ਕੰਗਨਾ ਰਣੌਤ ਨੇ ਦਿੱਤੀ ਧਮਕੀ, ਕਿਹਾ ਜੇ ਕੋਈ ਮੈਨੂੰ ਗਲਤ ਸਾਬਿਤ ਕਰ ਦੇਵੇ ਤਾਂ ਛੱਡ ਦੇਵਾਂਗੀ ਇਹ ਕੰਮ !

By  Rupinder Kaler September 18th 2020 02:29 PM -- Updated: September 18th 2020 02:30 PM

ਕੰਗਨਾ ਰਣੌਤ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਹਨ । ਸੋਸ਼ਲ ਮੀਡੀਆ ਰਾਹੀਂ ਕੰਗਨਾ ਲੋਕਾਂ 'ਤੇ ਦੱਬ ਕੇ ਨਿਸ਼ਾਨਾ ਵਿੰਨ੍ਹ ਰਹੀ ਹੈ। ਫ਼ਿਲਮੀ ਸਿਤਾਰਿਆਂ ਤੋਂ ਇਲਾਵਾ ਕੰਗਨਾ ਸਿਆਸੀ ਆਗੂਆਂ ਨੂੰ ਵੀ ਲੰਮੇ ਹੱਥੀਂ ਲੈਂਦੀ ਹੈ । ਇਸ ਸਭ ਦੇ ਚਲਦੇ ਕੰਗਨਾ ਰਣੌਤ ਦਾ ਇਕ ਟਵੀਟ ਚਰਚਾ 'ਚ ਆਇਆ ਹੈ। ਇਸ ਟਵੀਟ 'ਚ ਉਨ੍ਹਾਂ ਨੇ ਚੁਣੌਤੀ ਦਿੱਤੀ ਹੈ ਕਿ ਜੇ ਕੋਈ ਉਨ੍ਹਾਂ ਦੀ ਗਲਤੀ ਸਾਬਿਤ ਕਰ ਦੇਵੇ ਤਾਂ ਉਹ ਹਮੇਸ਼ਾ ਲਈ ਟਵਿੱਟਰ ਛੱਡ ਦੇਵੇਗੀ।

Kangana Ranaut

 

ਕੰਗਨਾ ਰਣੌਤ ਨੇ ਟਵੀਟ 'ਚ ਲਿਖਿਆ ਹੈ, 'ਮੈਨੂੰ ਲੜਾਕੂ ਇਨਸਾਨ ਸਮਝਿਆ ਜਾ ਰਿਹਾ ਹੈ ਪਰ ਇਹ ਸੱਚ ਨਹੀਂ ਹੈ। ਮੇਰੇ ਕੋਲ ਵੀ ਲੜਾਈ ਸ਼ੁਰੂ ਕਰਨ ਦਾ ਰਿਕਾਰਡ ਨਹੀਂ ਹੈ। ਜੇ ਕੋਈ ਇਹ ਸਾਬਿਤ ਕਰ ਦੇਵੇ ਕਿ ਮੈਂ ਗਲਤ ਹਾਂ ਤਾਂ ਮੈਂ ਟਵਿੱਟਰ ਛੱਡ ਦੇਵਾਂਗੀ …. ਮੈਂ ਕਦੀ ਵੀ ਕੋਈ ਵੀ ਲੜਾਈ ਨਹੀਂ ਕੀਤੀ ਪਰ ਖ਼ਤਮ ਜ਼ਰੂਰ ਕੀਤੀ ਹੈ।

ਹੋਰ ਪੜ੍ਹੋ :

ਐਂਟਰਟੇਨਮੈਂਟ ਇੰਡਸਟਰੀ ਤੋਂ ਆਈ ਇੱਕ ਹੋਰ ਬੁਰੀ ਖ਼ਬਰ ਡਿਜ਼ਾਈਨਰ ਸ਼ਰਬਾਰੀ ਦੱਤਾ ਦੀ ਭੇਦਭਰੇ ਹਲਾਤਾਂ ’ਚ ਮੌਤ

ਤੈਰਨਾ ਨਹੀਂ ਆਉਂਦਾ ਤਾਂ 16 ਮਹੀਨੇ ਦੀ ਇਸ ਬੱਚੀ ਤੋਂ ਸਿੱਖ ਲਓ, ਤੈਰਨ ‘ਚ ਵੱਡਿਆਂ –ਵੱਡਿਆਂ ਨੂੰ ਦਿੰਦੀ ਹੈ ਮਾਤ

ਭਗਵਾਨ ਸ੍ਰੀ ਕਿਸ਼ਨ ਨੇ ਕਿਹਾ ਕਿ ਜਦੋਂ ਕੋਈ ਤੁਹਾਨੂੰ ਲੜਾਈ ਦੀ ਚੁਣੌਤੀ ਦੇਵੇ ਤਾਂ ਉਸ ਨੂੰ ਕਦੇ ਮਨਾ ਨਾ ਕਰੋ।' ਕੰਗਨਾ ਰਣੌਤ ਦਾ ਇਹ ਟਵੀਟ ਸੋਸ਼ਲ ਮੀਡੀਆ 'ਤੇ ਦੱਬ ਕੇ ਵਾਇਰਲ ਹੋ ਰਿਹਾ ਹੈ। ਉੱਥੇ ਉਨ੍ਹਾਂ ਦੇ ਇਸ ਟਵੀਟ 'ਤੇ ਯੂਜ਼ਰਜ਼ ਦੱਬ ਕੇ ਕਮੈਂਟ ਕਰ ਰਹੇ ਹਨ।

https://twitter.com/KanganaTeam/status/1306643286174494721

 

Related Post