ਕੰਗਨਾ ਰਣੌਤ ਨੇ ਆਪਣੇ ਭਰਾ ਦੇ ਵਿਆਹ ’ਤੇ ਪਾਏ 45 ਲੱਖ ਦੇ ਗਹਿਣੇ, ਏਨੇਂ ਮਹੀਨਿਆਂ ’ਚ ਤਿਆਰ ਹੋਇਆ ਲਹਿੰਗਾ

By  Rupinder Kaler November 13th 2020 11:31 AM

ਕੰਗਨਾ ਰਣੌਤ ਦੇ ਭਰਾ ਅਕਸ਼ਤ ਰਣੌਤ ਦਾ ਵਿਆਹ ਰਿਤੂ ਸਾਂਗਵਾਨ ਨਾਲ ਹੋ ਗਿਆ ਹੈ । ਕੰਗਨਾ ਨੇ ਆਪਣੇ ਭਰਾ ਦੇ ਵਿਆਹ ਲਈ ਰਾਜਸਥਾਨ ਦੇ ਮਸ਼ਹੂਰ ਹੋਟਲ ਲੀਲਾ ਪੈਲੇਸ ਨੂੰ ਚੁਣਿਆ ।ਇਥੇ ਵਿਆਹ ਰਾਜਸਥਾਨੀ ਥੀਮ ਨਾਲ ਪੂਰੇ ਸ਼ਾਹੀ ਅੰਦਾਜ਼ ਵਿੱਚ ਹੋਇਆ। ਕੋਰੋਨਾ ਦੇ ਕਾਰਨ ਵਿਆਹ ਵਿੱਚ ਸਿਰਫ ਚੋਣਵੇਂ ਮਹਿਮਾਨਾਂ ਨੂੰ ਬੁਲਾਇਆ ਗਿਆ ਸੀ।

ਹੋਰ ਪੜ੍ਹੋ :

ਘੱਟ ਖਰਚ ‘ਚ ਇਸ ਤਰ੍ਹਾਂ ਦੀਵਾਲੀ ਦੇ ਮੌਕੇ ‘ਤੇ ਸਜਾ ਸਕਦੇ ਹੋ ਤੁਸੀਂ ਵੀ ਆਪਣਾ ਘਰ

ਗਾਇਕ ਕਾਕਾ ਦੀ ਆਵਾਜ਼ ‘ਚ ਗੀਤ ‘ਕਹਿ ਲੈਣ ਦੇ’ ਹੋਇਆ ਰਿਲੀਜ਼

kangana-ranaut

ਉਦੈਪੁਰ ਦੇ ਹੋਟਲ ਲੀਲਾ ਪੈਲੇਸ ਵਿਖੇ ਹੋਏ ਇਸ ਵਿਆਹ ਵਿੱਚ ਰਣੌਤ ਅਤੇ ਸਾਂਗਵਾਨ ਪਰਿਵਾਰ ਦੇ ਮੈਂਬਰ ਮੌਜੂਦ ਸਨ। ਕੰਗਨਾ ਨੇ ਇਸ ਵਿਆਹ ਦੀਆਂ ਕੁਝ ਅੰਦਰਲੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀਆਂ ਹਨ। ਕੰਗਨਾ ਰਨੌਤ ਇਸ ਵਿਆਹ 'ਚ ਕਸਟਮ ਮੇਡ ਬੰਦਾਨੀ ਲਹਿੰਗਾ 'ਚ ਨਜ਼ਰ ਆਈ। ਉਨ੍ਹਾਂ ਦਾ ਇਹ ਲਹਿੰਗਾ 14 ਮਹੀਨਿਆਂ ਵਿਚ ਤਿਆਰ ਹੋਇਆ ਹੈ ਅਤੇ ਇਸ ਨੂੰ ਅਨੁਰਾਧਾ ਐਡਵੋਕੇਟ ਨੇ ਕੰਗਨਾ ਲਈ ਤਿਆਰ ਕੀਤਾ ਹੈ।

kangana-ranaut

ਜੇਕਰ ਸੂਤਰਾਂ ਦੀ ਮੰਨੀਏ ਤਾਂ ਕੰਗਨਾ ਦੇ ਇਸ ਪੂਰੇ ਪਹਿਰਾਵੇ ਦੀ ਕੀਮਤ ਤਕਰੀਬਨ 16 ਲੱਖ ਦੱਸੀ ਜਾ ਰਹੀ ਹੈ। ਕੰਗਨਾ ਨੇ ਆਪਣੇ ਲਹਿੰਗਾ ਨਾਲੋਂ ਤਿੰਨ ਗੁਣਾ ਕੀਮਤੀ ਗਹਿਣੇ ਵੀ ਪਹਿਨੇ ਸਨ। ਸਭਿਆਸਾਚੀ ਨੇ ਕੰਗਨਾ ਦੀ ਜਵੈਲਰੀ ਡਿਜ਼ਾਈਨ ਕੀਤੀ ਸੀ ।

kangana-ranaut

ਸੂਤਰਾਂ ਅਨੁਸਾਰ ਕੰਗਨਾ ਦੇ ਇਸ ਗਹਿਣੇ ਦੀ ਕੀਮਤ ਕਰੀਬ 45 ਲੱਖ ਰੁਪਏ ਹੈ। ਕੰਗਨਾ ਉਨ੍ਹਾਂ ਦੀ ਭੈਣ ਰੰਗੋਲੀ ਅਤੇ ਉਨ੍ਹਾਂ ਦੇ ਪਰਿਵਾਰ ਦੇ ਹੋਰ ਮੈਂਬਰ ਦੋ ਦਿਨ ਪਹਿਲਾਂ ਉਦੈਪੁਰ ਪਹੁੰਚੇ ਸਨ। ਬੁੱਧਵਾਰ ਨੂੰ ਕੰਗਨਾ ਦੇ ਨਾਲ ਪਰਿਵਾਰਕ ਮੈਂਬਰਾਂ ਨੇ ਮਹਿੰਦੀ ਸਮਾਗਮ ਦੌਰਾਨ ਰਾਜਸਥਾਨੀ ਗੀਤਾਂ 'ਤੇ ਜ਼ਬਰਦਸਤ ਡਾਂਸ ਕੀਤਾ।

 

View this post on Instagram

 

A post shared by Kangana Ranaut (@kanganaranaut)

Related Post