ਤੈਮੂਰ ਅਲੀ ਖ਼ਾਨ ਪਿਤਾ ਨਾਲ ਖੇਤੀ ਕਰਦਾ ਹੋਇਆ ਆਇਆ ਨਜ਼ਰ, ਤਸਵੀਰਾਂ ਸੋਸ਼ਲ ਮੀਡੀਆ ‘ਤੇ ਵਾਇਰਲ

written by Shaminder | November 07, 2020

ਬਾਲੀਵੁੱਡ ਦੇ ਸਭ ਤੋਂ ਮਸ਼ਹੂਰ ਸਟਾਰ ਕਿਡ ਤੈਮੂਰ ਅਲੀ ਖ਼ਾਨ ਦੀਆਂ ਤਸਵੀਰਾਂ ਅਤੇ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੁੰਦੇ ਰਹਿੰਦੇ ਹਨ ।ਇੱਕ ਵਾਰ ਮੁੜ ਤੋਂ ਉਸ ਦੀਆਂ ਕੁਝ ਤਸਵੀਰਾਂ ਸਾਹਮਣੇ ਆਈਆਂ ਹਨ । ਇਨ੍ਹਾਂ ਤਸਵੀਰਾਂ ‘ਚ ਤੈਮੂਰ ਦਾ ਵੱਖਰਾ ਅੰਦਾਜ਼ ਵੇਖਣ ਨੂੰ ਮਿਲ ਰਿਹਾ ਹੈ ।ਤੈਮੂਰ ਅਲੀ ਖ਼ਾਨ ਹੁਣ ਆਪਣੇ ਪਿਤਾ ਸੈਫ ਅਲੀ ਖ਼ਾਨ ਦਾ ਕੰਮ ਸੌਂਪ ਰਹੇ ਹਨ ।

Saif Ali Khan

ਇਨ੍ਹਾਂ ਤਸਵੀਰਾਂ ‘ਚ ਤੈਮੂਰ ਅਲੀ ਖ਼ਾਨ ਆਪਣੇ ਪਿਤਾ ਦੇ ਨਾਲ ਖੇਤਾਂ ‘ਚ ਕੰਮ ਕਰਦੇ ਦਿਖਾਈ ਦੇ ਰਹੇ ਹਨ । ਤਸਵੀਰਾਂ ‘ਚ ਤੁਸੀਂ ਵੇਖ ਸਕਦੇ ਹੋ ਕਿ ਸੈਫ ਅਲੀ ਖ਼ਾਨ ਖੇਤਾਂ ‘ਚ ਪਾਣੀ ਲਗਾ ਰਿਹਾ ਹੈ ਅਤੇ ਉਨ੍ਹਾਂ ਦੇ ਨਾਲ ਤੈਮੂਰ ਵੀ ਕੰਮ ਕਰਦਾ ਹੋਇਆ ਨਜ਼ਰ ਆ ਰਿਹਾ ਹੈ ।

ਹੋਰ ਪੜ੍ਹੋ : ਸਿਰਫ ਤਿੰਨ ਸਾਲ ਦੀ ਉਮਰ ’ਚ ਤੈਮੂਰ ਅਲੀ ਖ਼ਾਨ ਨੇ ਪਾਲੇ ਹਨ ਇਹ ਵੱਡੇ ਸ਼ੌਂਕ

saif

ਪ੍ਰਸ਼ੰਸਕਾਂ ਵੱਲੋਂ ਇਸ ਤਸਵੀਰ ਨੂੰ ਕਾਫੀ ਪਸੰਦ ਕੀਤਾ ਜਾ ਰਿਹਾ ਹੈ ਅਤੇ ਲਗਾਤਾਰ ਫੈਨਸ ਇਸ ‘ਤੇ ਕਮੈਂਟਸ ਕਰ ਰਹੇ ਹਨ ।

saif ali khan

 

ਦੱਸ ਦਈਏ ਕਿ ਸੈਫ ਅਲੀ ਖ਼ਾਨ ਨੇ ਹਾਲ ਹੀ ‘ਚ ਤੈਮੂਰ ਅਲੀ ਖ਼ਾਨ ਦੇ ਬਾਰੇ ਗੱਲਬਾਤ ਕਰਦੇ ਹੋਏ ਕਿਹਾ ਸੀ ਕਿ ‘ਮੈਨੂੰ ਲੱਗਦਾ ਹੈ ਕਿ ਉਸ ਨੂੰ ਪਤਾ ਲੱਗ ਗਿਆ ਹੈ ਕਿ ਕੁਝ ਸਥਾਨਾਂ ‘ਤੇ ਕੈਮਰਾ ਜ਼ਰੂਰ ਹੋਵੇਗਾ। ਉਹ ਕਦੇ ਵੀ ਫੋਟੋਗ੍ਰਾਫ ਕਲਿਕ ਕਰਵਾਉਣਾ ਪਸੰਦ ਨਹੀਂ ਕਰਦਾ ਹੈ, ਇੱਥੋਂ ਤੱਕ ਕਿ ਘਰ ‘ਚ ਵੀ ਨਹੀਂ’।

0 Comments
0

You may also like