 'ਤੇ ਕੰਗਨਾ ਨੇ ਨਾਰਾਜ਼ਗੀ ਪ੍ਰਗਟਾਉਂਦੇ ਹੋਏ ਮਹਾਰਾਸ਼ਟਰ ਸਰਕਾਰ ਖ਼ਿਲਾਫ਼ ਫਿਰ ਮੋਰਚਾ ਖੋਲ੍ਹਿਆ ਸੀ। ਕੰਗਨਾ ਨੇ ਟਵਿੱਟਰ 'ਤੇ ਵੀਡੀਓ ਸ਼ੇਅਰ ਕਰਕੇ ਮਹਾਰਾਸ਼ਟਰ ਸਰਕਾਰ ਤੋਂ ਪੁੱਛਿਆ ਕਿ ਆਖ਼ਰ ਕਿੰਨੇ ਲੋਕਾਂ ਦੇ ਗਲੇ ਘੁੱਟੇ ਜਾਣਗੇ? ਕਿੰਨੇ ਲੋਕਾਂ ਦੇ ਘਰ ਤੋੜੇ ਜਾਣਗੇ। ਅਰਨਬ ਗੋਸਵਾਮੀ ਦੇ ਘਰ ਜਾ ਕੇ ਮੁੰਬਈ ਪੁਲਿਸ ਨੇ ਜਿਸ ਤਰ੍ਹਾਂ ਉਨ੍ਹਾਂ ਨੂੰ ਕੁੱਟਿਆ, ਜਿਸ ਤਰ੍ਹਾਂ ਦਾ ਉਸ ਨਾਲ ਵਿਵਹਾਰ ਕੀਤਾ, ਉਹ ਨਿੰਦਣਯੋਗ ਸੀ।

Kangana Ranaut Love For Flowers

ਆਤਮ-ਹੱਤਿਆ ਲਈ ਕਥਿਤ ਤੌਰ 'ਤੇ ਉਕਸਾਉਣ ਵਾਲੇ ਇਕ ਮਾਮਲੇ 'ਚ ਬੁੱਧਵਾਰ ਨੂੰ ਹੋਈ ਗ੍ਰਿਫ਼ਤਾਰੀ ਤੋਂ ਬਾਅਦ ਅਰਨਬ 14 ਦਿਨ ਦੀ ਨਿਆਂਇਕ ਹਿਰਾਸਤ 'ਚ ਹੈ। ਦੂਸਰੇ ਪਾਸੇ ਅਰਨਬ ਗੋਸਵਾਮੀ ਨੇ ਮੁੰਬਈ ਪੁਲਿਸ 'ਤੇ ਆਪਣੇ ਨਾਲ ਅਤੇ ਪਰਿਵਾਰ ਨਾਲ ਕੁੱਟਮਾਰ ਕਰਨ ਦਾ ਦੋਸ਼ ਲਗਾਇਆ ਹੈ। ਕੋਰੋਨਾ ਮਹਾਮਾਰੀ ਕਾਰਨ ਅਰਨਬ ਨੂੰ ਇਕ ਸਕੂਲ 'ਚ ਬਣੇ ਕੋਵਿਡ ਸੈਂਟਰ 'ਚ ਰੱਖਿਆ ਗਿਆ ਸੀ। ਜ਼ਮਾਨਤ ਅਰਜੀ 'ਤੇ ਫ਼ੈਸਲੇ ਤੋਂ ਬਾਅਦ ਹੀ ਅੱਗੇ ਦੀ ਕਾਰਵਾਈ ਹੋਵੇਗੀ।

 

View this post on Instagram

 

A post shared by Kangana Ranaut (@kanganaranaut) on Nov 3, 2020 at 7:42pm PST

Related Post