ਕਿਸ ਦੀਆਂ ਯਾਦਾਂ ਨੇ ਕੰਠ ਕਲੇਰ ਨੂੰ ਘੇਰਿਆ, ਕਿਉਂ ਨਹੀਂ ਲੱਗ ਰਿਹਾ ਦਿਲ ਕਿਤੇ ਵੀ, ਦੇਖੋ ਵੀਡੀਓ

By  Lajwinder kaur April 30th 2019 02:40 PM

ਪੰਜਾਬੀ ਗਾਇਕ ਕੰਠ ਕਲੇਰ ਜੋ ਕਿਸੇ ਪਹਿਚਾਣ ਦੇ ਮੁਹਤਾਜ ਨਹੀਂ ਹਨ। ਉਨ੍ਹਾਂ ਨੇ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਕਈ ਬਿਹਤਰੀਨ ਗੀਤ ਦਿੱਤੇ ਹਨ। ਉਨ੍ਹਾਂ ਨੂੰ ਜ਼ਿਆਦਾਤਰ ਦਰਦ-ਭਰੇ ਗੀਤ ਗਾਉਣ ਕਰਕੇ ਜਾਣਿਆ ਜਾਂਦਾ ਹੈ। ਕੰਠ ਕਲੇਰ ਦੇ ਪ੍ਰਸ਼ੰਸ਼ਕ ਉਨ੍ਹਾਂ ਦੇ ਗੀਤਾਂ ਦੀ ਬੇਸਬਰੀ ਦੇ ਨਾਲ ਇੰਤਜ਼ਾਰ ਕਰਦੇ ਰਹਿੰਦੇ ਹਨ। ਫੈਨਜ਼ ਦੀਆਂ ਉਡੀਕਾਂ ਖਤਮ ਕਰਦੇ ਹੋਏ ਉਹ ਇਸ ਵਾਰ ਰੋਮਾਂਟਿਕ ਗੀਤ ਲੈ ਕੇ ਸਰੋਤਿਆਂ ਦੇ ਰੁਬਰੂ ਹੋਏ ਹਨ। ਜੀ ਹਾਂ, ਕੰਠ ਕਲੇਰ ਦਾ ਨਵਾਂ ਗੀਤ ‘ਦਿਲ ਕਿਤੇ ਲਗਦਾ ਨੀ’ ਰਿਲੀਜ਼ ਹੋ ਚੁੱਕਿਆ ਹੈ।

ਹੋਰ ਵੇਖੋ:ਦੇਵ ਖਰੌੜ ਨੂੰ ਪਿਆਰ ‘ਚ ਕਿਸ ਤੋਂ ਮਿਲਿਆ ਧੋਖਾ, ਸੁਣੋ ਕਰਮਜੀਤ ਅਨਮੋਲ ਦੀ ਆਵਾਜ਼ ‘ਚ, ਵੇਖੋ ਵੀਡੀਓ

ਇਸ ਗੀਤ ਨੂੰ ਉਨ੍ਹਾਂ ਨੇ ਆਪਣੀ ਸੁਰੀਲੀ ਆਵਾਜ਼ ਦੇ ਨਾਲ ਸ਼ਿੰਗਾਰਿਆ ਹੈ ਤੇ ਨਾਲ ਉਨ੍ਹਾਂ ਦਾ ਸਾਥ ਰਾਜ ਸਾਬ ਨੇ ਦਿੱਤਾ ਹੈ। ‘ਦਿਲ ਕਿਤੇ ਲਗਦਾ ਨੀ’ ਗਾਣੇ ਦੇ ਬੋਲ ਕਮਲ ਮਾਨ ਦੀ ਕਲਮ ‘ਚੋਂ ਨਿਕਲੇ ਨੇ ਤੇ ਮਿਊਜ਼ਿਕ Jassi Bros ਤੇ ਕਮਲ ਕਲੇਰ ਨੇ ਦਿੱਤਾ ਹੈ। ਜੇ ਗੱਲ ਕਰੀਏ ਵੀਡੀਓ ਦੀ ਵਿੱਕੀ ਘਈ ਵੱਲੋਂ ਬਹੁਤ ਹੀ ਸ਼ਾਨਦਾਰ ਤਿਆਰ ਕੀਤਾ ਗਿਆ ਹੈ। ਵੀਡੀਓ ‘ਚ ਕੰਠ ਕਲੇਰ ਅਦਾਕਾਰੀ ਵੀ ਕਰਦੇ ਹੋਏ ਨਜ਼ਰ ਆ ਰਹੇ ਹਨ। ਕੰਠ ਕਲੇਰ ਨੇ ਇਸ ਪਿਆਰ ਵਾਲੇ ਗੀਤ ‘ਚ ਪੇਸ਼ ਕੀਤਾ ਹੈ ਕਿ ਜਦੋਂ ਪਿਆਰ ਹੋ ਜਾਂਦਾ ਹੈ ਤਾਂ ਇਨਸਾਨ ਦਾ ਦਿਲ ਕਿਤੇ ਵੀ ਨਹੀਂ ਲੱਗਦਾ, ਤੇ ਦਿਲ ਬਸ ਉਸ ਇਨਸਾਨ ਨੂੰ ਲੱਭਦਾ ਹੈ ਜਿਸ ਨਾਲ ਉਸ ਨੂੰ ਇਸ਼ਕ ਹੋ ਜਾਂਦਾ ਹੈ। ਇਸ ਪਿਆਰ ਭਰੇ ਗਾਣੇ ਦਾ ਅਨੰਦ ਟੀਵੀ ਉੱਤੇ ਪੀਟੀਸੀ ਪੰਜਾਬੀ ਤੇ ਪੀਟੀਸੀ ਚੱਕਦੇ ਉੱਤੇ ਲੈ ਸਕਦੇ ਹੋ। ਇਸ ਗੀਤ ਨੂੰ ਟੀ-ਸੀਰੀਜ਼ ਦੇ ਲੇਬਲ ਹੇਠ ਰਿਲੀਜ਼ ਕੀਤਾ ਗਿਆ ਹੈ। ਸਰੋਤਿਆਂ ਵੱਲੋਂ ਇਸ ਗੀਤ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ।

Related Post