ਦੇਖੋ ਵੀਡੀਓ : ਕੰਵਰ ਗਰੇਵਾਲ ਅਤੇ ਹਰਫ ਚੀਮਾ ਦਾ ਨਵਾਂ ਕਿਸਾਨੀ ਗੀਤ ‘2022’ ਜਿੱਤ ਰਿਹਾ ਹੈ ਦਰਸ਼ਕਾਂ ਦਾ ਦਿਲ, ਗਾਇਕਾਂ ਨੇ ਕਿਹਾ- ‘ਚੇਤੇ ਰੱਖਿਓ...ਨਹੀਂ ਮੁੱਕਿਆ ਘੋਲ ਕਿਸਾਨੀ ਦਾ’

By  Lajwinder kaur July 19th 2021 02:04 PM

ਜਿਵੇਂ ਕਿ ਸਭ ਜਾਣਦੇ ਹੀ ਨੇ ਕਿ ਕਿਸਾਨੀ ਸੰਘਰਸ਼ ਨੂੰ ਸੱਤ ਮਹੀਨਿਆਂ ਤੋਂ ਵੱਧ ਦਾ ਸਮਾਂ ਹੋ ਗਿਆ ਹੈ। ਜੀ ਹਾਂ ਕਿਸਾਨ ਜੋ ਕਿ ਪਿੱਛਲੇ ਸੱਤ ਮਹੀਨਿਆਂ ਤੋਂ ਵੱਧ ਸਮੇਂ ਤੋ ਸ਼ਾਂਤਮਈ ਢੰਗ ਦੇ ਨਾਲ ਪ੍ਰਦਰਸ਼ਨ ਕਰ ਰਹੇ ਨੇ। ਇਹ ਪ੍ਰਦਰਸ਼ਨ ਮਾਰੂ ਖੇਤੀ ਬਿੱਲਾਂ ਨੂੰ ਰੱਦ ਕਰਵਾਉਣ ਦੇ ਲਈ ਹੋ ਰਿਹਾ ਹੈ। ਇਹ ਮਾਰੂ ਖੇਤੀ ਬਿੱਲ ਕੇਂਦਰ ਸਰਕਾਰ ਨੇ ਧੱਕੇ ਨਾਲ ਜਨਤਾ ਉੱਤੇ ਥੋਪ ਦਿੱਤੇ ਨੇ। ਏਨੇ ਲੰਬੇ ਸੰਘਰਸ਼ ਦੇ ਬਾਵਜੂਦ ਵੀ ਕੇਂਦਰ ਸਰਕਾਰ ਆਪਣੇ ਤਾਨਾਸ਼ਾਹੀ ਰਾਜ ਦਾ ਪ੍ਰਦਰਸ਼ਨ ਕਰ ਰਹੀ ਹੈ।

inside image of harf cheema image source- youtube

ਹੋਰ ਪੜ੍ਹੋ : ਬੱਬੂ ਮਾਨ ਤੋਂ ਲੈ ਕੇ ਰੇਸ਼ਮ ਸਿੰਘ ਅਨਮੋਲ ਨੇ ਕਿਸਾਨੀ ਸੰਘਰਸ਼ ‘ਚ ਆਪਣੀ ਆਵਾਜ਼ ਬੁਲੰਦ ਕਰਨ ਵਾਲੇ ਇਸ ਸਰਦਾਰ ਬੱਚੇ ਦੇ ਜਜ਼ਬੇ ਨੂੰ ਕੀਤਾ ਸਲਾਮ

ਹੋਰ ਪੜ੍ਹੋ :  ਨੇਹਾ ਧੂਪੀਆ ਤੇ ਅੰਗਦ ਬੇਦੀ ਇੱਕ ਵਾਰ ਫਿਰ ਤੋਂ ਬਣ ਵਾਲੇ ਨੇ ਮੰਮੀ-ਪਾਪਾ, ਐਕਟਰ ਨੇ ਪਿਆਰੀ ਜਿਹੀ ਪੋਸਟ ਪਾ ਕੇ ਵਾਹਿਗੁਰੂ ਜੀ ਦਾ ਕੀਤਾ ਸ਼ੁਕਰਾਨਾ, ਪ੍ਰਸ਼ੰਸਕ ਤੇ ਕਲਾਕਾਰ ਦੇ ਰਹੇ ਨੇ ਵਧਾਈਆਂ

kanwar grewal and harf cheema new farming song 2022 image source- youtube

ਪੰਜਾਬੀ ਗਾਇਕ ਜੋ ਕਿ ਪਹਿਲੇ ਦਿਨ ਤੋਂ ਹੀ ਕਿਸਾਨੀ ਸੰਘਰਸ਼ ਦੇ ਨਾਲ ਜੁੜੇ ਹੋਏ ਨੇ। ਲੋਕਾਂ ਨੂੰ ਜਾਗਰੂਕ ਕਰਦੇ ਹੋਏ ਗਾਇਕ ਕੰਵਰ ਗਰੇਵਾਲ ਤੇ  ਹਰਫ ਚੀਮਾ ਇੱਕ ਵਾਰ ਫਿਰ ਤੋਂ ਆਪਣਾ ਨਵਾਂ ਕਿਸਾਨੀ ਗੀਤ ਲੈ ਕੇ ਆਏ ਨੇ। ਜੀ ਹਾਂ ਉਹ ‘2022’ ਟਾਈਟਲ ਹੇਠ ਕਿਸਾਨੀ ਗੀਤ ਲੈ ਕੇ ਆਏ ਨੇ ਜਿਸ ਚ ਉਹ ਲੋਕਾਂ ਨੂੰ ਕਹਿ ਰਹੇ ਨੇ ਕਿ - ‘ਚੇਤੇ ਰੱਖਿਓ...ਨਹੀਂ ਮੁੱਕਿਆ ਘੋਲ ਕਿਸਾਨੀ ਦਾ’ । ਇਸ ਗੀਤ ਦੇ ਰਾਹੀਂ ਉਨ੍ਹਾਂ ਨੇ ਲੋਕਾਂ ਨੂੰ ਆਉਣ ਵਾਲੀ ਚੋਣਾਂ ਦੇ ਲਈ ਲੋਕਾਂ ਨੂੰ ਜਾਗਰੂਕ ਕੀਤਾ ਹੈ।

kanwar grewal image image source- youtube

ਇਸ ਗੀਤ ਦੇ ਬੋਲ ਗਿੱਲ ਰੌਂਤਾ ਦੀ ਕਲਮ ਚੋਂ ਨਿਕਲੇ ਤੇ ਮਿਊਜ਼ਿਕ  Bhai Manna Singh ਨੇ ਦਿੱਤਾ ਹੈ । ਇਸ ਗੀਤ ਨੂੰ ਕੰਵਰ ਗਰੇਵਾਲ ਦੇ ਯੂਟਿਊਬ ਚੈਨਲ ਉੱਤ ਰਿਲੀਜ਼ ਕੀਤਾ ਗਿਆ ਹੈ। ਗਾਣੇ ਦੇ ਵੀਡੀਓ ਨੂੰ ਕਿਸਾਨੀ ਸੰਘਰਸ਼ ‘ਚ ਸ਼ੂਟ ਕੀਤਾ ਗਿਆ ਹੈ। ਜਿਸ ‘ਚ ਦਿਖਾਇਆ ਗਿਆ ਹੈ ਕਿ ਕਿਵੇਂ ਬਜ਼ੁਰਗ ਬੀਬੀਆਂ, ਬਾਬੇ ਤੇ ਨੌਜਵਾਨ ਇਸ ਕਿਸਾਨੀ ਸੰਘਰਸ਼ ਨੂੰ ਚੜ੍ਹਦੀ ਕਲਾ ‘ਚ ਰੱਖ ਰਹੇ ਨੇ। ਦਰਸ਼ਕਾਂ ਵੱਲੋਂ ਇਸ ਗੀਤ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਇਸ ਤੋਂ ਪਹਿਲਾਂ ਵੀ ਕੰਵਰ ਗਰੇਵਾਲ ਤੇ ਹਰਫ ਚੀਮਾ ਇਕੱਠੇ ਕਈ ਕਿਸਾਨੀ ਗੀਤ ਲੈ ਕੇ ਆਏ ਨੇ। ਇਹ ਦੋਵੇਂ ਗਾਇਕ ਪਹਿਲੇ ਦਿਨ ਤੋਂ ਹੀ ਕਿਸਾਨੀ ਸੰਘਰਸ਼ ਦੇ ਨਾਲ ਜੁੜੇ ਹੋਏ ਨੇ।

 

Related Post