ਕੰਗਨਾ ਨੇ ਨੈਸ਼ਨਲ ਅਵਾਰਡ ਮਿਲਣ ਤੋਂ ਬਾਅਦ ਵੀਡੀਓ ਕੀਤੀ ਸਾਂਝੀ

By  Rupinder Kaler March 23rd 2021 06:32 PM -- Updated: March 23rd 2021 06:34 PM

ਅਦਾਕਾਰਾ ਕੰਗਨਾ ਰਣੌਤ ਨੂੰ ਬੈਸਟ ਅਦਾਕਾਰ ਲਈ ਨੈਸ਼ਨਲ ਐਵਾਰਡ ਮਿਲਿਆ ਹੈ। ਫਿਲਮ ਪੰਗਾ ਅਤੇ ਮਣੀਕਰਣਿਕਾ ਲਈ ਕੰਗਨਾ ਰਣੌਤ ਨੂੰ ਬੈਸਟ ਐਕਟਰੈਸ ਦਾ ਐਵਾਰਡ ਦਿੱਤਾ ਗਿਆ ਹੈ। ਕੰਗਨਾ ਰਣੌਤ ਨੇ ਇਸ ਸਭ ਤੇ ਖੁਸ਼ੀ ਜਾਹਿਰ ਕਰਦੇ ਹੋਏ ਇਕ ਵੀਡੀਓ ਸ਼ੇਅਰ ਕੀਤੀ ਹੈ ।ਕੰਗਨਾ ਰਣੌਤ ਨੇ ਮਣੀਕਰਣਿਕਾ ਨੂੰ ਲੈ ਕੇ ਇਸ ਵੀਡੀਓ 'ਚ ਕਿਹਾ ਕਿ ਉਸ ਨੇ ਇਸ ਫਿਲਮ 'ਚ ਇਕ ਕਲਾਕਾਰ ਅਤੇ ਡਾਇਰੈਕਟਰ ਦੀ ਭੂਮਿਕਾ ਨਿਭਾਈ ਹੈ।

ਹੋਰ ਪੜ੍ਹੋ :

ਦਰਸ਼ਕਾਂ ਨੂੰ ਖੂਬ ਪਸੰਦ ਆ ਰਿਹਾ ਹੈ ਬਾਣੀ ਸੰਧੂ, ਕੌਰ ਬੀ ਤੇ ਨਿਸ਼ਾ ਬਾਨੋ ਦਾ ਇਹ ਡਾਂਸ ਵੀਡੀਓ, ਪੰਜਾਬੀ ਸੂਟਾਂ ‘ਚ ਕਹਿਰ ਢਾਹ ਰਹੀਆਂ ਨੇ ਪੰਜਾਬੀ ਗਾਇਕਾਵਾਂ

Kangana-Ranaut

ਦੂਜੇ ਪਾਸੇ ਫਿਲਮ 'ਪੰਗਾ' ਦੇ ਵਿੱਚ ਇੱਕ ਸਿਰਫ਼ ਇਕ ਅਦਾਕਾਰਾ ਵਜੋਂ ਕੰਮ ਕੀਤਾ ਸੀ। ਕੰਗਨਾ ਨੇ ਆਪਣੀ ਪੂਰੀ ਟੀਮ ਦਾ ਧੰਨਵਾਦ ਕੀਤਾ, ਤੇ ਕਿਹਾ ਕਿ ਇਨ੍ਹਾਂ ਤੋਂ ਬਿਨਾਂ ਇਹ ਦੋਵੇਂ ਫਿਲਮਾਂ ਕਦੇ ਵੀ ਪੂਰੀਆਂ ਨਹੀਂ ਹੋ ਸਕਦੀਆਂ ਸੀ।

Kangana Ranaut And Rangoli Chandel Summoned By Police

ਕੰਗਨਾ ਰਣੌਤ ਨੂੰ ਇਸ ਤੋਂ ਪਹਿਲਾਂ ਫਿਲਮ 'ਫੈਸ਼ਨ' 'ਤਨੁ ਵੈਡਸ ਮਨੂ ਰਿਟਰਨਜ਼' ਤੇ 'ਕਵੀਨ' ਲਈ ਨੈਸ਼ਨਲ ਐਵਾਰਡ ਮਿਲ ਚੁੱਕਿਆ ਹੈ। ਇਹ ਚੌਥੀ ਵਾਰ ਹੈ ਜਦੋਂ ਕੰਗਨਾ ਨੇ ਬੈਸਟ ਐਕਟਰੈਸ ਲਈ ਨੈਸ਼ਨਲ ਐਵਾਰਡ ਜਿੱਤਿਆ ਹੈ।

#NationalFilmAwards #NationalAwards2019 #Manikarnika #Panga pic.twitter.com/nNlF7YEa3E

— Kangana Ranaut (@KanganaTeam) March 22, 2021

Related Post