ਤੈਰਨਾ ਨਹੀਂ ਆਉਂਦਾ ਤਾਂ 16 ਮਹੀਨੇ ਦੀ ਇਸ ਬੱਚੀ ਤੋਂ ਸਿੱਖ ਲਓ, ਤੈਰਨ ‘ਚ ਵੱਡਿਆਂ –ਵੱਡਿਆਂ ਨੂੰ ਦਿੰਦੀ ਹੈ ਮਾਤ

Written by  Rupinder Kaler   |  September 18th 2020 12:37 PM  |  Updated: September 18th 2020 12:42 PM

ਤੈਰਨਾ ਨਹੀਂ ਆਉਂਦਾ ਤਾਂ 16 ਮਹੀਨੇ ਦੀ ਇਸ ਬੱਚੀ ਤੋਂ ਸਿੱਖ ਲਓ, ਤੈਰਨ ‘ਚ ਵੱਡਿਆਂ –ਵੱਡਿਆਂ ਨੂੰ ਦਿੰਦੀ ਹੈ ਮਾਤ

ਸੋਸ਼ਲ ਮੀਡੀਆ ਤੇ ਕੁਝ ਅਜਿਹੀਆਂ ਵੀਡੀਓ ਵਾਇਰਲ ਹੁੰਦੀਆਂ ਹਨ, ਜਿਹੜੀਆਂ ਦਿਲ ਨੂੰ ਛੂਹ ਜਾਂਦੀਆ ਹਨ । ਏਨੀਂ ਦਿਨੀਂ ਇੱਕ ਛੋਟੀ ਬੱਚੀ ਦੀ ਵੀਡੀਓ ਕਾਫੀ ਵਾਇਰਲ ਹੋ ਰਹੀ ਹੈ, ਜਿਸ ਨੂੰ ਕਿ ਲੋਕਾਂ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ । 16 ਮਹੀਨੇ ਦੀ ਇਸ ਬੱਚੀ ਦੀ ਹਰਕਤ ਵੇਖ ਤੁਸੀਂ ਹੈਰਾਨ ਹੋ ਜਾਓਗੇ।ਇਹ ਵੀਡੀਓ ਸੋਸ਼ਲ ਮੀਡੀਆ ਤੇ ਵੀ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ।

16 ਮਹੀਨੇ ਦੀ ਬੱਚੀ ਐਲਿਜ਼ਾਬੇਥ ਬਹੁਤ ਹੀ ਕਮਾਲ ਦੀ ਹੈ। ਉਹ ਸਵਿਮਿੰਗ ਪੂਲ 'ਚ ਇੱਕਲੇ ਤੈਰਦੀ ਹੈ। ਉਸ ਦੇ ਮਾਪਿਆਂ ਨੇ ਉਸਨੂੰ ਛੋਟੀ ਉਮਰ 'ਚ ਹੀ ਆਪਣੀ ਨਿਗਰਾਨੀ ਹੇਠ ਤੈਰਨਾ ਸਿਖਾ ਦਿੱਤਾ ਸੀ। ਇਸ ਵੀਡੀਓ ਨੂੰ ਲੋਕ ਲਗਾਤਾਰ ਸ਼ੇਅਰ ਤੇ ਲਾਈਕ ਕਰ ਰਹੇ ਹਨ ।

ਹੋਰ ਪੜ੍ਹੋ : 

Elizabeth

ਇਸ ਵੀਡੀਓ ਤੇ ਕਮੈਂਟ ਕਰਨ ਵਾਲਿਆਂ ਦਾ ਵੀ ਤਾਂਤਾ ਲੱਗਿਆ ਹੋਇਆ ਹੈ । ਹਰ ਕੋਈ ਇਹ ਵੀਡੀਓ ਦੇਖ ਕੇ ਹੈਰਾਨ ਹੈ ਕਿ ਏਨੀਂ ਛੋਟੀ ਬੱਚੀ ਤੈਰ ਕਿਸ ਤਰ੍ਹਾਂ ਲੈਂਦੀ ਹੈ । ਜਦੋਂ ਕਿ 16 ਮਹੀਨੇ ਦੇ ਬੱਚੇ ਲਈ ਤੁਰਨਾ ਹੀ ਬਹੁਤ ਔਖਾ ਹੁੰਦਾ ਹੈ ।

https://twitter.com/TheSun/status/1286914076728127488


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network