ਦਿਲਜੀਤ ਨਾਲ ਪੰਗੇ ਲੈਣੋਂ ਨਹੀਂ ਟਲਦੀ ਕੰਗਨਾ ਰਣੌਤ, ਟਵੀਟ ਕਰਕੇ ਦਿਲਜੀਤ ਨੂੰ ਕਿਹਾ ‘ਲੋਕਲ ਕ੍ਰਾਂਤੀਕਾਰੀ’

written by Rupinder Kaler | January 05, 2021

ਕੰਗਨਾ ਰਣੌਤ ਨੇ ਦਿਲਜੀਤ ਦੋਸਾਂਝ ਨਾਲ ਇੱਕ ਵਾਰ ਫਿਰ ਪੰਗਾ ਲਿਆ ਹੈ । ਕੰਗਨਾ ਦੇ ਇਸ ਪੰਗੇ ਦਾ ਦਿਲਜੀਤ ਨੇ ਵੀ ਬਾਖੂਬੀ ਜਵਾਬ ਦਿਤਾ ਹੈ । ਕੁਝ ਦਿਨ ਪਹਿਲਾਂ ਦਿਲਜੀਤ ਦੋਸਾਂਝ ਨੇ ਆਪਣੇ ਟਵਿੱਟਰ 'ਤੇ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਜਿਸ 'ਚ ਉਹ ਬਰਫ ਦੇ ਵਿਚਕਾਰ ਖੜੇ ਦਿਖਾਈ ਦੇ ਰਹੇ ਹਨ । ਹੋਰ ਪੜ੍ਹੋ :

ਦਿਲਜੀਤ ਵਲੋਂ ਸ਼ੇਅਰ ਕੀਤੀਆਂ ਗਈਆਂ ਤਸਵੀਰਾਂ ਨੂੰ ਕੰਗਨਾ ਨੇ ਰੀਟਵੀਟ ਕਰ ਕੇ ਲਿਖਿਆ, “ਵਾਹ brother, ਦੇਸ਼ 'ਚ ਅੱਗ ਲਗਾ ਕੇ, ਕਿਸਾਨਾਂ ਨੂੰ ਸੜਕਾਂ 'ਤੇ ਬੈਠਾ ਕੇ, ਲੋਕਲ ਕ੍ਰਾਂਤੀਕਾਰੀ ਵਿਦੇਸ਼ 'ਚ ਠੰਡ ਦਾ ਮਜ਼ਾ ਲੈ ਰਿਹਾ ਹੈ.. ਵਾਹ!!! ਇਸ ਨੂੰ ਕਹਿੰਦੇ ਹਨ ਲੋਕਲ ਕ੍ਰਾਂਤੀਕਾਰੀ।" ਇਸ ਦੇ ਜਵਾਬ 'ਚ ਦਿਲਜੀਤ ਨੇ ਟਵੀਟ ਕਰਦਿਆਂ ਲਿਖਿਆ, "ਕਿਸਾਨ ਨਿਆਣੇ ਨਹੀਂ ਕਿ ਤੇਰੇ ਮੇਰੇ ਵਰਗਿਆਂ ਦੇ ਕਹਿਣ 'ਤੇ ਸੜਕਾਂ 'ਤੇ ਬਹਿ ਜਾਣਗੇ। ਵੈਸੇ ਤੈਨੂੰ ਭੁਲੇਖਾ ਜ਼ਿਆਦਾ ਆ ਆਪਣੇ ਬਾਰੇ । ਪੰਜਾਬ ਨਾਲ ਸੀ.. ਹਾਂ.. ਤੇ ਰਹਾਂਗੇ.. ਤੂੰ ਵੀ ਹੱਟਦੀ ਨਹੀਂ ਸਾਰਾ ਦਿਨ ਮੈਨੂੰ ਹੀ ਦੇਖਦੀ ਰਹਿੰਦੀ ਆਂ। ਆਹ ਜਵਾਬ ਵੀ ਲੈਣਾ ਤੇਰੇ ਤੋਂ ਅਜੇ ਪੰਜਾਬੀਆਂ ਨੇ..ਮੱਤ ਸੋਚੀ ਅਸੀਂ ਭੁੱਲ ਗਏ।" diljit ਦਿਲਜੀਤ ਦੋਸਾਂਝ ਅਤੇ ਕੰਗਨਾ ਰਣੌਤ ਕਈ ਵਾਰ ਕਿਸਾਨ ਅੰਦੋਲਨ ਦੇ ਮੁੱਦੇ ਨੂੰ ਲੈ ਕੇ ਆਪਸ 'ਚ ਭਿੜ ਚੁਕੇ ਹਨ। ਦੋਵਾਂ ਵਿਚਾਲੇ ਲੜਾਈ ਟਵਿੱਟਰ 'ਤੇ ਜਾਰੀ ਹੈ।

0 Comments
0

You may also like