ਦਿਲਜੀਤ ਨਾਲ ਪੰਗੇ ਲੈਣੋਂ ਨਹੀਂ ਟਲਦੀ ਕੰਗਨਾ ਰਣੌਤ, ਟਵੀਟ ਕਰਕੇ ਦਿਲਜੀਤ ਨੂੰ ਕਿਹਾ ‘ਲੋਕਲ ਕ੍ਰਾਂਤੀਕਾਰੀ’

By  Rupinder Kaler January 5th 2021 01:16 PM

ਕੰਗਨਾ ਰਣੌਤ ਨੇ ਦਿਲਜੀਤ ਦੋਸਾਂਝ ਨਾਲ ਇੱਕ ਵਾਰ ਫਿਰ ਪੰਗਾ ਲਿਆ ਹੈ । ਕੰਗਨਾ ਦੇ ਇਸ ਪੰਗੇ ਦਾ ਦਿਲਜੀਤ ਨੇ ਵੀ ਬਾਖੂਬੀ ਜਵਾਬ ਦਿਤਾ ਹੈ । ਕੁਝ ਦਿਨ ਪਹਿਲਾਂ ਦਿਲਜੀਤ ਦੋਸਾਂਝ ਨੇ ਆਪਣੇ ਟਵਿੱਟਰ 'ਤੇ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਜਿਸ 'ਚ ਉਹ ਬਰਫ ਦੇ ਵਿਚਕਾਰ ਖੜੇ ਦਿਖਾਈ ਦੇ ਰਹੇ ਹਨ ।

ਹੋਰ ਪੜ੍ਹੋ :

ਭੈਣਾਂ ਦੀਆਂ ਪੁਰਾਣੀਆਂ ਤਸਵੀਰਾਂ ਸ਼ੇਅਰ ਕਰਕੇ ਭਾਵੁਕ ਹੋਈ ਨੀਰੂ ਬਾਜਵਾ

ਅਦਾਕਾਰਾ ਮਲਾਇਕਾ ਅਰੋੜਾ ਨੇ ਪਾਣੀ ‘ਚ ਕੀਤਾ ਯੋਗ ਆਸਨ, ਪ੍ਰਸ਼ੰਸਕਾਂ ਨੂੰ ਵੀ ਦਿੱਤਾ ਖ਼ਾਸ ਸੁਨੇਹਾ

ਦਿਲਜੀਤ ਵਲੋਂ ਸ਼ੇਅਰ ਕੀਤੀਆਂ ਗਈਆਂ ਤਸਵੀਰਾਂ ਨੂੰ ਕੰਗਨਾ ਨੇ ਰੀਟਵੀਟ ਕਰ ਕੇ ਲਿਖਿਆ, “ਵਾਹ brother, ਦੇਸ਼ 'ਚ ਅੱਗ ਲਗਾ ਕੇ, ਕਿਸਾਨਾਂ ਨੂੰ ਸੜਕਾਂ 'ਤੇ ਬੈਠਾ ਕੇ, ਲੋਕਲ ਕ੍ਰਾਂਤੀਕਾਰੀ ਵਿਦੇਸ਼ 'ਚ ਠੰਡ ਦਾ ਮਜ਼ਾ ਲੈ ਰਿਹਾ ਹੈ.. ਵਾਹ!!! ਇਸ ਨੂੰ ਕਹਿੰਦੇ ਹਨ ਲੋਕਲ ਕ੍ਰਾਂਤੀਕਾਰੀ।"

ਇਸ ਦੇ ਜਵਾਬ 'ਚ ਦਿਲਜੀਤ ਨੇ ਟਵੀਟ ਕਰਦਿਆਂ ਲਿਖਿਆ, "ਕਿਸਾਨ ਨਿਆਣੇ ਨਹੀਂ ਕਿ ਤੇਰੇ ਮੇਰੇ ਵਰਗਿਆਂ ਦੇ ਕਹਿਣ 'ਤੇ ਸੜਕਾਂ 'ਤੇ ਬਹਿ ਜਾਣਗੇ। ਵੈਸੇ ਤੈਨੂੰ ਭੁਲੇਖਾ ਜ਼ਿਆਦਾ ਆ ਆਪਣੇ ਬਾਰੇ । ਪੰਜਾਬ ਨਾਲ ਸੀ.. ਹਾਂ.. ਤੇ ਰਹਾਂਗੇ.. ਤੂੰ ਵੀ ਹੱਟਦੀ ਨਹੀਂ ਸਾਰਾ ਦਿਨ ਮੈਨੂੰ ਹੀ ਦੇਖਦੀ ਰਹਿੰਦੀ ਆਂ। ਆਹ ਜਵਾਬ ਵੀ ਲੈਣਾ ਤੇਰੇ ਤੋਂ ਅਜੇ ਪੰਜਾਬੀਆਂ ਨੇ..ਮੱਤ ਸੋਚੀ ਅਸੀਂ ਭੁੱਲ ਗਏ।"

diljit

ਦਿਲਜੀਤ ਦੋਸਾਂਝ ਅਤੇ ਕੰਗਨਾ ਰਣੌਤ ਕਈ ਵਾਰ ਕਿਸਾਨ ਅੰਦੋਲਨ ਦੇ ਮੁੱਦੇ ਨੂੰ ਲੈ ਕੇ ਆਪਸ 'ਚ ਭਿੜ ਚੁਕੇ ਹਨ। ਦੋਵਾਂ ਵਿਚਾਲੇ ਲੜਾਈ ਟਵਿੱਟਰ 'ਤੇ ਜਾਰੀ ਹੈ।

Related Post